ਆਈ ਤਾਜਾ ਵੱਡੀ ਖਬਰ
ਸੂਬੇ ਅੰਦਰ ਪਿਛਲੇ ਮਹੀਨੇ ਤੋਂ ਹੀ ਲਗਾਤਾਰ ਕਰੋਨਾ ਕੇਸਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਵਧ ਰਹੇ ਇਸ ਕਰੋਨਾ ਨੂੰ ਦੇਖਦੇ ਹੋਏ ਸੂਬਾ ਸਰਕਾਰ ਵੱਲੋਂ ਕਈ ਅਹਿਮ ਫੈਸਲੇ ਲਏ ਗਏ ਹਨ। ਜਿਸ ਨਾਲ ਸੂਬੇ ਦੇ ਲੋਕਾਂ ਨੂੰ ਕੋਰੋਨਾ ਦੇ ਪ੍ਰਭਾਵ ਤੋਂ ਬਚਾਇਆ ਜਾ ਸਕੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉੱਚ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਤੋਂ ਬਾਅਦ ਬਹੁਤ ਸਾਰੇ ਅਹਿਮ ਫੈਸਲਿਆਂ ਦਾ ਐਲਾਨ ਵੀ ਕੀਤਾ ਗਿਆ ਹੈ। ਜਿਸ ਵਿੱਚ ਵਿਦਿਅਕ ਅਦਾਰਿਆਂ ਨੂੰ 31 ਮਾਰਚ ਤੱਕ ਲਈ ਬੰਦ ਕਰ ਦਿੱਤਾ ਗਿਆ ਹੈ।
ਉੱਥੇ ਹੀ ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਵੀ ਇੱਕ ਮਹੀਨੇ ਲਈ ਮੁਲਤਵੀ ਕੀਤਾ ਗਿਆ ਹੈ। ਉੱਥੇ ਹੀ ਸੂਬੇ ਅੰਦਰ ਕਰੋਨਾ ਟੈਸਟਾਂ ਦੀ ਸਮਰੱਥਾ ਅਤੇ ਟੀਕਾ ਕਰਨ ਦੀ ਸਮਰੱਥਾ ਨੂੰ ਵਧਾਉਣ ਦੇ ਆਦੇਸ਼ ਲਾਗੂ ਕੀਤੇ ਗਏ ਹਨ। ਪੰਜਾਬ ਵਿਚ ਹੁਣ ਖਤਰੇ ਦਾ ਘੁੱਗੂ ਵੱਜ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ਅੰਦਰ ਕਰੋਨਾ ਕੇਸਾਂ ਦਾ ਵਾਧਾ ਸਰਕਾਰ ਲਈ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਦੇਸ਼ ਅੰਦਰ ਸਭ ਤੋਂ ਵੱਧ ਪ੍ਰਭਾਵਤ ਹੋਣ ਵਾਲਾ ਸੂਬਾ ਮਹਾਰਾਸ਼ਟਰ ਹੈ। ਜਿੱਥੇ ਹੁਣ ਤੱਕ ਬਹੁਤ ਸਾਰੇ ਫ਼ਿਲਮੀ ਕਲਾਕਾਰ ਵੀ ਇਸ ਕਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ।
ਸੂਬੇ ਅੰਦਰ ਐਤਵਾਰ ਨੂੰ ਕਰੋਨਾ ਨਾਲ 44 ਲੋਕਾਂ ਦੀ ਮੌਤ ਹੋ ਗਈ ਹੈ। ਜੋ ਕੁਝ ਹੀ ਦਿਨਾਂ ਵਿਚ ਸਾਹਮਣੇ ਆਉਣ ਵਾਲੇ ਵਧੇਰੇ ਕੇਸ ਹਨ। ਹੁਸ਼ਿਆਰਪੁਰ ਵਿਚ 10 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ 5, ਗੁਰਦਾਸਪੁਰ 7, ਜਲੰਧਰ 6, ਲੁਧਿਆਣਾ 8, ਫਿਰੋਜ਼ਪੁਰ, ਕਪੂਰਥਲਾ, ਸੰਗਰੂਰ, ਪਠਾਨਕੋਟ, ਪਟਿਆਲਾ, ਐਸ ਏ ਐਸ ਨਗਰ ਵਿੱਚ 1-1 ਮੌਤ ਤੇ ਤਰਨ ਤਾਰਨ ਵਿਚ ਦੋ ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋ ਗਈ ਹੈ। ਪੰਜਾਬ ਵਿੱਚ ਕਰੋਨਾ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਜਾ ਰਿਹਾ ਹੈ।
ਉਥੇ ਹੀ ਮੌਤਾਂ ਦੀ ਦਰ ਵੀ ਵਧ ਰਹੀ ਹੈ। 1 ਮਾਰਚ ਨੂੰ 500 ਨਵੇਂ ਕੇਸ ਸਾਹਮਣੇ ਆਏ ਸਨ ਹੁਣ ਇਹ ਅੰਕੜਾ 2500 ਤੋਂ ਵੀ ਪਾਰ ਕਰ ਗਿਆ ਹੈ । ਮਾਰਚ ਮਹੀਨੇ ਮੌਤਾਂ ਦੀ ਦਰ 4.5 ਫੀਸਦ ਤੱਕ ਜਾ ਪਹੁੰਚੀ ਹੈ, ਜਦ ਕਿ ਇਸ ਤੋਂ ਪਹਿਲੀ ਲਹਿਰ ਵਿੱਚ ਇਹ ਅੰਕੜਾ 3.21 ਦਰਜ ਕੀਤਾ ਗਿਆ ਸੀ। 15 ਫਰਵਰੀ ਤੋਂ ਬਾਅਦ ਹਲਾਤ ਮੁੜ ਤੋਂ ਵਿਗੜਨੇ ਸ਼ੁਰੂ ਹੋ ਗਏ ਹਨ। ਇਸ ਹਫਤੇ ਪੰਜਾਬ ਅੰਦਰ 18257 ਐਕਟਿਵ ਕੇਸ ਸਾਹਮਣੇ ਆਏ ਹਨ। ਪੰਜਾਬ ਅੰਦਰ 6324 ਲੋਕਾਂ ਦੀ ਕਰੋਨਾ ਕਾਰਨ ਮੌਤ ਹੋ ਚੁੱਕੀ ਹੈ।
Previous Postਹੁਣੇ ਹੁਣੇ ਚੋਟੀ ਦੇ ਇਸ ਮਸ਼ਹੂਰ ਬੋਲੀਵੁਡ ਐਕਟਰ ਦੀ ਵਿਗੜੀ ਸਿਹਤ ਹਸਪਤਾਲ ਕਰਾਇਆ ਗਿਆ ਦਾਖਲ , ਹੋ ਰਹੀਆਂ ਦੁਆਵਾਂ
Next Postਸਕੂਲਾਂ ਚ ਵਿਦਿਆਰਥੀਆਂ ਤੇ ਲੱਗੀ ਪਾਬੰਦੀ ਤੋਂ ਬਾਅਦ ਹੁਣ ਵਿਦਿਆਰਥੀਆਂ ਲਈ ਹੋਣ ਲੱਗਾ ਇਹ ਕੰਮ