ਮਾੜੀ ਖਬਰ : ਭਾਰਤ ਚ ਏਥੇ ਕਾਲਜ ਪੜ੍ਹਦੀ ਅੰਮ੍ਰਿਤਧਾਰੀ ਸਿੱਖ ਕੁੜੀ ਨੂੰ ਇਸ ਕਾਰਨ ਦਸਤਾਰ ਉਤਾਰਨ ਲਈ ਕਿਹਾ

ਆਈ ਤਾਜਾ ਵੱਡੀ ਖਬਰ 

ਭਾਰਤ ਦੇਸ਼ ਜਿੱਥੇ ਵਿਭਿੰਨਤਾ ਭਰਿਆ ਦੇਸ਼ ਹੈ ਅਤੇ ਇਸ ਵਿੱਚ ਬਹੁਤ ਸਾਰੇ ਧਰਮਾਂ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ। ਇਸ ਦੇਸ਼ ਵਿੱਚ ਵਸਣ ਵਾਲੇ ਸਾਰੇ ਲੋਕਾਂ ਵੱਲੋਂ ਜਿਥੇ ਹਰ ਧਰਮ ਜਾਤੀ-ਪਾਤੀ ਦਾ ਸਤਿਕਾਰ ਕੀਤਾ ਜਾਂਦਾ ਹੈ ਅਤੇ ਸਭ ਲੋਕ ਆਪਸ ਵਿੱਚ ਪਿਆਰ ਅਤੇ ਮਿਲਵਰਤਨ ਨਾਲ ਰਹਿੰਦੇ ਹਨ। ਉੱਥੇ ਹੀ ਦੇਸ਼ ਅੰਦਰ ਆਉਣ ਵਾਲੇ ਸਾਰੇ ਦਿਨ ਤਿਉਹਾਰਾਂ ਨੂੰ ਸਭ ਜਾਤ-ਪਾਤ , ਤੇ ਸਭ ਧਰਮਾਂ ਦੇ ਲੋਕ ਆਪਸ ਵਿੱਚ ਪਿਆਰ ਨਾਲ ਮਨਾਉਂਦੇ ਹਨ। ਉੱਥੇ ਹੀ ਕੁੱਝ ਲੋਕਾਂ ਵੱਲੋਂ ਵੰਡੀਆਂ ਪਾਉਣ ਦਾ ਕੰਮ ਕੀਤਾ ਜਾਂਦਾ ਹੈ ਅਤੇ ਦੇਸ਼ ਵਿੱਚ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸਦੇ ਚਲਦੇ ਹੋਏ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਅਜਿਹੀਆਂ ਘਟਨਾਵਾਂ ਦੇ ਸਾਹਮਣੇ ਆਉਣ ਨਾਲ ਜਿੱਥੇ ਬਹੁਤ ਸਾਰੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਉਥੇ ਹੀ ਦੇਸ਼ ਦੇ ਹਲਾਤਾਂ ਉੱਪਰ ਵੀ ਗਹਿਰਾ ਅਸਰ ਪੈਂਦਾ ਹੈ। ਹੁਣ ਭਾਰਤ ਵਿੱਚ ਇੱਥੇ ਕਾਲਜ ਵਿੱਚ ਪੜਦੀ 1 ਅਮ੍ਰਿਤਧਾਰੀ ਸਿੱਖ ਕੁੜੀ ਨੂੰ ਦਸਤਾਰ ਉਤਾਰਨ ਲਈ ਆਖ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬੈਂਗਲੋਰ ਦੇ ਮਾਊਟ ਕਾਰਮੇਲ ਪਿਊ ਕਾਲਜ ਤੋ ਸਾਹਮਣੇ ਆਈ ਹੈ। ਜਿੱਥੇ ਇੱਕ ਸਿੱਖ ਪਰਿਵਾਰ ਦੀ ਲੜਕੀ ਨੂੰ 16 ਫਰਵਰੀ ਨੂੰ ਵਿਦਿਆਰਥੀ ਸੰਘ ਦੇ ਚੇਅਰਮੈਨ ਵੱਲੋਂ ਦਸਤਾਰ ਉਤਾਰਨ ਲਈ ਆਖਿਆ ਗਿਆ ਹੈ।

ਇਹ ਲੜਕੀ ਜਿੱਥੇ ਇਸ ਕਾਲਜ ਵਿਚ ਦਸਤਾਰ ਸਜਾ ਕੇ ਆਪਣੀ ਵਿਦਿਆ ਹਾਸਲ ਕਰਨ ਲਈ ਆਉਂਦੀ ਹੈ। ਇਸ ਬਾਬਤ ਲੜਕੀ ਦੇ ਪਿਤਾ ਨੂੰ ਇੱਕ ਮੇਲ ਵੀ ਜਾਰੀ ਕੀਤੀ ਗਈ ਹੈ। ਜਿੱਥੇ ਪਹਿਲਾਂ ਹੀ ਕਰਨਾਟਕ ਦੇ ਵਿਚ ਹਿਜਾਬ ਵਿਵਾਦ ਦਾ ਮਸਲਾ ਅਜੇ ਤਕ ਹੱਲ ਨਹੀਂ ਹੋਇਆ ਹੈ। ਉਥੇ ਹੀ ਹਾਈਕੋਰਟ ਵੱਲੋਂ ਜਿੱਥੇ ਵਿਦਿਅਕ ਅਦਾਰਿਆਂ ਲਈ ਆਦੇਸ਼ ਜਾਰੀ ਕੀਤੇ ਗਏ ਹਨ ਵਿਦਿਆਰਥੀਆਂ ਨੂੰ ਕੋਈ ਵੀ ਧਾਰਮਿਕ ਕੱਪੜੇ, ਧਾਰਮਿਕ ਚਿੰਨ ਜਾਂ ਝੰਡਾ ,ਨਿਸ਼ਾਨ ਲੈ ਕੇ ਕਾਲਜਾਂ ਵਿੱਚ ਆਉਣ ਤੇ ਮਨਾਹੀ ਕੀਤੀ ਗਈ ਹੈ।

ਅਦਾਲਤ ਦੇ ਇਸ ਹੁਕਮ ਨੂੰ ਲੈ ਕੇ ਜਿੱਥੇ ਕੁਝ ਮੁਸਲਿਮ ਵਿਦਿਆਰਥਣਾਂ ਵੱਲੋਂ ਕਾਲਜ ਦੇ ਵਿੱਚ ਧਾਰਮਿਕ ਪ੍ਰਤੀਕਾਂ ਨੂੰ ਲੈ ਕੇ ਗਲਬਾਤ ਕੀਤੀ ਗਈ ਹੈ ਉਥੇ ਹੀ ਉਨ੍ਹਾਂ ਨੇ ਆਖਿਆ ਹੈ ਕਿ ਸਿੱਖ ਲੜਕੀ ਨੂੰ ਵੀ ਦਸਤਾਰ ਪਹਿਨ ਕੇ ਆਉਣ ਤੇ ਰੋਕ ਲਗਾਉਣੀ ਚਾਹੀਦੀ ਹੈ। ਉਨ੍ਹਾਂ ਕੁੜੀਆਂ ਦੇ ਸਮੂਹ ਵੱਲੋਂ ਕੀਤੇ ਗਏ ਵਿਰੋਧ ਤੋਂ ਬਾਅਦ ਹੀ ਕਾਲਜ ਵੱਲੋਂ ਲੜਕੀ ਨੂੰ ਦਸਤਾਰ ਪਹਿਨਣ ਤੇ ਇਤਰਾਜ਼ ਕੀਤਾ ਗਿਆ ਹੈ। ਕਾਲਜ ਨੇ ਆਖਿਆ ਹੈ ਕਿ ਉਨ੍ਹਾਂ ਨੂੰ ਇਸ ਨਾਲ ਕੋਈ ਸਮੱਸਿਆ ਨਹੀਂ ਹੈ ਪਰ ਕੋਰਟ ਦੇ ਆਦੇਸ਼ਾਂ ਦੇ ਅਨੁਸਾਰ ਉਨ੍ਹਾਂ ਵੱਲੋਂ ਇਹ ਆਖਿਆ ਗਿਆ ਹੈ।