ਮਸ਼ਹੂਰ ਬੋਲੀਵੁਡ ਐਕਟਰ ਅਰੁਣ ਬਾਲੀ ਦੀ ਹੋਈ ਅਚਾਨਕ ਮੌਤ, ਫਿਲਮ ਇੰਡਸਟਰੀ ਚ ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਇਸ ਸਾਲ ਦੀ ਸ਼ੁਰੁਆਤ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਖੇਤਰਾਂ ਦੀਆਂ ਉਘੀਆਂ ਹਸਤੀਆਂ ਸਬੰਧੀ ਬਹੁਤ ਸਾਰੀਆਂ ਅਜਿਹੀਆਂ ਦੁਖਦਾਈ ਘਟਨਾਵਾਂ ਸਾਹਮਣੇ ਆਈਆ ਹੈ ਜਿਸ ਨੂੰ ਸੁਣ ਕੇ ਹਰ ਕੋਈ ਦੁਖੀ ਹੋ ਜਾਂਦਾ ਹੈ। ਇਕ ਤੋਂ ਬਾਅਦ ਇਕ ਬਹੁਤ ਸਾਰੀਆਂ ਹਸਤੀਆਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜਿਆ ਹਨ ਇਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ।ਹੁਣ ਮਸ਼ਹੂਰ ਬੋਲੀਵੁਡ ਅਦਾਕਾਰ ਦੀ ਹੋਈ ਅਚਾਨਕ ਮੌਤ, ਫਿਲਮ ਇੰਡਸਟਰੀ ਚ ਛਾਈ ਸੋਗ ਦੀ ਲਹਿਰ, ਜਿਸ ਬਾਰੇ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਫ਼ਿਲਮ ਇੰਡਸਟਰੀ ਵਿੱਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਪ੍ਰਸਿੱਧ ਅਦਾਕਾਰ ਅਰੁਣ ਬਾਲੀ ਦਾ ਦਿਹਾਂਤ ਹੋਣ ਦਾ ਦੁਖਦਾਇਕ ਸਮਾਚਾਰ ਸਾਹਮਣੇ ਆਇਆ ਹੈ।

ਉਨ੍ਹਾਂ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਹੈ ਕਿ 79 ਸਾਲ ਦੇ ਫ਼ਿਲਮੀ ਅਦਾਕਾਰ ਅਰੁਣ ਬਾਲੀ ਬੀਤੇ ਕਾਫੀ ਲੰਮੇ ਸਮੇ ਤੋਂ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝਦੇ ਚਲੇ ਆ ਰਹੇ ਸਨ। ਬਿਮਾਰੀ ਦੇ ਚਲਦਿਆਂ ਹੋਏ ਜਿੱਥੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਉਥੇ ਹੀ ਮੁੰਬਈ ਵਿੱਚ ਉਨ੍ਹਾਂ ਨੇ ਆਪਣੇ ਆਖਰੀ ਸਾਹ ਲਏ ਹਨ ,ਜਿੱਥੇ ਉਹ ਜ਼ੇਰੇ ਇਲਾਜ ਸਨ। ਇਸ ਸਮੇਂ ਮੁੰਬਈ ਦੇ ਹੀਰਾਨੰਦਾਨੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।

ਜਿੱਥੇ ਉਸਨੂੰ ਗੰਭੀਰ ਸਥਿਤੀ ਦੇ ਚਲਦੇ ਹੋਏ ਦਾਖ਼ਲ ਕਰਾਇਆ ਗਿਆ ਸੀ। ਉਨ੍ਹਾਂ ਨੇ ਆਪਣੇ ਫ਼ਿਲਮੀ ਖੇਤਰ ਦੇ ਵਿੱਚ ਬਾਲੀਵੁੱਡ ਫ਼ਿਲਮਾਂ ਤੋਂ ਲੈ ਕੇ ਛੋਟੇ ਪਰਦੇ ਤੱਕ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਸੀ। ਉਨ੍ਹਾਂ ਵੱਲੋਂ ਬਹੁਤ ਸਾਰੀਆਂ ਹਿੱਟ ਫਿਲਮਾਂ ਦੇ ਵਿੱਚ ਆਪਣੀ ਅਦਾਕਾਰੀ ਦੇ ਜੌਹਰਵਿਖਾਏ ਗਏ ਸਨ ਅਤੇ ਉਨ੍ਹਾਂ ਵੱਲੋਂ ਆਪਣੇ ਕੈਰੀਅਰ ਦੇ ਦੌਰਾਨ ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਤੋਂ ਲੈ ਕੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਅਤੇ ਸੁਸ਼ਾਂਤ ਸਿੰਘ ਰਾਜਪੂਤ ਵਰਗੇ ਸਿਤਾਰਿਆਂ ਨਾਲ ਕੰਮ ਕੀਤਾ ਗਿਆ ਸੀ।

ਉਨ੍ਹਾਂ ਦੀਆ ਬਹੁਤ ਸਾਰੀਆਂ ਫਿਲਮਾਂ ਕਾਫੀ ਚਰਚਾ ਵਿਚ ਰਹੀਆਂ ਹਨ ਜਿਨ੍ਹਾਂ ਵਿਚ ‘ਕੇਦਾਰਨਾਥ’,’ਓ ਮਾਈ ਗੌਡ’ (2012), ‘ਪੀਕੇ’ (2014), ‘ਪਾਣੀਪਤ’ (2019), ‘ਲਾਲ ਸਿੰਘ ਚੱਢਾ’ (2022) ਫਿਲਮਾਂ ਸ਼ਾਮਲ ਸਨ ਜਿਨ੍ਹਾਂ ਵਿਚ ਉਨ੍ਹਾਂ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਸੀ। ਉਨ੍ਹਾਂ ਦੇ ਦਿਹਾਂਤ ਦੀ ਖਬਰ ਸੁਣਦੇ ਹੀ ਵੱਖ-ਵੱਖ ਸਖਸ਼ੀਅਤਾਂ ਵੱਲੋਂ ਲਗਾਤਾਰ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ।