ਆਈ ਤਾਜਾ ਵੱਡੀ ਖਬਰ
ਗਰਮੀਆਂ ਦੇ ਮੌਸਮ ਵਿੱਚ ਹਰ ਸਾਲ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਧਾਰਮਿਕ ਸਥਾਨਾਂ ਤੇ ਜਾਣਾ ਪਸੰਦ ਕਰਦੇ ਹਨ। ਹਰ ਸਾਲ ਵੱਡੀ ਗਿਣਤੀ ਵਿੱਚ ਸ਼ਰਧਾਲੂ ਮਾਤਾ ਵੈਸ਼ਣੋ ਦੇਵੀ ਦੇ ਦਰਬਾਰ ਵਿੱਚ ਦਰਸ਼ਨ ਕਰਨ ਦੇ ਲਈ ਜਾਂਦੇ ਹਨ। ਇਸੇ ਵਿਚਾਲੇ ਹੁਣ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਜਾਣ ਵਾਲੇ ਸ਼ਰਧਾਲੂਆਂ ਦੇ ਨਾਲ ਜੁੜੀ ਹੋਈ ਇੱਕ ਅਹਿਮ ਖਬਰ ਸਾਂਝੀ ਕਰਾਂਗੇ, ਕਿਉਂਕਿ ਹੁਣ ਜੰਮੂ ਤੋਂ ਮਾਤਾ ਦੇ ਭਵਨ ਤੱਕ ਇੱਕ ਵੱਖਰੀ ਸੇਵਾ ਦੀ ਸ਼ੁਰੂਆਤ ਹੋਣ ਜਾ ਰਹੀ ਹੈ, ਜਿਸ ਕਾਰਨ ਸ਼ਰਧਾਲੂ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ l ਦਰਅਸਲ ਮਾਤਾ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਦੇ ਲਈ ਜੰਮੂ ਤੋਂ ਤ੍ਰਿਕੁਟਾ ਸਥਿਤ ਮਾਤਾ ਵੈਸ਼ਨੋ ਦੇਵੀ ਦੇ ਭਵਨ ਗੁਫਾ ਮੰਦਰ ਤੱਕ ਹੈਲੀਕਾਪਟਰ ਦੀ ਯਾਤਰਾ ਸ਼ੁਰੂ ਹੋ ਗਈ, ਜਿਸ ਦੀ ਸ਼ੁਰੂਆਤ ਅੱਜ ਤੋਂ ਹੋ ਚੁੱਕੀ ਹੈ l
ਰਿਆਸੀ ਜ਼ਿਲ੍ਹੇ ਦੀਆਂ ਪਹਾੜੀਆਂ ਇਹ ਸੇਵਾ ਸ਼ੁਰੂ ਹੋਣ ਵਾਲੀ ਹੈ। ਇਸ ਸਹੂਲਤ ਦੇਣ ਦਾ ਫੈਸਲਾ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਵੱਲੋਂ ਲਿਆ ਗਿਆl ਜ਼ਿਕਰਯੋਗ ਹੈ ਕਿ ਦੇਸ਼ ਭਰ ਤੋਂ ਕਰੋੜਾਂ ਸ਼ਰਧਾਲੂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਂਦੇ ਹਨ। ਇਹ ਕਦਮ ਤੀਰਥ ਯਾਤਰਾ ਨੂੰ ਸੁਚਾਰੂ ਬਣਾਉਣ ਅਤੇ ਗੁਫਾ ਮੰਦਰ ‘ਚ ਪੂਜਾ ਕਰਨ ਲਈ ਦੁਨੀਆ ਭਰ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਬਿਹਤਰ ਸੁਵਿਧਾਵਾਂ ਪ੍ਰਦਾਨ ਕਰਨ ਦੇ ਲਗਾਤਾਰ ਯਤਨਾਂ ਦੇ ਹਿੱਸੇ ਵਜੋਂ ਚੁੱਕਿਆ ਗਿਆ ਹੈ, ਸ਼ਾਈਨ ਬੋਰਡ ਵੱਲੋਂ ਵੀ ਸਮੇਂ ਸਮੇਂ ਤੇ ਸ਼ਰਧਾਲੂਆਂ ਦੀ ਸਹੂਲਤਾਂ ਦੇ ਲਈ ਵੱਖੋ ਵੱਖਰੇ ਕੰਮ ਕੀਤੇ ਜਾਂਦੇ ਹਨ l
ਇਸ ਦੇ ਵਿਚਾਲੇ ਹੁਣ ਇਹ ਇੱਕ ਵੱਖਰੇ ਉਪਰਾਲੇ ਦੀ ਸ਼ੁਰੂਆਤ ਕੀਤੀ ਜਾਣੀ ਹੈ l ਇਸ ਤੋਂ ਪਹਿਲਾਂ ਹੈਲੀਕਾਪਟਰ ਸੇਵਾ ਕਟੜਾ ਤੋਂ ਸਾਂਝੀਛਤ ਤੱਕ ਮਿਲਦੀ ਸੀ। ਹੁਣ ਹੈਲੀਕਾਪਟਰ ਸੇਵਾ ਲਈ ਬੁਕਿੰਗ ਬੋਰਡ ਦੀ ਅਧਿਕਾਰਿਕ ਵੈਬਸਾਈਟ ਤੋਂ ਹੋਵੇਗੀ। ਬੋਰਡ ਦੇ ਸੀਈਓ ਅੰਸ਼ੁਲ ਗਰਗ ਨੇ ਕਿਹਾ ਕਿ ਬੋਰਡ ਨੇ 18 ਜੂਨ ਤੋਂ ਜੰਮੂ ਤੋਂ ਭਵਨ ਤੱਕ ਸਿੱਧੀ ਹੈਲੀਕਾਪਟਰ ਸੇਵਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਉਹਨਾਂ ਵੱਲੋਂ ਦੱਸਿਆ ਗਿਆ ਕਿ ਇਸ ਪੈਕੇਜ ਦੇ ਤਹਿਤ ਸ਼ਰਧਾਲੂਆਂ ਨੂੰ ਕਈ ਪ੍ਰਕਾਰ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ, ਜਿਸ ਦੇ ਚਲਦੇ ਸ਼ਰਧਾਲੂ ਇਸ ਦੀ ਬੁਕਿੰਗ ਵਾਸਤੇ ਸਾਡੀ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹਨ, ਆਨਲਾਈਨ ਬੁਕਿੰਗ ਕਰਕੇ ਸ਼ਰਧਾਲੂ ਹੈਲੀਕਾਪਟਰ ਵਿੱਚ ਜਾ ਸਕਦੇ ਹਨ l
Home ਤਾਜਾ ਖ਼ਬਰਾਂ ਮਾਤਾ ਵੈਸ਼ਨੂੰ ਦੇਵੀ ਮੰਦਿਰ ਤੋਂ ਸ਼ਰਧਾਲੂਆਂ ਲਈ ਆਈ ਵੱਡੀ ਖੁਸ਼ਖਬਰੀ , ਅੱਜ ਤੋਂ ਜੰਮੂ ਤੋਂ ਮਾਤਾ ਦੇ ਭਵਨ ਤੱਕ ਸ਼ੁਰੂ ਹੋਣ ਜਾ ਰਹੀ ਇਹ ਸੇਵਾ
ਤਾਜਾ ਖ਼ਬਰਾਂਰਾਸ਼ਟਰੀ
ਮਾਤਾ ਵੈਸ਼ਨੂੰ ਦੇਵੀ ਮੰਦਿਰ ਤੋਂ ਸ਼ਰਧਾਲੂਆਂ ਲਈ ਆਈ ਵੱਡੀ ਖੁਸ਼ਖਬਰੀ , ਅੱਜ ਤੋਂ ਜੰਮੂ ਤੋਂ ਮਾਤਾ ਦੇ ਭਵਨ ਤੱਕ ਸ਼ੁਰੂ ਹੋਣ ਜਾ ਰਹੀ ਇਹ ਸੇਵਾ
Previous Postਪੂਰਾ ਪਰਿਵਾਰ ਤਾਰ ਤੇ ਤੌਲੀਆ ਸਕਾਉਣ ਕਾਰਨ ਹੋਇਆ ਖਤਮ , ਤੜਫ ਤੜਫ ਕੇ ਹੋਈ ਪਤੀ ਪਤਨੀ ਤੇ ਪੁੱਤ ਦੀ ਮੌਤ
Next Postਪੰਜਾਬ ਚ ਇਥੇ ਵਾਪਰਿਆ ਵੱਡਾ ਦਰਦਨਾਕ ਹਾਦਸਾ , 3 ਨੌਜਵਾਨਾਂ ਦੀ ਹੋਈ ਮੌਕੇ ਤੇ ਮੌਤ