ਆਈ ਤਾਜਾ ਵੱਡੀ ਖਬਰ
ਹਿੰਦੀ ਦਾ ਇਕ ਬਹੁਤ ਹੀ ਮਸ਼ਹੂਰ ਅਤੇ ਪ੍ਰੇਰਣਾ ਦਾਇਕ ਸ਼ੇਅਰ ਹੈ ਕਿ – ਮੰਜ਼ਿਲ ਉਨੀ ਕੋ ਮਿਲਤੀ ਹੈ ਜਿਨਕੇ ਸਪਨੋ ਮੇਂ ਜਾਨ ਹੋਤੀ ਹੈ, ਪੰਖੋਂ ਸੇ ਕੁਛ ਨਹੀਂ ਹੋਤਾ ਹੌਸਲੋਂ ਸੇ ਉਡਾਣ ਹੋਤੀ ਹੈ – ਇਹ ਸਤਰਾਂ ਅੱਜ ਭਾਰਤ ਦੇ ਹਰਿਆਣਾ ਰਾਜ ਵਿੱਚ ਸੱਚ ਹੋ ਗਈਆਂ ਜਾਪਦੀਆਂ ਹਨ। ਇਸ ਸਮੇਂ ਭਾਰਤ ਦੇ ਬਹੁਤ ਸਾਰੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਚੱਲੋ ਅੰਦੋਲਨ ਸ਼ੁਰੂ ਕੀਤਾ ਗਿਆ ਹੈ। ਜਿਸ ਵਿੱਚੋਂ ਪੰਜਾਬ ਦੀਆਂ 30 ਤੋਂ ਵੱਧ ਕਿਸਾਨ, ਮਜ਼ਦੂਰ ਅਤੇ ਹੋਰ ਜੱਥੇ ਬੰਦੀਆਂ ਨੇ ਸ਼-ਮੂ-ਲੀ-ਅ-ਤ ਕੀਤੀ ਹੈ।
ਜੱਥੇ ਬੰਦੀਆਂ ਨੇ ਦਿੱਲੀ ਨੂੰ ਆਪਣੇ ਚਾਲੇ ਪਾ ਦਿੱਤੇ ਹਨ ਪਰ ਇਨ੍ਹਾਂ ਨੂੰ ਕੇਂਦਰ ਸਰਕਾਰ ਦੇ ਆਦੇਸ਼ਾਂ ਉਪਰ ਹਰਿਆਣਾ ਵਿਖੇ ਹੀ ਰੋਕ ਲਿਆ ਗਿਆ। ਜਿੱਥੇ ਹਰਿਆਣਾ ਸਰਕਾਰ ਨੇ ਪੁਲਿਸ ਪ੍ਰਸਾਸ਼ਨ ਦੀ ਮੱਦਦ ਨਾਲ ਰਾਸ਼ਟਰੀ ਹਾਈਵੇ ਨੂੰ ਜਾਮ ਕਰ ਦਿੱਤਾ। ਇਸ ਦੇ ਨਾਲ ਹੀ ਪੰਜਾਬ ਹਰਿਆਣਾ ਬਾਰਡਰ ਨੂੰ ਅਤੇ ਇਸ ਨੂੰ ਜੋੜਨ ਵਾਲੀਆਂ ਤਮਾਮ ਸੜਕਾਂ ਨੂੰ ਬੈਰੀਕੇਡ ਲਗਾ ਕੇ ਪੁਲਿਸ ਵੱਲੋਂ ਬੰਦ ਕਰ ਦਿੱਤਾ ਗਿਆ ਹੈ।
ਇਸ ਦੌਰਾਨ ਜਦੋਂ ਕਿਸਾਨ ਇੱਥੇ ਪਹੁੰਚੇ ਤਾਂ ਪੁਲੀਸ ਵੱਲੋਂ ਇਨ੍ਹਾਂ ਨੂੰ ਰੋਕਣ ਦੇ ਲਈ ਅੱਥਰੂ ਗੈਸ ਦਾ ਇਸਤੇਮਾਲ ਕੀਤਾ ਗਿਆ। ਜਦੋਂ ਅੱਥਰੂ ਗੈਸ ਦੇ ।ਗੋ-ਲਿ-ਆਂ। ਨੂੰ ਸੁੱ-ਟਿ- ਆ ਜਾ ਰਿਹਾ ਸੀ ਤਾਂ ਇਸ ਦੌਰਾਨ ਦੋ ਕਿਸਾਨ ਜ਼ਖਮੀ ਹੋ ਗਏ। ਇਸ ਸਮੇਂ ਅੱਥਰੂ ਗੈਸ ਦੇ। ਗੋ-ਲੇ ।ਦੇ ਫ-ਟ-ਣ ।ਨਾਲ ਇੱਕ ਕਿਸਾਨ ਦਾ ਨੱਕ ਜ਼ਖਮੀ ਹੋ ਗਿਆ ਅਤੇ ਦੂਜੇ ਕਿਸਾਨ ਦੇ ਹੱਥ ‘ਤੇ ਸੱ-ਟਾਂ ਵੱਜੀਆਂ।
ਪੁਲਸ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਵਾਸਤੇ ਹੋਰ ਵੀ ਬਹੁਤ ਸਾਰੇ ਹੱਥ ਕੰਡੇ ਅਪਣਾਏ। ਇਸ ਵੇਲੇ ਪੁਲਿਸ ਵੱਲੋਂ ਕਿਸਾਨਾਂ ਉਪਰ ।ਤ-ਸ਼ੱ-ਦ-ਦ ।ਵੀ ਕੀਤਾ ਗਿਆ ਜਿਸ ਦੌਰਾਨ ਕਿਸਾਨਾਂ ਉੱਪਰ ਇਸ ਸਰਦੀ ਦੇ ਮੌਸਮ ਵਿੱਚ ਪਾਣੀ ਦੀਆਂ ਤੇਜ਼ ਬੁਛਾੜਾਂ ਕੀਤੀਆਂ ਗਈਆਂ। ਇਸ ਦੇ ਨਾਲ ਹੀ ਕਿਸਾਨਾਂ ਉਪਰ ਪੁਲਿਸ ਵੱਲੋਂ ਲਾ-ਠੀ-ਚਾ-ਰ- ਜ ਵੀ ਕੀਤਾ ਗਿਆ। ਪਰ ਇਸ ਸਾਰੇ ।ਤ-ਸ਼ੱ-ਦ-ਦ ।ਨੂੰ ਸਹਿੰਦੇ ਹੋਏ ਕਿਸਾਨਾਂ ਦਾ ਹੌਸਲਾ ਜਿਉਂ ਦਾ ਤਿਉਂ ਬਰਕਰਾਰ ਹੈ। ਉਹ ਬਾਰਡਰ ਉਪਰ ਰੱਖੇ ਹੋਏ ਬੈਰੀਕੇਡ ਨੂੰ ਪਾਰ ਕਰ ਰਹੇ ਹਨ ਅਤੇ ਅੱਗੇ ਵਧ ਰਹੇ ਹਨ। ਕਿਸਾਨਾਂ ਦੇ ਦੇਰ ਰਾਤ ਤੱਕ ਦਿੱਲੀ ਵਿੱਚ ਪਹੁੰਚਣ ਦੀ ਉਮੀਦ ਹੈ।
Previous Postਕਿਸਾਨ ਅੰਦੋਲਨ ਦੇ ਸਮਰਥਨ ਚ ਹੁਣੇ ਹੁਣੇ ਪੰਜਾਬ ਚ ਕੱਲ ਲਈ ਹੋ ਗਿਆ ਇਹ ਐਲਾਨ
Next Postਕੋਰੋਨਾ ਦੇ ਪੰਜਾਬ ਚ ਅੱਜ ਆਏ ਏਨੇ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ