ਮਹੀਨੇ ਦੀ ਪਹਿਲੀ ਤਰੀਕ ਨੂੰ ਆਮ ਜਨਤਾ ਨੂੰ ਲਗਿਆ ਵੱਡਾ ਝਟਕਾ, ਘਰੇਲੂ LPG ਦੀਆਂ ਕੀਮਤਾਂ ਚ ਹੋਇਆ ਏਨਾ ਵਾਧਾ

ਆਈ ਤਾਜਾ ਵੱਡੀ ਖਬਰ 

ਕਰੋਨਾ ਦੇ ਦੌਰ ਜਿਥੇ ਪਹਿਲਾਂ ਹੀ ਲੋਕ ਆਰਥਿਕ ਤੰਗੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਉੱਥੇ ਹੀ ਸਾਹਮਣੇ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਲੋਕਾਂ ਦੇ ਜਿੱਥੇ ਕਾਰੋਬਾਰ ਠੱਪ ਹੋ ਗਏ ਸਨ ਅਤੇ ਲੋਕਾਂ ਨੂੰ ਜ਼ਿੰਦਗੀ ਨੂੰ ਮੁੜ ਪਟੜੀ ਤੇ ਲਿਆਉਣ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਲੋਕਾਂ ਦੀ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਦੇ ਕਾਰਨ ਵੀ ਉਨ੍ਹਾਂ ਦਾ ਬੋਝ ਵਧ ਰਿਹਾ ਹੈ। ਬਹੁਤ ਸਾਰੇ ਪਰਿਵਾਰਾਂ ਲਈ ਜਿੱਥੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ ਉਥੇ ਹੀ ਵਧ ਰਹੀ ਮਹਿੰਗਾਈ ਨੇ ਕਈ ਪਰਿਵਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਹੁਣ ਮਹੀਨੇ ਦੀ ਪਹਿਲੀ ਤਰੀਕ ਨੂੰ ਆਮ ਜਨਤਾ ਨੂੰ ਲਗਿਆ ਵੱਡਾ ਝਟਕਾ, ਘਰੇਲੂ LPG ਦੀਆਂ ਕੀਮਤਾਂ ਚ ਹੋਇਆ ਏਨਾ ਵਾਧਾ , ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਮਾਰਚ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਸਾਰੇ ਖਪਤਕਾਰਾਂ ਦੀ ਰਸੋਈ ਉੱਪਰ ਬੋਝ ਵਿਚ ਵਾਧਾ ਦਰਜ ਕੀਤਾ ਗਿਆ ਹੈ ਜਿਥੇ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਦੀ ਖਬਰ ਸਾਹਮਣੇ ਆਉਂਦੇ ਹੀ ਬਹੁਤ ਸਾਰੇ ਪਰਿਵਾਰਾਂ ਵਿਚ ਨਿਰਾਸ਼ਾ ਵੀ ਦੇਖੀ ਜਾ ਰਹੀ ਹੈ।

ਕਿਉਂਕਿ ਜਿੱਥੇ ਛੇ ਮਹੀਨੇ ਬਾਅਦ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ ਉਥੇ ਹੀ ਇਨ੍ਹਾਂ ਗੈਸ ਸਲੰਡਰ ਦੀਆਂ ਕੀਮਤਾਂ ਵਧਣ ਕਾਰਨ ਲੋਕਾਂ ਦੇ ਜੇਬ ਖਰਚ ਉਪਰ ਵੀ ਭਾਰੀ ਅਸਰ ਹੋਇਆ ਹੈ ਜਿੱਥੇ 50 ਰੁਪਏ ਦਾ ਵਾਧਾ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿਚ ਬੁਧਵਾਰ ਸਵੇਰ ਨੂੰ ਹੋਇਆ ਹੈ। ਉਥੇ ਹੀ ਦੱਸ ਦਈਏ ਕਿ ਹੁਣ ਰਾਜਧਾਨੀ ਦਿੱਲੀ ਦੇ ਵਿੱਚ ਘਰੇਲੂ ਗੈਸ ਸਿਲੰਡਰ 14.2 ਕਿਲੋਗ੍ਰਾਮ ਦੀ ਕੀਮਤ 1103 ਪਹੁੰਚ ਗਈ ਹੈ।

ਤੇਲ ਕੰਪਨੀਆਂ ਵੱਲੋਂ ਹੁਣ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ ਜਿੱਥੇ 350, 50 ਰੁਪਏ ਵਪਾਰਕ ਸਿਲੰਡਰ ਮਹਿੰਗਾ ਹੋਇਆ ਹੈ। ਇਸ ਤੋਂ ਪਹਿਲਾਂ 6 ਜੁਲਾਈ 2022 ਨੂੰ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ। ਦੱਸ ਦਈਏ ਕਿ ਇਸ ਇਸ ਤਰ੍ਹਾਂ ਹੀ ਕਲਕੱਤਾ ਵਿੱਚ ਐਲ ਪੀ ਜੀ ਗੈਸ ਸਿਲੰਡਰ ਦੀ ਕੀਮਤ 1079 ਤੋਂ 1129 ਰੁਪਏ ਹੋ ਗਈ ਹੈ।