ਮਸ਼ਹੂਰ ਬੋਲੀਵੁਡ ਐਕਟਰ ਸੋਨੂੰ ਸੂਦ ਬਾਰੇ ਆਈ ਇਹ ਵੱਡੀ ਤਾਜਾ ਖਬਰ ਪੰਜਾਬ ਤੋਂ

ਆਈ ਤਾਜਾ ਵੱਡੀ ਖਬਰ 

ਸੋਨੂ ਸੂਦ ਜੋ ਪੰਜਾਬ ਦੀ ਧਰਤੀ ਨਾਲ ਵਾਸਤਾ ਰੱਖਦੇ ਹਨ, ਉਨਾਂ ਨੇ ਆਪਣੇ ਪੰਜਾਬੀ ਹੋਣ ਦਾ ਫਰਜ਼ ਉਸ ਵੇਲ੍ਹੇ ਸੱਚੇ ਦਿਲੋਂ ਨਿਭਾਇਆ, ਜੱਦ ਮਹਾਂਮਾਰੀ ਨੇ ਆਪਣਾ ਕ-ਹਿ-ਰ ਬਰਸਾਇਆ ਸੀ | ਉਹ ਹੁਣ ਵੀ ਪ੍ਰਵਾਸੀ ਲੋਕਾਂ ਦੀ ਸੇਵਾ ਕਰ ਰਹੇ ਹਨ , ਉਨਾਂ ਦੀ ਮਦਦ ਉਹ ਕਰ ਰਹੇ ਹਨ | ਇਹ ਹੀ ਕਾਰਨ ਹੈ, ਕਿ ਊਨਾ ਨੂੰ ਮਸੀਹਾ ਵੀ ਕਿਹਾ ਜਾਣ ਲੱਗ ਪਿਆ | ਤਾਲਾਬੰਦੀ ਦੌਰਾਨ ਜਿਵੇਂ ਉਨਾਂ ਨੇ ਆਪਣੀ ਇਕ ਵੱਖਰੀ ਪਛਾਣ ਬਣਾਈ, ਉਸ ਨੂੰ ਕੋਈ ਵੀ ਨਜ਼ਰਅੰਦਾਜ ਨਹੀਂ ਕਰ ਸਕਦਾ | ਉਨ੍ਹਾਂ ਨੇ ਅੱਗੇ ਆ ਕੇ ਪ੍ਰਵਾਸੀ ਮਜਦੂਰਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚਾਇਆ |

ਪੂਰੇ ਦੇਸ਼ ਵਿਚ ਸੋਨੂ ਸੂਦ ਵਲੋਂ ਕੀਤੇ ਜਾ ਰਹੇ, ਇਸ ਕੰਮ ਦੀ ਵੱਡੇ ਪੱਧਰ ਉਤੇ ਸ਼ਲਾਘਾ ਵੀ ਹੋਈ | ਵੱਖ – ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਤੋਂ ਇਲਾਵਾ ਦੇਸ਼ ਦੇ ਪ੍ਰਧਾਨ ਮੰਤਰੀ ਵੀ ਉਨ੍ਹਾਂ ਦੀ ਸ਼ਲਾਘਾ ਕਰਦੇ ਹੋਏ ਨਜ਼ਰ ਆਏ ਸਨ | ਵਿਦੇਸ਼ਾਂ ਵਿਚ ਵੀ ਸੂਦ ਚਰਚਾ ਦਾ ਵਿਸ਼ਾ ਬਣੇ | ਹੁਣ ਇਸ ਸਮੇਂ ਸੋਨੂ ਸੂਦ ਨਾਲ ਜੁੜੀ ਹੋਈ ਇਕ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਉਹ ਇਕ ਵਾਰ ਫਿਰ ਲੋਕ ਭਲਾਈ ਦਾ ਕੰਮ ਕਰਨ ਜਾ ਰਹੇ ਹਨ | ਜ਼ਿਕਰਯੋਗ ਹੈ ਕਿ ਖ਼ਬਰ ਸਾਹਮਣੇ ਆਈ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸੋਨੂ ਸੂਦ ਨੇ ਮੁਲਾਕਾਤ ਕੀਤੀ ਹੈ |

ਦਰਅਸਲ ਸੋਨੂ ਸੂਦ ਵਲੋਂ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਉਤੇ ਇਹ ਮੁਲਾਕਾਤ ਕੀਤੀ ਗਈ ਹੈ , ਜਿਸ ਤੋਂ ਬਾਅਦ ਇਹ ਖ਼ਬਰ ਨਿਕਲ ਕੇ ਸਾਹਮਣੇ ਆਈ ਹੈ ਕਿ, ਸੋਨੂ ਸੂਦ ਹੁਣ ਪੰਜਾਬ ਵਿਚ ਕੋਵਿਡ ਟੀਕਾਕਰਨ ਮੁਹਿੰਮ ਲਈ ਪੰਜਾਬ ਸਰਕਾਰ ਦੇ ਬਰਾਂਡ ਅੰਬੈਸਡਰ ਬਣ ਗਏ ਹਨ , ਯਾਨੀ ਕਿ ਹੁਣ ਉਹ ਲੋਕਾਂ ਨੂੰ ਇਸ ਲਈ ਜਾਗਰੂਕ ਕਰਨਗੇ | ਖ਼ੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਤੋਂ ਬਾਅਦ ਚਰਚਾ ਸ਼ੁਰੂ ਹੋ ਗਈ ਹੈ |

ਹੁਣ ਸੂਦ ਨੇ ਆਪਣੇ ਮੋਢਿਆਂ ਉਤੇ ਇਕ ਨਵੀਂ ਜਿੰਮੇਵਾਰੀ ਚੁੱਕ ਲਈ ਹੈ, ਭਾਵੇਂ ਸੋਨੂ ਸੂਦ ਆਪਣੇ ਆਪ ਨੂੰ ਮਸੀਹਾ ਨਾ ਅਖਵਾਉਂਦੇ ਹੋਣ , ਪਰ ਪੂਰੇ ਦੇਸ਼ ਨੇ ਉਨ੍ਹਾਂ ਨੂੰ ਮਸੀਹਾ ਦਾ ਨਾਂਅ ਦਿੱਤਾ, ਜਿਸ ਦੌਰਾਨ ਉਹ ਪ੍ਰਵਾਸੀ ਮਾਜੂਦਰਾਂ ਦੀ ਮਦਦ ਕਰ ਰਹੇ ਸਨ, ਉਨ੍ਹਾਂ ਨੂੰ ਘਰ ਪਹੁੰਚਾ ਰਹੇ ਸਨ | ਪਰ ਹੁਣ ਸੋਨੂ ਸੂਦ ਵਲੋਂ, ਇਕ ਵਾਰ ਫਿਰ ਨਵੀਂ ਜਿੰਮੇਵਾਰੀ ਚੁੱਕ ਲਈ ਗਈ ਹੈ, ਉਹ ਕੋਵਿਡ ਟੀਕਾਕਰਨ ਮੁਹਿੰਮ ਲਈ ਪੰਜਾਬ ਸਰਕਾਰ ਦੇ ਬਰਾਂਡ ਅੰਬੈਸਡਰ ਬਣ ਗਏ ਹਨ।