ਆਈ ਤਾਜਾ ਵੱਡੀ ਖਬਰ
ਅੱਜ ਜਿੱਥੇ ਦੇਸ਼ ਭਰ ਵਿੱਚ ਦੁਸਹਿਰਾ ਕਰੋਨਾ ਵਾਇਰਸ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਨਾਇਆ ਗਿਆ ਹੈ। ਉਥੇ ਹੀ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਆਪਣੇ ਰੋਸ ਮੁਜ਼ਾਹਰੇ ਲਗਾਤਾਰ ਜਾਰੀ ਹਨ। ਜਿੱਥੇ ਦੁਸਹਿਰਾ ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਉਥੇ ਹੀ ਅੱਜ ਇਸ ਤਿਉਹਾਰ ਨੂੰ ਮਨਾਉਂਦੇ ਹੋਏ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਜਿਸ ਨਾਲ ਕੁਝ ਥਾਵਾਂ ਤੇ ਡਰ ਤੇ ਸਹਿਮ ਦੇਖਿਆ ਗਿਆ ਹੈ।
ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਹੈ , ਜਿੱਥੇ ਦੁਸਹਿਰਾ ਵੇਖਣ ਗਈ ਇਕ ਔਰਤ ਨਾਲ ਇਕ ਹਾਦਸਾ ਵਾਪਰ ਗਿਆ ਹੈ। ਜਿਸ ਕਰਕੇ ਔਰਤ ਨੂੰ ਹਸਪਤਾਲ ਲੈ ਕੇ ਜਾਣਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ ਜਿਲ੍ਹੇ ਦੇ ਕਾਲਾ ਸੰਘਿਆਂ ਦੀ ਹੈ। ਜਿੱਥੇ ਅੱਜ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ। ਇਕ ਔਰਤ ਜੋ ਦੁਸਹਿਰਾ ਵੇਖਣ ਲਈ ਆਈ ਹੋਈ ਸੀ, ਉਸ ਦੀ ਬਾਂਹ ਟੁੱਟਣ ਕਾਰਨ ਉਸ ਨੂੰ ਹਸਪਤਾਲ ਲੈ ਕੇ ਜਾਣਾ ਪਿਆ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੁਰਿੰਦਰ ਕੌਰ ਵਾਸੀ ਕਾਲਾ ਸੰਘਿਆਂ ਵੀ ਦੁਸਹਿਰਾ ਦੇਖਣ ਲਈ ਆਈ ਹੋਈ ਸੀ ।ਜਿਸ ਨੂੰ ਘਬਰਾਹਟ ਮਹਿਸੂਸ ਹੋਣ ਲੱਗੀ , ਤਾਂ ਉਹ ਜੂਸ ਪੀਣ ਲਈ ਗੰਨੇ ਦੀ ਰੇਹੜੀ ਤੇ ਚਲੀ ਗਈ।
ਜਿੱਥੇ ਉਸ ਨੂੰ ਜ਼ਿਆਦਾ ਘਬਰਾਹਟ ਕਾਰਨ ਚੱਕਰ ਆ ਗਿਆ, ਤੇ ਉਹ ਜ਼ਮੀਨ ਤੇ ਡਿਗ ਗਈ। ਇਸ ਘਟਨਾ ਨਾਲ ਉਸ ਔਰਤ ਦੀ ਬਾਂਹ ਟੁੱਟ ਗਈ, ਕਿਉਂਕਿ ਉਸ ਦੀ ਬਾਂਹ ਤੇ ਉਸ ਦਾ ਆਪਣਾ ਭਾਰ ਪੈਣ ਕਾਰਨ ਟੁੱਟ ਗਈ। ਜਿਸ ਤੋਂ ਬਾਅਦ ਉਸ ਔਰਤ ਨੂੰ ਹਸਪਤਾਲ ਪਹੁੰਚਾਉਣ ਲਈ ਦੁਸਹਿਰਾ ਪ੍ਰਬੰਧਕਾਂ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਐਂਬੂਲੈਂਸ ਬੁਲਾਈ ਗਈ। ਫਿਰ ਨੌਜਵਾਨ ਸਭਾ ਕਾਲਾ ਸੰਘਿਆਂ ਦੀ ਐਂਬੂਲੈਂਸ ਵਿੱਚ ਉਸ ਔਰਤ ਨੂੰ ਹਸਪਤਾਲ ਪਹੁੰਚਾਇਆ ਗਿਆ।
ਇਸ ਤਰਾਂ ਹੀ ਅੱਜ ਬਟਾਲਾ ਦੇ ਵਿੱਚ ਵੀ ਦੁਸਹਿਰੇ ਮੌਕੇ ਇਕ ਹੋਰ ਹਾਦਸਾ ਹੋਣ ਦਾ ਸਮਾਚਾਰ ਮਿਲਿਆ ਸੀ। ਜਿੱਥੇ ਦੁਸਹਿਰਾ ਗਰਾਊਂਡ ਦੇ ਵਿਚ ਰਾਵਣ ਦੇ ਪੁਤਲੇ ਨੂੰ ਅੱਗ ਲਗਾਉਂਦੇ ਹੋਏ ਬਲਾਸਟ ਹੋ ਗਿਆ ਸੀ। ਇਸ ਦੌਰਾਨ ਮੌਜੂਦਾ ਵਿਧਾਇਕ ਅਸ਼ਵਨੀ ਸੇਖੜੀ ਵੀ ਬੜੀ ਮੁਸ਼ਕਲ ਦੇ ਨਾਲ ਆਪਣੇ ਆਪ ਨੂੰ ਬਚਾ ਸਕੇ। ਇਸ ਮੌਕੇ ਲੋਕਾਂ ਨੇ ਵੀ ਭੱਜ ਕੇ ਆਪਣੀ ਜਾਨ ਬਚਾਈ ਹੈ। ਇਸ ਘਟਨਾ ਨਾਲ ਕੋਈ ਵੀ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋਇਆ।
Previous Postਪੰਜਾਬ ਚ ਵਾਪਰਿਆ ਕਹਿਰ- ਨੌਜਵਾਨ ਕੁੜੀ ਦੀ ਹੋਈ ਇਸ ਤਰਾਂ ਮੌਤ ਛਾਇਆ ਸੋਗ
Next Postਅੱਜ ਪੰਜਾਬ ਚ ਕੋਰੋਨਾ ਨਾਲ ਹੋਈਆਂ 10 ਮੌਤਾਂ ਅਤੇ ਆਏ ਏਨੇ ਪੌਜੇਟਿਵ