ਆਈ ਤਾਜਾ ਵੱਡੀ ਖਬਰ
ਚੀਨ ਤੋਂ ਸ਼ੁਰੂ ਹੋਈ ਕਰੋਨਾ ਨੇ ਸਾਰੀ ਦੁਨੀਆਂ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਹੈ। ਬਹੁਤ ਸਾਰੇ ਦੇਸ਼ਾਂ ਵਿੱਚ ਕਰੋਨਾ ਦਾ ਅਸਰ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਇਸ ਕਰੋਨਾ ਦੇ ਵਾਧੇ ਨੂੰ ਰੋਕਣ ਲਈ ਬਹੁਤ ਸਾਰੇ ਦੇਸ਼ਾਂ ਵੱਲੋਂ ਆਪਣੀਆਂ ਸਰਹੱਦਾਂ ਤੇ ਸੁਰੱਖਿਆ ਨੂੰ ਦੇਖਦੇ ਹੋਏ ਹਵਾਈ ਉਡਾਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਉਥੇ ਹੀ ਭਾਰਤ ਦੇ ਵਿੱਚ ਵੀ ਕਰੋਨਾ ਕੇਸਾਂ ਵਿੱਚ ਤੇਜ਼ੀ ਨੂੰ ਵੇਖਦੇ ਹੋਏ ਤਾਲਾਬੰਦੀ ਕਰ ਦਿੱਤੀ ਗਈ ਸੀ। ਜਿਸ ਕਾਰਨ ਰੇਲਵੇ ਆਵਾਜਾਈ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ।
ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਪੰਜਾਬ ਵਿੱਚ ਇਥੇ 15 ਮਈ ਤੋਂ ਹੋ ਗਿਆ ਹੈ ਇਹ ਐਲਾਨ, ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਕਰੋਨਾ ਕੇਸਾਂ ਦੇ ਵਧਣ ਕਾਰਨ ਆਵਾਜਾਈ ਉਪਰ ਗਹਿਰਾ ਅਸਰ ਪਿਆ ਹੈ, ਜਿੱਥੇ ਮੁਸਾਫ਼ਰਾਂ ਦੀ ਘਟੀ ਗਿਣਤੀ ਦੇ ਕਾਰਣ ਹਵਾਈ ਉਡਾਨਾਂ ਵਿਚ ਵੀ ਕਮੀ ਆਈ ਹੈ, ਓਥੇ ਹੀ ਰੇਲਵੇ ਅਤੇ ਬੱਸ ਯਾਤਰਾ ਵਿੱਚ ਵੀ ਯਾਤਰੀਆਂ ਦੀ ਕਮੀ ਆ ਗਈ ਹੈ। ਇਸ ਨੂੰ ਦੇਖਦੇ ਹੋਏ ਹੀ ਰੇਲਵੇ ਮੰਡਲ ਦੇ ਪ੍ਰਬੰਧਕ ਯੋਗੇਸ਼ ਅਗਰਵਾਲ ਵੱਲੋਂ ਕਰੋਨਾ ਦੇ ਦੌਰ ਵਿਚ ਯਾਤਰੀਆਂ ਦੀ ਘੱਟ ਗਿਣਤੀ ਕਾਰਨ 8 ਜੋੜੀ ਲੋਕਲ ਪੈਸੇਂਜਰ ਰੇਲ ਗੱਡੀਆਂ ਨੂੰ 15 ਮਈ ਤੋਂ ਅਗਲੇ ਹੁਕਮਾਂ ਤੱਕ ਲਈ ਰੱਦ ਕਰ ਦਿੱਤਾ ਹੈ।
ਇਹ ਫੈਸਲਾ ਗੱਡੀਆਂ ਵਿਚ ਯਾਤਰੀਆਂ ਦੀ ਘਟੀ ਹੋਈ ਗਿਣਤੀ ਕਾਰਨ ਲਿਆ ਗਿਆ ਹੈ। ਜਿਸ ਕਾਰਨ ਰੇਲਵੇ ਵਿਭਾਗ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਰੱਦ ਕੀਤੀਆਂ ਗਈਆਂ ਰੇਲ ਗੱਡੀਆਂ ਦੀ ਜਾਣਕਾਰੀ ਇਸ ਤਰ੍ਹਾਂ ਹੈ।04629 ਲੁਧਿਆਣਾ-ਲੋਹੀਆਂ ਖਾਸ, 04627 ਫਿਰੋਜ਼ਪੁਰਕੈਂਟ-ਫਾਜ਼ਿਲਕਾ,04644 ਫਾਜ਼ਿਲਕਾ –ਫਿਰੋਜ਼ਪੁਰਕੈਂਟ, 04632 ਫਾਜ਼ਿਲਕਾ-ਬਠਿੰਡਾ, 04637 ਜਲੰਧਰ ਸਿਟੀ-ਫਿਰੋਜ਼ਪੁਰ ਕੈਂਟ, 04626 ਫਿਰੋਜ਼ਪੁਰ ਕੈਂਟ-ਲੁਧਿਆਣਾ, 04659 ਅੰਮਿ੍ਤਸਰ-ਪਠਾਨਕੋਟ, 04503 ਅੰਬਾਲਾ ਕੈਂਟ-ਲੁਧਿਆਣਾ, 04504 ਅੰਬਾਲਾਕੈਂਟ-ਲੁਧਿਆਣਾ, 04625 ਲੁਧਿਆਣਾ-ਫਿਰੋਜ਼ਪੁਰਕੈਂਟ, 04630 ਲੋਹੀਆਂ ਖਾਸ-ਲੁਧਿਆਣਾ, ਇਸ ਤੋਂ ਇਲਾਵਾ 16 ਮਈ ਤੋਂ ਵੀ ਕੁੱਝ ਗੱਡੀਆਂ ਰੱਦ ਕੀਤੀਆਂ ਗਈਆਂ ਹਨ
ਜਿਨ੍ਹਾਂ ਦੀ ਜਾਣਕਾਰੀ ਇਸ ਤਰ੍ਹਾਂ ਹੈ, 04638 ਫਿਰੋਜ਼ਪੁਰ ਕੈਂਟ-ਜਲੰਧਰ ਸਿਟੀ,04628 ਫਾਜ਼ਿਲਕਾ-ਫਿਰੋਜ਼ਪੁਰ ਕੈਂਟ ਤੇ 04643 ਫਿਰੋਜ਼ਪੁਰਕੈਂਟ-ਫਾਜ਼ਿਲਕਾ , 04660 ਪਠਾਨਕੋਟ-ਅੰਮਿ੍ਤਸਰ, 04631 ਬਠਿੰਡਾ-ਫਾਜ਼ਿਲਕਾ, ਇਨ੍ਹਾਂ ਸਾਰੀਆਂ ਰੇਲ ਗੱਡੀਆਂ ਨੂੰ ਰੇਲਵੇ ਵਿਭਾਗ ਦੇ ਅਗਲੇ ਨਿਰਦੇਸ਼ਾਂ ਤੱਕ ਰੱਦ ਕੀਤਾ ਗਿਆ ਹੈ।
Previous Postਕਰਲੋ ਘਿਓ ਨੂੰ ਭਾਂਡਾ : ਪੰਜਾਬ ਵਾਲਿਆਂ ਲਈ ਆਈ ਇਹ ਵੱਡੀ ਖਬਰ – ਹੋਣਗੀਆਂ ਜੇਬਾਂ ਢਿਲੀਆਂ
Next Postਕਰਲੋ ਘਿਓ ਨੂੰ ਭਾਂਡਾ : ਇਥੇ 66 ਕਿਲੇ ਡੋਡੇ ਬੀਜੇ ਹੋਏ ਫੜੇ ਗਏ – ਪੁਲਸ ਨੂੰ ਪਈਆਂ ਭਾਜੜਾਂ