ਆਈ ਤਾਜਾ ਵੱਡੀ ਖਬਰ
ਸੜਕ ਹਾਦਸਿਆਂ ਜਾਂ ਦੁਰਘਟਨਾਵਾਂ ਨਾਲ ਸਬੰਧਤ ਖਬਰਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਆਏ ਦਿਨ ਵੱਖ-ਵੱਖ ਥਾਵਾਂ ਤੋਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜਿਸ ਕਾਰਨ ਇਹ ਸੜਕ ਹਾਦਸੇ ਨਾਲ ਸਬੰਧਤ ਮਾਮਲੇ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਕਈ ਵਾਰੀ ਇਹ ਹਾਂ ਅਸੀਂ ਅਣਗਹਿਲੀ ਦੇ ਕਾਰਨ ਹੁੰਦੇ ਹਨ ਪਰ ਇਨ੍ਹਾਂ ਦੌਰਾਨ ਬਹੁਤ ਸਾਰੀਆਂ ਕੀਮਤੀ ਜਾਨਾਂ ਅਜਾਈਂ ਗਵਾ ਜਾਂਦੀਆਂ ਹਨ। ਕਈ ਤਰ੍ਹਾਂ ਦੀਆ ਸਖਤੀਆ ਦੇ ਬਵਜੂਦ ਵੀ ਇਹ ਸੜਕ ਦੁਰਘਟਾਵਾਂ ਥੰਮ ਨਹੀ ਰਹੀਆ। ਇਸੇ ਤਰ੍ਹਾਂ ਹੁਣ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਇਸ ਖਬਰ ਤੋਂ ਬਾਅਦ ਹਰ ਪਾਸੇ ਹਾਹਾਕਾਰ ਮਚ ਗਈ ਅਤੇ ਸੋਗ ਦੀ ਲਹਿਰ ਹੈ।
ਦਰਅਸਲ ਇਹ ਮੰਦਭਾਗੀ ਖ਼ਬਰ ਜਲੰਧਰ- ਲੁਧਿਆਣਾ ਹਾਈਵੇਅ ਉਤੇ ਪਿੰਡ ਚੇਹੜੂ ਨਜ਼ਦੀਕ ਇਕ ਵੱਡਾ ਸੜਕ ਹਾਦਸਾ ਵਾਪਰ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਥੇ ਦੋ ਟੈਂਕਰਾਂ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ ਹੈ। ਇਹ ਹਾਦਸਾ ਇੰਨਾ ਵੱਡਾ ਸੀ ਕਿ ਇੱਕ ਵਾਹਨ ਦਾ ਡਰਾਈਵਰ ਕੈਂਟਰ ਦੇ ਮੁਹਰੇ ਹਿੱਸੇ ਵਿੱਚ ਫਸ ਗਿਆ। ਇਸ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਕਾਫੀ ਮੁਸ਼ਕਿਲ ਨਾਲ ਉਸ ਡਰਾਇਵਰ ਨੂੰ ਬਾਹਰ ਕੱਢਿਆ ਗਿਆ। ਜਿਸ ਤੋਂ ਬਾਅਦ ਉਸ ਨੂੰ ਜੇਰੇ ਇਲਾਜ ਲਈ ਨਜਦੀਕੀ ਹਸਪਤਾਲ ਵਿਚ ਲਗਾਇਆ ਗਿਆ।
ਦੱਸ ਦਈਏ ਕਿ ਨਜਦੀਕੀ ਪਿੰਡ ਦੇ ਇਕ ਵਾਸੀ ਦਾ ਕਹਿਣਾ ਹੈ ਕਿ ਇਹ ਸੜਕ ਹਾਦਸਾ ਤੇਜ਼ ਰਫਤਾਰ ਦੇ ਕਾਰਨ ਹੋਇਆ ਹੈ ਕਿਉਂਕਿ ਦੋਵੇਂ ਕੈਂਟਰ ਤੇਜ਼ ਰਫ਼ਤਾਰ ਵਿੱਚ ਆ ਰਹੇ ਸਨ ਅਤੇ ਇਹ ਬੇਕਾਬੂ ਹੋ ਗਏ ਜਿਸ ਕਾਰਨ ਇਹ ਦੋਵੇ ਆਮੋ ਸਾਹਮਣੇ ਹੋਣ ਕਾਰਨ ਆਪਸ ਵਿੱਚ ਟਕਰਾ ਗਏ। ਦੱਸ ਦਈਏ ਕਿ ਇਸ ਹਾਦਸੇ ਦੀ ਸੂਚਨਾ ਮਿਲਣ ਤੇ ਪੁਲੀਸ ਅਧਿਕਾਰੀ ਮੌਕੇ ਤੇ ਪਹੁੰਚ ਗਏ। ਜਿਥੇ ਉਨ੍ਹਾਂ ਵੱਲੋਂ ਹਾਦਸਾ ਗ੍ਰਸਤ ਜਗ੍ਹਾ ਦਾ ਜਾਇਜ਼ਾ ਲਿਆ ਗਿਆ।
ਇਸ ਤੋ ਬਾਅਦ ਪੁਲਿਸ ਵੱਲੋਂ ਹਾਦਸੇ ਵਿਚ ਸ਼ਿਕਾਰ ਹੋਏ ਦੋਵਾਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਇਸ ਤੋਂ ਇਲਾਵਾ ਪੁਲਿਸ ਵੱਲੋ ਜਾਚ ਲਈ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਪੁਲਿਸ ਅਧਿਕਾਰੀਆਂ ਵੱਲੋਂ ਹਾਦਸੇ ਦਾ ਸ਼ਿਕਾਰ ਹੋਏ ਪੀੜਤ ਡਰਾਈਵਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
Previous Postਸੁਖਬੀਰ ਬਾਦਲ ਲਈ ਆਈ ਮਾੜੀ ਖਬਰ ਅਚਾਨਕ ਹੋ ਗਈ ਇਹ ਕਾਰਵਾਈ – ਆਈ ਤਾਜਾ ਵੱਡੀ ਖਬਰ
Next Postਪੰਜਾਬ : ਛੋਟੀਆਂ ਕਲਾਸਾਂ ਦੇ ਬੱਚਿਆਂ ਲਈ ਹੋਇਆ ਇਹ ਐਲਾਨ , ਬੱਚਿਆਂ ਚ ਖੁਸ਼ੀ ਦੀ ਲਹਿਰ