ਮਾਤਾ ਵੈਸ਼ਣੋ ਦੇਵੀ ਤੋਂ ਸ਼ਰਧਾਲੂਆਂ ਲਈ ਆਈ ਵੱਡੀ ਖੁਸ਼ਖਬਰੀ

ਆਈ ਤਾਜਾ ਵੱਡੀ ਖਬਰ

ਹਰ ਸਾਲ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਨਤਮਸਤਕ ਹੋਣ ਦੇ ਲਈ ਪੁੱਜਦੀਆਂ ਹਨ। ਜਿਨਾਂ ਵਿੱਚ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਦਾ ਉਤਸ਼ਾਹ ਤੇ ਖੁਸ਼ੀ ਹੁੰਦੀ ਹੈ। ਦੂਜੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਵੀ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਵਿੱਚ ਪੁੱਜਣ ਵਾਲੇ ਸ਼ਰਧਾਲੂਆਂ ਵਾਸਤੇ ਸਮੇਂ-ਸਮੇਂ ‘ਤੇ ਕੁਝ ਨਿਯਮ ਲਾਗੂ ਤੇ ਪੁਖਤਾ ਪ੍ਰਬੰਧ ਕੀਤੇ ਜਾਂਦੇ ਹਨ। ਇਸੇ ਵਿਚਾਲੇ ਹੁਣ ਜਿਹੜੀਆਂ ਸੰਗਤਾਂ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਤੇ ਦਰਸ਼ਨ ਕਰਨ ਦੇ ਲਈ ਜਾ ਰਹੀਆਂ ਹਨ, ਉਹਨਾਂ ਵਾਸਤੇ ਹੁਣ ਵੱਡੀ ਖਬਰ ਸਾਹਮਣੇ ਆਉਂਦੀ ਪਈ ਹੈ । ਜਿਸ ਖਬਰ ਨੂੰ ਪੜ੍ਹ ਕੇ ਤੁਹਾਡੇ ਵੀ ਚਿਹਰੇ ਖੁਸ਼ੀ ਦੇ ਨਾਲ ਖਿੜ ਉੱਠਣਗੇ। ਦੱਸ ਦਈਏ ਕਿ ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਦੀ ਸਹੂਲਤ ਨੂੰ ਵੇਖਦਿਆਂ ਹੋਇਆ ਇੱਕ ਖਾਸ ਪ੍ਰਬੰਧ ਕੀਤਾ ਹੈ , ਜਿਸ ਤੋਂ ਬਾਅਦ ਸ਼ਰਧਾਲੂਆਂ ਨੂੰ ਕਾਫੀ ਰਾਹਤ ਮਿਲਣ ਵਾਲੀ ਹੈ। ਹੁਣ ਸੰਗਤਾਂ ਦੀ ਸਹੂਲਤ ਨੂੰ ਵੇਖਦਿਆਂ ਹੋਇਆਂ ਰੇਲਵੇ ਸਟੇਸ਼ਨ ‘ਤੇ ਬੈਟਰੀ ਕਾਰ ਸੇਵਾ ਦਿੱਤੀ ਜਾਵੇਗੀ, ਜਿਹੜੀ ਯਾਤਰੀਆਂ ਨੂੰ ਪਲੇਟਫਾਰਮ ਤੋਂ ਪਾਰਕਿੰਗ ਤੇ ਪਾਰਕਿੰਗ ਤੋਂ ਪਲੇਟਫਾਰਮ ਤਕ ਪਹੁੰਚਾਏਗੀ। ਇਹ ਸੇਵਾ ਖਾਸਤੌਰ ‘ਤੇ ਜੰਮੂ ਅਤੇ ਕਸ਼ਮੀਰ ਦੇ ਕਟੜਾ ਸ਼ਹਿਰ ‘ਚ ਸਥਿਤ ਵੈਸ਼ਣੋ ਦੇਵੀ ਮੰਦਰ ਦੇ ਸ਼ਰਧਾਲੂਆਂ ਲਈ ਸ਼ੁਰੂ ਕੀਤੀ ਗਈ ਹੈ । ਜਿਸ ਤੋਂ ਬਾਅਦ ਹੁਣ ਸ਼ਰਧਾਲੂਆਂ ਦੇ ਵਿੱਚ ਖੁਸ਼ੀ ਵੇਖਣ ਨੂੰ ਮਿਲਦੀ ਪਈ ਹੈ ਕਿਉਂਕਿ ਦਰਸ਼ਨ ਕਰਨ ਆਏ ਸ਼ਰਧਾਲੂਆਂ ਨੂੰ ਭਾਰੀ ਬੈਗ ਅਤੇ ਲੰਬੀ ਦੂਰੀ ‘ਤੇ ਚੱਲਣ ਦੀ ਬਹੁਤ ਜਿਆਦਾ ਪਰੇਸ਼ਾਨੀ ਸੀ, ਜਿਸ ਤੋਂ ਹੁਣ ਉਨਾਂ ਨੂੰ ਰਾਹਤ ਮਿਲੇਗੀ। ਉੱਥੇ ਹੀ ਇਸ ਕਦਮ ਨਾਲ ਬਜ਼ੁਰਗ ਸ਼ਰਧਾਲੂਆਂ ਲਈ ਮੰਦਰ ਦੇ ਦਰਸ਼ਨ ਕਰਨਾ ਹੋਰ ਵੀ ਆਸਾਨ ਹੋ ਜਾਵੇਗਾ। ਰੇਲਵੇ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਇਹ ਸ਼ੁਰੂਆਤ ਕੀਤੀ ਗਈ ਹੈ, ਉਸ ਬਾਰੇ ਵੀ ਤੁਹਾਨੂੰ ਵਿਸਥਾਰਪੂਰਵਕ ਦੱਸ ਦਿੰਦੇ ਹਾਂ ਕਿ ਇਹ ਕਾਰ ਸੇਵਾ ਦੀ ਸ਼ੁਰੂਆਤ ਦੇ ਪਹਲੇ ਪੜਾਅ ‘ਚ 5 ਕਾਰਾਂ ਉਪਲੱਬਧ ਹੋਣਗੀਆਂ। ਯਾਤਰੀਆਂ ਨੂੰ 50 ਰੁਪਏ ‘ਚ ਇਕ ਸਵਾਰੀ ਅਤੇ 250 ਰੁਪਏ ‘ਚ ਪੂਰੀ ਬੈਟਰੀ ਕਾਰ ਬੁੱਕ ਕਰਨ ਦਾ ਆਪਸ਼ਨ ਮਿਲੇਗਾ। ਜਿਸ ਨਾਲ ਯਾਤਰੀ ਕਾਫੀ ਰਾਹਤ ਮਹਿਸੂਸ ਕਰਨਗੇ, ਕਿਉਂਕਿ ਬਹੁਤ ਵਾਰ ਵੈਸ਼ਨੋ ਦੇਵੀ ਯਾਤਰਾ ਕਰਨ ਆਏ ਸ਼ਰਧਾਲੂਆਂ ਨੂੰ ਕਾਫੀ ਦੂਰੀ ਤੱਕ ਪੈਦਲ ਰਸਤਾ ਤੈਅ ਕਰਨਾ ਪੈਂਦਾ ਸੀ । ਜਿਸ ਨਾਲ ਉਹ ਕਾਫੀ ਖੱਜਲ ਖਰਾਬ ਵੀ ਹੁੰਦੇ ਪਏ ਸੀ, ਪਰ ਹੁਣ ਇਸ ਖਬਰ ਨੇ ਯਾਤਰੀਆਂ ਨੂੰ ਕਾਫੀ ਰਾਹਤ ਦਿੱਤੀ ਹੈ। ਜਾਣਕਾਰੀ ਵਾਸਤੇ ਦੱਸ ਦਈਏ ਕਿ ਤੁਸੀਂ ਇਸ ਸਹੂਲਤ ਦਾ ਲਾਭ ਲੈਣ ਵਾਸਤੇ ਆਨਲਾਈਨ ਵੀ ਅਪਲਾਈ ਕਰ ਸਕਦੇ ਹੋ । ਉਸ ਵਾਸਤੇ ਤੁਸੀਂ ਰੇਲਵੇ ਦੀ ਵੈੱਬਸਾਈਟ ਤੇ ਜਾਣਾ ਹੈ ਤੇ ਤੁਸੀਂ ਇਸ ਸਹੂਲਤ ਦਾ ਲਾਭ ਲੈ ਸਕਦੇ ਹੋ।