ਆਈ ਤਾਜਾ ਵੱਡੀ ਖਬਰ
ਮਾਂ ਆਪਣੇ ਬੱਚਿਆਂ ਖਾਤਿਰ ਸਾਰੇ ਦੁੱਖ ਸਹਾਰ ਸਕਦੀ ਹੈ l ਲੱਖਾਂ ਦੁੱਖ ਸਹਿ ਕੇ ਮਾਂ ਇੱਕ ਬੱਚੇ ਨੂੰ ਜਨਮ ਦਿੰਦੀ ਹੈ ਤੇ ਉਸਦਾ ਪਾਲਣ ਪੋਸ਼ਣ ਕਰਦੀ ਹੈ l ਪਰ ਅੱਜ ਤੁਹਾਨੂੰ ਇੱਕ ਅਜਿਹੀ ਕਲਯੁਗੀ ਮਾਂ ਬਾਰੇ ਦੱਸਾਂਗੇ, ਜਿਸ ਮਾਂ ਨੇ ਆਪਣੇ ਛੇ ਦਿਨ ਦੀ ਬੱਚੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਪੁਲਿਸ ਵੀ ਹੁਣ ਇਸ ਮਾਮਲੇ ਬਾਰੇ ਸੁਣ ਕੇ ਹੈਰਾਨ ਹੁੰਦੀ ਪਈ ਹੈ। ਮਾਮਲਾ ਨਵੀਂ ਦਿੱਲੀ ਦੇ ਨਾਲ ਸੰਬੰਧਿਤ ਹੈ ਜਿੱਥੇ ਦਿੱਲੀ ਦੇ ਖਿਆਲਾ ਇਲਾਕੇ ‘ਚ ਸ਼ਰਮਸਾਰ ਕਰਨ ਵਾਲੀ ਘਟਨਾ ਵਾਪਰੀ l ਇੱਥੇ ਇੱਕ ਮਾਂ ਨੇ ਆਪਣੀ ਹੀ 6 ਦਿਨਾਂ ਦੀ ਬੱਚੀ ਦਾ ਕਤਲ ਕਰ ਦਿੱਤਾ। ਇਸ ਪਿੱਛੇ ਦੀ ਵਜਹਾ ਸੁਣ ਕੇ ਤੁਹਾਡੇ ਹੋਸ਼ ਹੋ ਜਾਣਗੇ, ਇਸ ਛੋਟੀ ਜਿਹੀ ਬੱਚੀ ਨੂੰ ਇਸ ਵਾਸਤੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕਿਉਂਕਿ ਉਸ ਦਾ ਕਸੂਰ ਸਿਰਫ਼ ਇਹ ਸੀ ਕਿ ਉਹ ਕੁੜੀ ਸੀ। ਸ਼ਾਹਦਰਾ ਦੀ ਰਹਿਣ ਵਾਲੀ ਸ਼ਿਵਾਨੀ ਨੂੰ ਧੀ ਹੋਣ ਦਾ ਖਿਆਲ ਬਰਦਾਸ਼ਤ ਨਹੀਂ ਹੋ ਰਿਹਾ ਸੀ, ਕਿਉਂਕਿ ਉਸਦੀਆਂ ਪਹਿਲਾਂ ਹੀ ਤਿੰਨ ਧੀਆਂ ਸੀ ਤੇ ਚੌਥੀ ਵੀ ਉਸਦੇ ਧੀ ਹੋ ਗਈ ਜਿਸ ਕਾਰਨ ਉਹ ਬਹੁਤ ਜਿਆਦਾ ਪਰੇਸ਼ਾਨ ਸੀ ।
ਉਹ ਇਸ ਗੱਲ ਤੋਂ ਇੰਨੀ ਪਰੇਸ਼ਾਨ ਹੋ ਗਈ ਹੈ ਕਿ ਉਸ ਨੇ ਮਨ ‘ਚ ਬੱਚੀ ਨੂੰ ਮਾਰਨ ਦਾ ਖ਼ਿਆਲ ਆਉਣ ਲੱਗਾ। ਉਸ ਨੇ ਇਸ ਕੰਮ ਨੂੰ ਬਖੂਬੀ ਅੰਜਾਮ ਵੀ ਦਿੱਤਾ ਅਤੇ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ। ਖਿਆਲਾ ‘ਚ ਸਵੇਰੇ 5.30 ਵਜੇ ਇਕ ਪੀ.ਸੀ.ਆਰ. ਫੋਨ ਆਇਆ, ਜਿਸ ‘ਚ ਦੱਸਿਆ ਗਿਆ ਕਿ ਇਕ 6 ਦਿਨ ਦੀ ਬੱਚੀ ਗਾਇਬ ਹੈ। ਮਾਮਲਾ ਸ਼ੱਕੀ ਹੋਣ ਕਾਰਨ ਪੁਲਸ ਅਧਿਕਾਰੀ ਅਤੇ ਕਰਮਚਾਰੀ ਤੁਰੰਤ ਮੌਕੇ ‘ਤੇ ਪਹੁੰਚ ਗਏ। ਬੱਚੀ ਦੀ ਮਾਂ ਤੋਂ ਵੀ ਪੁੱਛ-ਗਿੱਛ ਕੀਤੀ ਗਈ। ਮਾਂ ਸ਼ਿਵਾਨੀ ਨੇ ਦੱਸਿਆ ਕਿ ਉਸ ਨੂੰ ਇਕ ਰਾਤ ਪਹਿਲਾਂ ਹੀ ਹਸਪਤਾਲ ਤੋਂ ਛੁੱਟੀ ਮਿਲੀ ਸੀ, ਜਿਸ ਤੋਂ ਬਾਅਦ ਉਹ ਆਪਣੇ ਮਾਤਾ-ਪਿਤਾ ਦੇ ਘਰ ਆ ਗਈ। ਰਾਤ ਕਰੀਬ 2 ਤੋਂ 2.30 ਦਰਮਿਆਨ ਉਸ ਨੇ ਬੱਚੀ ਨੂੰ ਦੁੱਧ ਪਿਲਾਇਆ ਅਤੇ ਉਸ ਨੂੰ ਆਪਣੇ ਨਾਲ ਲਿਟਾ ਕੇ ਸੌਂ ਗਈ। ਜਦੋਂ ਉਹ ਸਵੇਰੇ ਕਰੀਬ 4.30 ਵਜੇ ਉੱਠੀ ਤਾਂ ਬੱਚੀ ਉੱਥੇ ਨਹੀਂ ਸੀ। ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਮਾਮਲੇ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਦੋਂ ਤਲਾਸ਼ੀ ਲਈ ਜਾਂਦੀ ਹੈ ਤਾਂ ਤਲਾਸ਼ੀ ਦੌਰਾਨ ਨਾਲ ਦੇ ਘਰ ਦੀ ਛੱਤ ‘ਤੇ ਇਕ ਬੈਗ ਮਿਲਿਆ। ਬੈਗ ਖੋਲ੍ਹਦੇ ਹੀ ਪੁਲਸ ਹੈਰਾਨ ਰਹਿ ਗਈ। ਉਸ ਦੇ ਅੰਦਰ 6 ਦਿਨ ਦੀ ਬੱਚੀ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਾ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ l ਉੱਥੇ ਹੀ ਪੁਲਿਸ ਨੂੰ ਜਦੋਂ ਸ਼ੱਕ ਮਾਂ ਤੇ ਗਿਆ ਤੇ ਮਾਂ ਨੇ ਸ਼ੁਰੂਆਤੀ ਪੁੱਛਗਿੱਛ ਦੇ ਵਿੱਚ ਹੀ ਇਹ ਕਬੂਲ ਕਰ ਲਿਆ ਕਿ ਉਸਦੇ ਪਹਿਲਾਂ ਹੀ ਤਿੰਨ ਧੀਆਂ ਸੀ ਦੋ ਧੀਆਂ ਦੀ ਮੌਤ ਹੋ ਚੁੱਕੀ ਹੈ ਤੇ ਸਮਾਜ ਦੇ ਕਲੰਕ ਤੋਂ ਬਚਣ ਵਾਸਤੇ ਉਸ ਨੂੰ ਆਪਣੀ ਚੌਥੀ ਧੀ ਦੇ ਉੱਪਰ ਇੰਨਾ ਜਿਆਦਾ ਗੁੱਸਾ ਆਇਆ ਕਿ ਉਸਨੇ ਆਪਣੀ ਧੀ ਦਾ ਗਲਾ ਦਬਾ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ l ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮਾਂ ਨੂੰ ਪੁਲਿਸ ਦੇ ਵੱਲੋਂ ਹੁਣ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ।
Previous Postਹਵਾਈ ਜਹਾਜ ਨੂੰ ਮਿਲੀ ਉਡਾਉਣ ਦੀ ਧਮਕੀ , ਕਰਵਾਈ ਗਈ ਐਮਰਜੈਂਸੀ ਲੈਂਡਿੰਗ
Next Postਮਾਂ ਨੇ 6 ਦਿਨ ਦੀ ਧੀ ਨੂੰ ਉਤਾਰਿਆ ਦੇ ਮੌਤ ਦੇ ਘਾਟ , ਪੁਲਿਸ ਨੂੰ ਦੱਸੀ ਹੈਰਾਨ ਕਰਦੀ ਵਜ੍ਹਾ