ਮਸ਼ਹੂਰ ਬੋਲੀਵੁਡ ਹਸਤੀ ਦੀ ਹੋਈ ਅਚਾਨਕ ਮੌਤ, ਫ਼ਿਲਮੀ ਇੰਡਸਟਰੀ ਚ ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਪਿਛਲੇ ਦੋ-ਤਿੰਨ ਸਾਲਾਂ ਤੋਂ ਲੈ ਕੇ ਹੁਣ ਤੱਕ ਜਿੱਥੇ ਬਹੁਤ ਸਾਰੀਆਂ ਫਿਲਮੀ ਹਸਤੀਆਂ ਕਰੋਨਾ ਦੀ ਚਪੇਟ ਵਿਚ ਆਉਣ ਕਾਰਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਰਹੀਆਂ ਹਨ। ਉੱਥੇ ਹੀ ਬਹੁਤ ਸਾਰੀਆਂ ਹਸਤੀਆਂ ਵਾਪਰਨ ਵਾਲੇ ਹਾਦਸਿਆਂ ਅਤੇ ਬਿਮਾਰੀਆਂ ਦਾ ਸ਼ਿਕਾਰ ਵੀ ਹੋਈਆ ਹਨ। ਜਿਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਹੁਣ ਮਸ਼ਹੂਰ ਬੋਲੀਵੁਡ ਹਸਤੀ ਦੀ ਹੋਈ ਅਚਾਨਕ ਮੌਤ, ਫ਼ਿਲਮੀ ਇੰਡਸਟਰੀ ਚ ਛਾਈ ਸੋਗ ਦੀ ਲਹਿਰ, ਜਿਸ ਬਾਰੇ ਤਾਜਾ ਵਡੀ ਖਬਰ ਸਾਹਮਣੇ ਆਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਫਿਲਮ ‘ਯਾਰਾਨਾ’ ਦੇ ਨਿਰਦੇਸ਼ਕ ਰਾਕੇਸ਼ ਕੁਮਾਰ ਦਾ ਦਿਹਾਂਤ ਹੋਣ ਕਿ ਦੁੱਖਦਾਈ ਖਬਰ ਸਾਹਮਣੇ ਆਈ ਹੈ।

ਜਿੱਥੇ ਇਸ ਮਸ਼ਹੂਰ ਫਿਲਮਕਾਰ ਦੇ ਦਿਹਾਂਤ ਦੀ ਖਬਰ ਸਾਹਮਣੇ ਆਉਂਦੇ ਹੀ ਹਿੰਦੀ ਸਿਨੇਮਾ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਜਿਨ੍ਹਾਂ ਦਾ ਦੇਹਾਂਤ 81 ਸਾਲ ਦੀ ਉਮਰ ‘ਚ ਹੋਇਆ ਹੈ। ਉਥੇ ਹੀ ਉਨ੍ਹਾਂ ਦੇ ਦਿਹਾਂਤ ਉਪਰੰਤ ਵੱਖ ਫ਼ਿਲਮੀ ਹਸਤੀਆਂ ਵੱਲੋਂ ਗਹਿਰੇ ਦੁੱਖ ਦਾ ਇਜ਼ਹਾਰ ਵੀ ਕੀਤਾ ਜਾ ਰਿਹਾ ਹੈ ਅਤੇ ਫ਼ਿਲਮ ਇੰਡਸਟਰੀ ਵਿਚ ਉਹਨਾਂ ਦੇ ਦੇਹਾਂਤ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਗਿਆ ਹੈ। ਦੱਸ ਦਈਏ ਕਿ ਹਿੰਦੀ ਸਿਨੇਮਾ ਵਿਚ ਮਸ਼ਹੂਰ ਫਿਲਮਕਾਰ ਰਾਕੇਸ਼ ਕੁਮਾਰ ਵਲੋ ਅਮਿਤਾਭ ਬੱਚਨ ਦੀ ਸੁਪਰਹਿੱਟ ਫਿਲਮ ‘ਯਾਰਾਨਾ’ ਅਤੇ ‘ਮਿਸਟਰ ਨਟਵਰਲਾਲ’ ਵਰਗੀਆਂ ਫਿਲਮਾਂ ਬਣਾਈਆਂ ਗਈਆਂ ਸਨ ਜੋ ਕਿ ਕਾਫੀ ਹਿੱਟ ਰਹੀਆਂ ਸਨ। ਉਹ ਜਿੱਥੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੇ ਨਾਲ ਜੂਝ ਰਹੇ ਸਨ ਅਤੇ ਹਸਪਤਾਲ ਵਿਚ ਜੇਰੇ ਇਲਾਜ ਸਨ। ਉੱਥੇ ਹੀ ਉਨ੍ਹਾਂ ਦਾ 80 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ।

ਅਨੇਕਾਂ ਹੀ ਸੁਪਰ ਹਿੱਟ ਫਿਲਮਾਂ ਬਣਾਉਣ ਵਾਲੇ ਰਾਕੇਸ਼ ਕੁਮਾਰ ਦੀ ਮੌਤ ਤੋਂ ਹਰ ਕੋਈ ਹੈਰਾਨ ਹੈ। ਉਨ੍ਹਾਂ ਦੀ ਮੌਤ ਦੀ ਜਾਣਕਾਰੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਿੱਥੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਉਥੇ ਹੀ ਦੱਸਿਆ ਗਿਆ ਹੈ ਕਿ ਸ਼ਾਂਤੀ ਪਾਠ 13 ਨਵੰਬਰਨੂੰ ਕਰਵਾਇਆ ਜਾਵੇਗਾ। ਫਿਲਮੀ ਕਰੀਅਰ ਵਿੱਚ ਰਾਕੇਸ਼ ਕੁਮਾਰ ਨੇ ਕਈ ਧਮਾਕੇਦਾਰ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ।

ਇਨ੍ਹਾਂ ਫਿਲਮਾਂ ਦੀ ਸੂਚੀ ਵਿੱਚ ਸੁਪਰਸਟਾਰ ਅਮਿਤਾਭ ਬੱਚਨ ਦੀਆਂ ‘ਮਿਸਟਰ ਨਟਰਵਾਲ’, ‘ਯਾਰਾ’, ‘ਖੂਨ ਪਸੀਨਾ’, ‘ਦੋ ਔਰ ਦੋ ਪੰਚ’, ‘ਜੌਨੀ ਆਈ ਲਵ ਯੂ’, ‘ਕਮਾਂਡਰ’ ਅਤੇ ‘ਸੂਰਿਆਵੰਸ਼ੀ’ ਵਰਗੀਆਂ ਫਿਲਮਾਂ ਸ਼ਾਮਲ ਹਨ।