ਮਸ਼ਹੂਰ ਕਬੱਡੀ ਖਿਡਾਰੀ ਨੂੰ ਗੋਲੀਆਂ ਨਾਲ ਭੁੰਨਿਆ, ਨਵੇਂ ਸਾਲ ਤੋਂ ਪਹਿਲਾਂ ਕੰਬਿਆ ਪੰਜਾਬ

ਜਿੱਥੇ ਪੂਰੀ ਦੁਨੀਆ ਭਰ ਵਿੱਚ ਨਵੇਂ ਸਾਲ ਨੂੰ ਲੈ ਕੇ ਖੁਸ਼ੀ ਤੇ ਉਤਸ਼ਾਹ ਵੇਖਣ ਨੂੰ ਮਿਲਦਾ ਪਿਆ ਹੈ। ਹਰ ਕਿਸੇ ਦੇ ਵੱਲੋਂ ਕਾਮਨਾ ਕੀਤੀ ਜਾ ਰਹੀ ਹੈ ਕਿ ਨਵਾਂ ਸਾਲ ਸਭ ਦੇ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਵੇ । ਪਰ ਦੂਜੇ ਪਾਸੇ ਇਹ ਖੁਸ਼ੀਆਂ ਉਸ ਵੇਲੇ ਮਾਤਮ ਦੇ ਵਿੱਚ ਤਬਦੀਲ ਹੋ ਗਈਆਂ , ਜਦੋਂ ਇੱਕ ਮਸ਼ਹੂਰ ਕਬੱਡੀ ਖਿਡਾਰੀ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ
ਅੱਜ 23 ਸਾਲਾ ਨੌਜਵਾਨ ਕਬੱਡੀ ਖਿਡਾਰੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ । ਉਸ ਦੇ ਹੀ ਸਕੇ ਭਰਾ ਦੇ ਸਹੁਰੇ ਵਲੋਂ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਕਾਰਨ ਇਲਾਕੇ ਭਰ ਵਿੱਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ । ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਇਹ ਹੈਰਾਨੀਜਨਕ ਘਟਨਾ ਮੰਡੇਰ ਕਲਾਂ ਰੋਡ ‘ਤੇ ਵਾਪਰੀ । ਇਹ ਮੰਦਭਾਗੀ ਘਟਨਾ ਦਾ ਕਾਰਨ ਮਾਮੂਲੀ ਤਕਰਾਰ ਦੱਸਿਆ ਜਾ ਰਿਹਾ ਹੈ। ਇਸ ਘਟਨਾ ਦੌਰਾਨ ਮਾਰੇ ਗਏ ਨੌਜਵਾਨ ਦੀ ਪਹਿਚਾਣ ਜਗਪਾਲ ਸਿੰਘ ਕਾਲਾ ਦੇ ਪਿਤਾ ਮੱਖਣ ਸਿੰਘ ਉਰਫ ਬਿੱਟੂ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਮੰਡੇਰ ਕਲਾ ਰੋਡ ਵਲੋ ਹੋਈ । ਉੱਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪੁਲਿਸ ਦੀਆਂ ਟੀਮਾਂ ਮੌਕੇ ‘ਤੇ ਪੁੱਜੀਆਂ । ਉੱਥੇ ਹੀ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਦੱਸਿਆ ਕਿ ਮੇਰਾ ਕੁੜਮ ਸੁਰਮੁੱਖ ਸਿੰਘ ਉਰਫ ਚਮਕੌਰ ਸਿੰਘ ਪੁੱਤਰ ਛੋਟਾ ਸਿੰਘ ਵਾਸੀ ਚੀਮਾਂ ਮੰਡੀ ਆਪਣੀ ਪਤਨੀ ਮਨਜੀਤ ਕੌਰ ਅਤੇ ਲੜਕੀ ਅਰਸ਼ਦੀਪ ਕੌਰ ਸਮੇਤ ਸਾਡੇ ਘਰ ਆਪਣੀ ਲੜਕੀ ਖੁਸ਼ਪ੍ਰੀਤ ਕੌਰ ਨੂੰ ਲੈਣ ਆਇਆ ਸੀ। ਪ੍ਰੰਤੂ ਅਸੀਂ ਆਪਣੀ ਪੋਤੀ ਨੂੰ ਛੋਟੀ ਹੋਣ ਕਰਕੇ ਉਨ੍ਹਾਂ ਦੇ ਨਾਲ ਨਹੀਂ ਭੇਜਿਆ। ਇਸ ਕਰਕੇ ਉਹ ਵਾਪਸ ਚਲੇ ਗਏ। ਪ੍ਰੰਤੂ ਬਾਅਦ ਵਿਚ ਮੇਰੀ ਨੂੰਹ ਖੁਸ਼ਪ੍ਰੀਤ ਕੌਰ ਨੇ ਘਰ ਵਿਚ ਕਲੇਸ਼ ਪਾ ਲਿਆ ਕਿ ਮੈਂ ਤਾਂ ਆਪਣੇ ਪੇਕੇ ਹੀ ਜਾਣਾ ਹੈ , ਜਿਸ ਨੂੰ ਲੈ ਸਾਡੇ ਘਰ ਵਿਚ ਆਪਸੀ ਤਕਰਰਾਬਾਜ਼ੀ ਹੋਈ । ਇਸੇ ਤਕਰਾਰਬਾਜ਼ੀ ਨੇ ਅੰਤ ਕਤਲ ਦਾ ਰੂਪ ਧਾਰਨ ਕਰ ਲਿਆ । ਇਹੀ ਵਜ੍ਹਾ ਸੀ ਕਿ ਕਬੱਡੀ ਖਿਡਾਰੀ ਨੂੰ ਦਿਨ ਦਿਹਾੜੇ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।