ਮਾੜੀ ਖਬਰ : ਕਨੇਡਾ ਚ ਕੋਰੋਨਾ ਕਰਕੇ 21 ਜਨਵਰੀ, 2021 ਤੱਕ ਲਈ ਹੋ ਗਿਆ ਇਹ ਐਲਾਨ

21 ਜਨਵਰੀ, 2021 ਤੱਕ ਲਈ ਹੋ ਗਿਆ ਇਹ ਐਲਾਨ

ਵਿਸ਼ਵ ਵਿੱਚ ਫੈਲੀ ਹੋਈ ਕਰੋਨਾ ਨੇ ਮੁੜ ਤੋਂ ਬਹੁਤ ਸਾਰੇ ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ। ਇਸ ਦੇ ਵਧ ਰਹੇ ਪ੍ਰਭਾਵ ਕਾਰਨ ਬਹੁਤ ਸਾਰੇ ਦੇਸ਼ਾਂ ਵੱਲੋਂ ਮੁੜ ਤਾਲਾਬੰਦੀ ਕੀਤੀ ਜਾ ਰਹੀ ਹੈ । ਸਰਦੀ ਦੇ ਵਧਣ ਕਾਰਨ ਇਸ ਦੀ ਅਗਲੀ ਲਹਿਰ ਮੁੜ ਤੋਂ ਸ਼ੁਰੂ ਹੋ ਚੁੱਕੀ ਹੈ। ਸਭ ਦੇਸ਼ਾਂ ਅੰਦਰ ਕਰੋਨਾ ਦੀ ਰੋਕਥਾਮ ਲਈ ਪੁਖਤਾ ਇਤਜਾਮ ਕੀਤੇ ਜਾ ਰਹੇ ਹਨ। ਕਰੋਨਾ ਕਾਰਨ ਕੈਨੇਡਾ ਵਿੱਚ ਵੀ 21 ਜਨਵਰੀ 2021 ਤੱਕ ਲਈ ਇਕ ਐਲਾਨ ਕਰ ਦਿੱਤਾ ਗਿਆ ਹੈ।

ਕੈਨੇਡਾ ਦੇ ਵਿੱਚ ਵੀ ਕਰੋਨਾ ਕੇਸਾਂ ਵਿੱਚ ਦਿਨ ਬ ਦਿਨ ਵਧਦਾ ਜਾ ਰਿਹਾ ਹੈ। ਜਿਸ ਦੇ ਮੱਦੇਨਜ਼ਰ ਸਰਕਾਰ ਵੱਲੋਂ ਕਈ ਸਖਤ ਕਦਮ ਚੁੱਕੇ ਜਾ ਰਹੇ ਹਨ। ਕੈਨੇਡਾ ਸਰਕਾਰ ਵੱਲੋ ਕਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਐਲਾਨ ਕੀਤਾ ਗਿਆ ਹੈ, ਤਾਂ ਜੋ ਇਸ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਕੈਨੇਡਾ ਸਰਕਾਰ ਵੱਲੋਂ ਕਰੋਨਾ ਨੂੰ ਵੇਖਦੇ ਹੋਏ ਅੰਤਰਰਾਸ਼ਟਰੀ ਯਾਤਰਾ ਤੇ ਪਾਬੰਦੀ ਵਧਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਕੈਨੇਡਾ ਸਰਕਾਰ ਵੱਲੋਂ ਇਹ ਪਾਬੰਦੀ 21 ਜਨਵਰੀ 2021 ਤੱਕ ਲਈ ਵਧਾ ਦਿੱਤੀ ਗਈ ਹੈ।

ਸਮਾਚਾਰ ਏਜੰਸੀ ਸਿਨਹੂਆ ਦੀ ਰਿਪੋਰਟ ਅਨੁਸਾਰ ਕੀਤੇ ਗਏ ਐਲਾਨ ਮੁਤਾਬਕ ਪਬਲਿਕ ਸੇਫਟੀ ਐਂਡ ਐਮਰਜੈਂਸੀ ਪ੍ਰੀ ਪੇਅਰਡਨੈਸ ਮਨਿਸਟਰ ਬਿਲ ਬਲੇਅਰ ਨੇ ਘੋਸ਼ਣਾ ਕੀਤੀ ਹੈ ਕਿ ਅਮਰੀਕੀ ਨਾਗਰਿਕ ਯਾਤਰਾ ਸਬੰਧੀ ਪਾਬੰਦੀ 21 ਦਸੰਬਰ ਤੱਕ ਵਧਾ ਦਿੱਤੀ ਜਾਵੇਗੀ। 21 ਜਨਵਰੀ 2021 ਤੋਂ ਸ਼ੁਰੂ ਹੋਣ ਵਾਲੀ ਹੈ ਅਮਰੀਕਾ ਅਤੇ ਅੰਤਰਰਾਸ਼ਟਰੀ ਯਾਤਰਾਵਾਂ ਦੇ ਲਈ ਸਰਕਾਰ ਲੋੜੀਂਦੇ ਇਕਾਂਤ ਵਾਸੀ ਯਾਤਰਾ ਸਬੰਧੀ ਹੋਰ ਤਬਦੀਲੀਆਂ ਦੇ ਬਾਰੇ ਵੀ ਨਿਰਦੇਸ਼ਿਤ ਕਰ ਰਹੀ ਹੈ।

ਸਿਹਤ ਅਧਿਕਾਰੀ ਵੱਲੋਂ ਐਤਵਾਰ ਨੂੰ ਚਿਤਾਵਨੀ ਦਿੰਦੇ ਹੋਏ ਦੱਸਿਆ ਗਿਆ ਹੈ, ਅਗਰ ਇਸ ਨੂੰ ਕੰਟਰੋਲ ਨਾ ਕੀਤਾ ਗਿਆ ਤਾਂ ਰੋਜ਼ਾਨਾ 10 ਹਜ਼ਾਰ ਮਾਮਲੇ ਦੇਖੇ ਜਾਣਗੇ। ਯਾਤਰਾ ਤੇ ਲਗਾਈਆਂ ਗਈਆਂ ਇਹ ਪਾਬੰਦੀਆਂ ਮਹੀਨੇ ਦੇ ਆਖਰੀ ਦਿਨ ਖਤਮ ਹੋ ਜਾਂਦੀਆਂ ਸਨ। ਪਰ ਅਮਰੀਕਾ-ਕੈਨੇਡਾ ਸਰਹੱਦ ਤੇ ਲੱਗੀ ਪਾਬੰਦੀ 21 ਦਸੰਬਰ ਨੂੰ ਖਤਮ ਹੋਣ ਵਾਲੀ ਹੈ । 16 ਮਾਰਚ ਤੋਂ ਲੱਗੀਆਂ ਇਹ ਪਾਬੰਦੀਆਂ ਕਾਰਨ

ਜ਼ਿਆਦਾਤਰ ਵਿਦੇਸ਼ੀ ਨਾਗਰਿਕਾਂ ਨੂੰ ਗੈਰ-ਜ਼ਰੂਰੀ ਯਾਤਰਾ ਦੇ ਲਈ ਕੈਨੇਡਾ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਸੀ। ਜਿਸ ਵਿਚ ਮੌਸਮੀ ਕਾਮੇ, ਦੇਖਭਾਲ ਕਰਨ ਵਾਲੇ ,ਅੰਤਰਰਾਸ਼ਟਰੀ ਵਿਦਿਆਰਥੀ, ਲੜੀਦੇ ਕਾਮੇ ਅਤੇ ਉਨ੍ਹਾਂ ਦੇ ਪਰਿਵਾਰ ਸ਼ਾਮਲ ਸਨ। ਇਹ ਪਾਬੰਦੀਆਂ ਕੈਨੇਡੀਅਨ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਲਗਾਈਆਂ ਗਈਆਂ ਹਨ। ਕੈਨੇਡਾ ਵਿੱਚ ਹੁਣ ਤੱਕ ਕਰੋਨਾ ਦੇ 3,70,278 ਮਾਮਲੇ ਹਨ,12,032 ਮਰੀਜ਼ਾਂ ਨੂੰ ਬਚਾਇਆ ਨਹੀਂ ਜਾ ਸਕਿਆ।