ਮਸ਼ਹੂਰ ਬੋਲੀਵੁਡ ਐਕਟਰ ਧਰਮਿੰਦਰ ਪੰਜਾਬੀਆਂ ਵਲੋਂ ਬਾਈਕਾਟ ਕਰਨ ਤੇ ਹੋ ਗਿਆ ਏਨਾ ਉਦਾਸ ਕਹੀ ਇਹ ਗਲ੍ਹ

ਆਈ ਤਾਜਾ ਵੱਡੀ ਖਬਰ

ਕਿਸਾਨਾਂ ਵਲੋਂ ਦਿਓਲ ਪਰਿਵਾਰ ਦਾ ਬਾ-ਈ-ਕਾ-ਟ ਕਿਤਾ ਗਿਆ ਹੈ,ਕਿਉਂਕਿ ਦਿਓਲ ਪਰਿਵਾਰ ਖੇਤੀਬਾੜੀ ਕਾਨੂੰਨਾਂ ਦਾ ਸਮਰਥਨ ਕਰ ਰਿਹਾ ਹੈ। ਦਿਓਲ ਪਰਿਵਾਰ ਦੇ ਕੁੱਝ ਪਰਿਵਾਰਿਕ ਮੈਂਬਰ ਭਾਜਪਾ ਚ ਮਜੂਦ ਨੇ,ਜਿਸ ਕਾਰਨ ਉਹਨਾਂ ਵਲੋਂ ਖੇਤੀਬਾੜੀ ਕਾਨੂੰਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ। ਜਿਕਰ ਯੋਗ ਹੈ ਕਿ ਦਿਓਲ ਪਰਿਵਾਰ ਵਲੋਂ ਕਿਸਾਨਾਂ ਦੇ ਹੱਕ ਚ ਇੱਕ ਵੀ ਗਲ ਨਹੀਂ ਕੀਤੀ ਗਈ, ਉੱਥੇ ਹੀ ਪੰਜਾਬੀਆ ਵਲੋਂ ਦਿਓਲ ਪਰਿਵਾਰ ਦਾ ਬਾ-ਈ-ਕਾ-ਟ ਕੀਤੇ ਜਾਣ ਤੋਂ ਬਾਅਦ ਇੱਕ ਅਜਿਹੇ ਸ਼ਕਸ ਨੇ ਉਦਾਸੀ ਜ਼ਹਿਰ ਕੀਤੀ ਹੈ ਜੌ ਬਾਲੀਵੁੱਡ ਚ ਕਾਫੀ ਮਸ਼ਹੂਰ ਹੈ। ਜਿਕਰਯੋਗ ਹੈ ਕਿ ਕਿਸਾਨਾਂ ਨੇ ਅਤੇ ਗੁਰਦਾਸਪੁਰ ਦੇ ਲੋਕਾਂ ਨੇ ਸਨੀ ਦਿਓਲ ਦਾ ਬਾਈਕਾਟ ਕਰ ਦਿੱਤਾ ਹੈ,ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਸਨੀ ਵੋਟਾਂ ਲੈ ਕੇ ਸਾਨੂੰ ਭੁੱਲ ਗਏ ਨੇ।

ਜਿਸ ਕਾਰਨ ਉਹ ਸਨੀ ਦਾ ਬਾਈਕਾਟ ਕਰਦੇ ਨੇ। ਦਿਓਲ ਪਰਿਵਾਰ ਦੇ ਬਾਈਕਾਟ ਤੋਂ ਬਾਅਦ ਪਰਮਿੰਦਰ ਦਿਓਲ ਉਦਾਸ ਨਜ਼ਰ ਆਏ ਨੇ ਅਤੇ ਉਹਨਾਂ ਨੇ ਕੁਝ ਅਜਿਹੇ ਸ਼ਬਦ ਪ੍ਰਗਟਾਏ ਨੇ ਜਿਸਤੋਂ ਉਹਨਾਂ ਦੀ ਉਦਾਸੀ ਸਾਫ਼ ਨਜ਼ਰ ਆ ਰਹੀ ਹੈ।
ਜਿਕਰਯੋਗ ਹੈ ਕਿ ਗੁਰਦਾਸਪੁਰ ਦੇ ਲੋਕਾਂ ਨੇ ਸਨੀ ਅਤੇ ਉਸਦੇ ਪਰਿਵਾਰ ਦਾ ਬਾਈਕਾਟ ਕਰਨ ਦਾ ਫੈਂਸਲਾ ਕੀਤਾ ਹੈ। ਇਸ ਪਿੱਛੇ ਦੂਜਾ ਕਾਰਨ ਇਹ ਹੈ ਕਿ ਦਿਓਲ ਪਰਿਵਾਰ ਨੇ ਖੇਤੀਬਾੜੀ ਕਾਨੂੰਨਾਂ ਦੀ ਹਿਮਾਇਤ ਕੀਤੀ ਹੈ, ਉਸਦੇ ਵਿਰੌਧ ਚ ਕੋਈ ਵੀ ਬਿਆਨ ਨਹੀ ਦਿੱਤਾ। ਕਿਸਾਨਾਂ ਨੂੰ ਅਤੇ ਜਥੇਬੰਦੀਆ ਨੂੰ ਉਮੀਦ ਸੀ ਕਿ ਪੰਜਾਬੀ ਪਰਿਵਾਰ ਹੋਣ ਦੇ ਨਾਤੇ ਉਹ ਪੰਜਾਬੀਆਂ ਦਾ ਅਤੇ ਕਿਸਾਨਾਂ ਦਾ ਦੁੱਖ ਸਮਝਣਗੇ ਪਰ ਹੋਇਆ ਕੁੱਝ ਉਲਟਾ ਹੀ। ਇੱਕ ਵੀ ਬਿਆਨ ਦਿਓਲ ਪਰਿਵਾਰ ਵਲੋਂ ਸਾਹਮਣੇ ਨਹੀਂ ਆਇਆ ਜਿਸ ਤੋਂ ਬਾਅਦ ਗੁਰਦਾਸਪੁਰ ਦੇ ਲੋਕਾਂ ਨੇ ਅਤੇ ਪਿੱਛੇ ਜਹੀ ਕਿਸਾਨਾਂ ਨੇ ਦਿਓਲ ਪਰਿਵਾਰ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਸੀ।

ਕਿਰਤੀ ਕਿਸਾਨ ਯੂਨੀਅਨ, ਸਾਬਕਾ ਸੈਨਿਕ ਸੰਗਰਸ਼ ਕਮੇਟੀ ਦੇ ਨਾਲ ਨਾਲ ਕੁਝ ਹੋਰ ਵੀ ਜਥੇ ਬੰਦੀਆਂ ਨੇ ਜਿਹਨਾਂ ਨੇ ਇਹ ਫੈਂਸਲਾ ਲਿਆ ਹੈ। ਜਿਸ ਤੋਂ ਬਾਅਦ ਪਰਮਿੰਦਰ ਦਿਓਲ ਕਾਫੀ ਉਦਾਸ ਨਜ਼ਰ ਆਏ,ਉਹਨਾਂ ਨੇ ਇੱਕ ਟਵੀਟ ਕਰ ਆਪਣੀ ਉਦਾਸੀ ਜਾਹਿਰ ਕੀਤੀ। ਉਹਨਾਂ ਨੇ ਟਵੀਟ ਚ ਲਿਖਿਆ ਕਿ ਉਹਨਾਂ ਨੂੰ ਉਹਨਾਂ ਦੇ ਆਪਣੀਆਂ ਨੇ ਹੀ ਉਸਦੀ ਧਰਤੀ ਤੌ ਦੂਰ ਕਰ ਦਿੱਤਾ। ਉਦਾਸੀ ਜਾਹਿਰ ਕਰਦੇ ਹੋਏ ਉਹਨਾਂ ਦੇ ਇਹ ਸ਼ਬਦ ਸਨ ਜਿਸ ਚ ਉਹਨਾਂ ਨੇ ਇਹ ਸਾਫ਼ ਕਿਹਾ ਕਿ ਮੇਰੇ ਹੀ ਲੋਕਾਂ ਨੇ ਮੈਨੂੰ ਮੇਰੀ ਧਰਤੀ ਤੋਂ ਦੂਰ ਕਰ ਦਿੱਤਾ।ਦਸਣਾ ਬਣਦਾ ਹੈ ਕਿ ਪਰਮਿੰਦਰ ਦਿਓਲ ਇੱਕ ਪੰਜਾਬੀ ਨੇ ਅਤੇ ਉਹ ਆਪਣੇ ਆਪ ਨੂੰ ਪੰਜਾਬ ਦਾ ਪੁੱਤਰ ਕਹਲਾਉਂਦੇ ਨੇ, ਉਹਨਾਂ ਨੇ ਜਿੱਥੇ ਇਹ ਟਵੀਟ ਕਰਕੇ ਆਪਣੀ ਉਦਾਸੀ ਜਾਹਿਰ ਕੀਤੀ ਹੈ ਉਥੇ ਹੀ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ,ਜਿਸ ਚ ਸਰਤਿੰਦਰ ਸਰਤਾਜ ਦਾ ਗੀਤ ਮਾਸੂਮੀਅਤ ਲੱਗਾ ਹੋਇਆ ਹੈ।

ਜਿਕਰ ਯੋਗ ਹੈ ਕਿ ਦੇਸ਼ ਦੇ ਕੁੱਝ ਹਿੱਸਿਆ ਚ ਵਿਰੌਧ ਪ੍ਰਦਰਸ਼ਨ ਹੋ ਰਹੇ ਨੇ। ਕਿਸਾਨ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣਾ ਚਾਹੁੰਦੇ ਨੇ ,ਪਰ ਸਰਕਾਰ ਦਾ ਸਾਫ਼ ਕਹਿਣਾ ਹੈ ਕਿ ਉਹ ਇਹ ਕਾਨੂੰਨ ਰੱਦ ਨਹੀ ਕਰੇਗੀ, ਉਥੇ ਹੀ ਹਰਿਆਣਾ ਚ ਕਿਸਾਨ ਸੜਕਾਂ ਤੇ ਉੱਤਰ ਆਏ ਨੇ,ਪੰਜਾਬ ਚ ਵੀ ਵਿਰੌਧ ਸਿਖਰਾਂ ਤੇ ਹੈ। ਦੂਜੇ ਪਾਸੇ ਪੁਲਸ ਪੂਰੀ ਤਰ੍ਹਾਂ ਨਾਲ ਕਿਸਾਨੀ ਲਹਿਰ ਦਾ ਸਾਹਮਣਾ ਕਰਨ ਲਈ ਤਿਆਰ ਹੈ। ਹੁਣ ਸਮਾਂ ਹੀ ਦਸੇਗਾ ਕਿ ਇਹ ਹੱਲ ਹੁਣ ਕਦ ਹੋਵੇਗਾ, ਕਿਉਂਕਿ ਕਿਸਾਨਾਂ ਨੇ ਭਾਰੀ ਠੰਡ ਚ ਅਪਣਾ ਵਿਰੌਧ ਜਾਰੀ ਰੱਖਿਆ ਹੈ।