ਮਾਂ-ਧੀ ਤੇ ਪਿਓ ਨੂੰ ਤੜਕੇ ਸਵੇਰ ਦਿੱਤੀ ਰੂਹ ਕੰਬਾਊ ਮੌਤ , 3 ਕਤਲ ਕਾਰਨ ਦਹਿਲਿਆ ਪੂਰਾ ਸ਼ਹਿਰ

ਆਈ ਤਾਜਾ ਵੱਡੀ ਖਬਰ

ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਕਤਲ , ਲੋਟਖੋਹ, ਤੇ ਅਪਰਾਧਕ ਵਾਰਦਾਤਾਂ ਨਾਲ ਜੁੜੀਆਂ ਹੋਈਆਂ ਜਦੋਂ ਖਬਰਾਂ ਸਾਹਮਣੇ ਆਉਂਦੀਆਂ ਹਨ ਤਾਂ , ਦੇਸ਼ ਅੰਦਰ ਇੱਕ ਡਰ ਤੇ ਸਹਿਮ ਦਾ ਮਾਹੌਲ ਬਣ ਜਾਂਦਾ ਹੈ। ਪਰ ਅਜਿਹੀਆਂ ਵਾਰਦਾਤਾਂ ਘਟਣ ਦੀ ਬਜਾਏ ਹੁਣ ਲਗਾਤਾਰ ਵੱਧਦੀਆਂ ਪਈਆਂ ਹਨ । ਜਿਸ ਕਾਰਨ ਸਥਿਤੀ ਕਾਫੀ ਚਿੰਤਾਜਨਕ ਬਣੀ ਹੋਈ ਹੈ। ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਪਿਓ ਧੀ ਤੇ ਪਿਓ ਦੀ ਨੂੰ ਸਵੇਰੇ ਸਵੇਰੇ ਮੌਤ ਤੇ ਦਿੱਤੀ ਗਈ । ਇਸ ਤੀਹਰੇ ਕਤਲ ਕਾਂਡ ਤੋ ਬਾਅਦ ਇਲਾਕੇ ਭਰ ਦੇ ਵਿੱਚ ਦਹਿਸ਼ਤ ਤੇ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ । ਇਹ ਰੂਹ ਕੰਬਾਉ ਘਟਨਾ ਦਿੱਲੀ ਤੋਂ ਸਾਹਮਣੇ ਆਈ । ਜਿੱਥੇ ਇਸ ਕਤਲ ਕਾਂਡ ਨੇ ਸਨਸਨੀ ਮਚਾ ਕੇ ਰੱਖ ਦਿੱਤੀ । ਉਥੇ ਹੀ ਘਟਨਾ ਸਬੰਧੀ ਜਾਣਕਾਰੀ ਮਿਲੀ ਹੈ ਕਿ ਦੱਖਣੀ ਦਿੱਲੀ ਦੇ ਨੇਬ ਸਰਾਏ ਇਲਾਕੇ ਦੇ ਦਿਓਲੀ ‘ਚ ਪਤੀ, ਪਤਨੀ ਅਤੇ ਉਨ੍ਹਾਂ ਦੀ ਬੇਟੀ ਦਾ ਕਤਲ ਕਰ ਦਿੱਤਾ ਗਿਆ । ਜਿਸ ਦੇ ਕਾਰਨ ਇਲਾਕੇ ਭਰ ਦੇ ਲੋਕ ਡਰੇ ਹੋਏ ਹਨ । ਉੱਥੇ ਹੀ ਇਸ ਘਟਨਾ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ । ਪੁਲਿਸ ਦੀਆਂ ਟੀਮਾਂ ਮੌਕੇ ਤੇ ਪੁੱਜੀਆਂ । ਜਿਨਾਂ ਦੇ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ । ਉਧਰ ਮ੍ਰਿਤਕਾਂ ਦੀ ਪਛਾਣ ਰਾਜੇਸ਼ (55), ਕੋਮਲ (47) ਅਤੇ ਉਨ੍ਹਾਂ ਦੀ ਬੇਟੀ ਕਵਿਤਾ (23) ਵਜੋਂ ਹੋਈ । ਦੱਸਿਆ ਜਾ ਰਿਹਾ ਹੈ ਕਿ ਰਾਜੇਸ਼ ਦਾ ਮੁੰਡਾ ਸਵੇਰੇ ਕਰੀਬ 5 ਵਜੇ ਸਵੇਰ ਦੀ ਸੈਰ ਕਰਨ ਲਈ ਨਿਕਲਿਆ ਸੀ। ਜਦੋਂ ਉਹ ਘਰ ਪਰਤਿਆ ਤਾਂ, ਦੇਖਿਆ ਕਿ ਉਸ ਦੇ ਮਾਤਾ-ਪਿਤਾ ਅਤੇ ਭੈਣ ਦੀਆਂ ਲਾਸ਼ਾਂ ਘਰ ਵਿੱਚ ਪਈਆਂ ਹੋਈਆਂ ਸਨ ਅਤੇ ਉਹਨਾਂ ਤਿੰਨਾਂ ਦਾ ਕਿਸੇ ਵਲੋਂ ਕਤਲ ਕਰ ਦਿੱਤਾ ਗਿਆ ਸੀ। ਇਹ ਵੀ ਖੁਲਾਸਾ ਹੋਇਆ ਹੈ ਕਿ ਅੱਜ ਰਾਜੇਸ਼ ਅਤੇ ਕੋਮਲ ਦੇ ਵਿਆਹ ਦੀ ਵਰ੍ਹੇਗੰਢ ਸੀ। ਦੱਸ ਦੇਈਏ ਕਿ ਰਾਜੇਸ਼ ਭਾਰਤੀ ਫੌਜ ਤੋਂ ਸੇਵਾਮੁਕਤ ਸੀ ਤੇ ਇਹ ਘਟਨਾ ਉਨ੍ਹਾਂ ਦੇ ਘਰ ਵਾਪਰੀ। ਉਥੇ ਹੀ ਇਸ ਘਟਨਾ ਤੋਂ ਬਾਅਦ ਹੁਣ ਪੁਲਿਸ ਵੱਲੋਂ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ, ਕਿਉਂਕਿ ਕਤਲ ਸਬੰਧੀ ਹਾਲੇ ਤੱਕ ਕੋਈ ਵੀ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ਕਿ ਕਤਲ ਕਿਸ ਵੱਲੋਂ ਕੀਤਾ ਗਿਆ ਤੇ ਕਿਹੜੇ ਕਾਰਨਾਂ ਦੇ ਕਰਕੇ ਇਸ ਤਿਹਰੇ ਕਤਲਕਾਂਡ ਦੀ ਵਾਰਦਾਤ ਨੂੰ ਅਣਜਾਮ ਦਿੱਤਾ ਗਿਆ ਹੈ।