ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ ਆਈ ਵੱਡੀ ਚੰਗੀ ਖਬਰ

ਮਾਤਾ ਵੈਸ਼ਨੋ ਦੇਵੀ ਦਾ ਦਰਬਾਰ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚਦੀਆਂ ਹਨ ਤੇ ਮਾਤਾ ਦੇ ਦਰਬਾਰ ਪਹੁੰਚ ਕੇ ਅਰਦਾਸਾਂ ਕਰਦੀਆਂ ਹਨ । ਸ਼ਰਾਈਨ ਬੋਰਡ ਵੱਲੋਂ ਵੀ ਸਮੇਂ ਸਮੇਂ ਤੇ ਸ਼ਰਧਾਲੂਆਂ ਦੀ ਸਹੂਲਤ ਲਈ ਖਾਸ ਉਪਰਾਲੇ ਕੀਤੇ ਜਾਂਦੇ ਹਨ । ਅੱਜ ਮੱਕਰ ਸੰਕ੍ਰਾਂਤੀ ਦਾ ਵੀ ਦਿਨ ਹੈ , ਜਿਸ ਕਾਰਨ ਸ਼ਰਧਾਲੂ ਵੱਡੀ ਗਿਣਤੀ ਦੇ ਵਿੱਚ ਇਸ ਪਵਿੱਤਰ ਥਾਂ ਦੇ ਉੱਪਰ ਪਹੁੰਚਦੇ ਪਏ ਹਨ । ਇਸੇ ਵਿਚਾਲੇ ਹੁਣ ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਦੇ ਲਈ ਇੱਕ ਚੰਗੀ ਖਬਰ ਸਾਹਮਣੇ ਆਉਂਦੀ ਪਈ ਹੈ, ਮਾਂ ਭਗਵਤੀ ਦੇ ਦਰਸ਼ਨ ਕਰਨ ਦੀ ਉਡੀਕ ਕਰ ਰਹੇ ਸ਼ਰਧਾਲੂਆਂ ਨੂੰ ਹੁਣ ਖੁਸ਼ੀ ਮਿਲਣ ਵਾਲੀ ਹੈ । ਦਰਅਸਲ ਇੱਥੇ ਆਉਣ ਵਾਲੇ ਸ਼ਰਧਾਲੂਆਂ ਲਈ ਪੁਰਾਣੀ ਗੁਫਾ ਦੇ ਖੁੱਲ੍ਹਣ ਦੀ ਉਡੀਕ ਖ਼ਤਮ ਹੋ ਜਾਵੇਗੀ, ਕਿਉਂਕਿ ਸ਼ਰਾਈਨ ਬੋਰਡ ਵੱਲੋਂ ਕੀਤੀ ਗਈ ਪੂਜਾ ਤੋਂ ਬਾਅਦ, ਸ਼ਰਧਾਲੂ ਪੁਰਾਣੀ ਗੁਫਾ ਤੋਂ ਮਾਂ ਵੈਸ਼ਨੋ ਦੇਵੀ ਦੀਆਂ ਕੁਦਰਤੀ ਮੂਰਤੀਆਂ ਦੇ ਦਰਸ਼ਨ ਕਰਨ ਲਈ ਅੱਜ ਅੱਗੇ ਵਧਣ ਦੀ ਇਜਾਜ਼ਤ ਦੇ ਦਿੱਤੀ ਹੈ । ਜ਼ਿਕਰੇਖਾਸ ਹੈ ਕਿ ਮਕਰ ਸੰਕ੍ਰਾਂਤੀ ਦੇ ਮੌਕੇ ਸ਼੍ਰਾਈਨ ਬੋਰਡ ਪ੍ਰਸ਼ਾਸਨ ਵੈਸ਼ਨੋ ਦੇਵੀ ਭਵਨ ਦੀ ਤਰਜ਼ ‘ਤੇ ਅਰਧਕੁੰਵਾੜੀ ਵਿਖੇ ਹਵਨ ਯੱਗ ਦੀ ਸਹੂਲਤ ਸ਼ੁਰੂ ਕਰ ਰਿਹਾ । ਇਸ ਵਿੱਚ ਸ਼ਰਧਾਲੂ 3100 ਰੁਪਏ ਦਾ ਭੁਗਤਾਨ ਕਰਕੇ ਆਪਣੇ ਪਰਿਵਾਰ (5 ਮੈਂਬਰਾਂ) ਨਾਲ ਮਾਂ ਭਗਵਤੀ ਦੀ ਉਸਤਤ ਗਾ ਸਕਣਗੇ। ਇਸ ਸਬੰਧ ‘ਚ ਸਰਾਈਨ ਬੋਰਡ ਦੇ ਸੀ.ਈ.ਓ. ਅੰਸ਼ੁਲ ਗਰਗ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਕਰ ਸੰਕ੍ਰਾਂਤੀ ਦੇ ਮੌਕੇ ‘ਤੇ ਪੂਜਾ ਦੀ ਰਸਮ ਤੋਂ ਬਾਅਦ ਅੱਜ ਪੁਰਾਣੀ ਗੁਫਾ ਦੇ ਦਰਵਾਜ਼ੇ ਖੋਲ੍ਹ ਦਿੱਤੇ ਜਾਣਗੇ। ਹਾਲਾਂਕਿ, ਸ਼ਰਧਾਲੂਆਂ ਨੂੰ ਪੁਰਾਣੀ ਗੁਫਾ ਦੇ ਦਰਸ਼ਨ ਸਿਰਫ਼ ਉਦੋਂ ਹੀ ਕਰਨ ਦੀ ਇਜਾਜ਼ਤ ਹੋਵੇਗੀ, ਜਦੋਂ ਸੈਲਾਨੀਆਂ ਦੀ ਗਿਣਤੀ 10,000 ਤੋਂ ਘੱਟ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਬਹੁਤ ਜ਼ਿਆਦਾ ਭੀੜ ਹੁੰਦੀ ਹੈ, ਤਾਂ ਮੌਕੇ ‘ਤੇ ਮੌਜੂਦ ਟੀਮ ਸ਼ਰਧਾਲੂਆਂ ਨੂੰ ਨਵੀਂ ਗੁਫਾ ਤੋਂ ਹੀ ਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ। ਸੋ ਅੱਜ ਮੱਕਰ ਸੰਕ੍ਰਾਂਤੀ/ਮਾਘੀ ਦਾ ਦਿਨ ਹੈ । ਅੱਜ ਦੇ ਦਿਨ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਧਾਰਮਿਕ ਅਸਥਾਨਾਂ ਤੇ ਪਹੁੰਚਦਿਆਂ ਪਈਆਂ ਹਨ । ਇਸੇ ਵਿਚਾਲੇ ਜਿਹੜੀਆਂ ਸੰਗਤਾਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਦੇ ਲਈ ਪਹੁੰਚੀਆ ਹਨ, ਉਹਨਾਂ ਵਾਸਤੇ ਸ਼ਰਾਈਨ ਬੋਰਡ ਦੇ ਵੱਲੋਂ ਹੁਣ ਨਵਾਂ ਐਲਾਨ ਕੀਤਾ ਗਿਆ ਹੈ । ਜਿਸ ਕਾਰਨ ਸੰਗਤਾਂ ਦੇ ਵਿੱਚ ਖੁਸ਼ੀ ਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।