ਮਸ਼ਹੂਰ ਬੋਲੀਵੁਡ ਐਕਟਰ ਅਮਿਤਾਬ ਬਚਨ ਨੇ ਇਸ ਕਾਰਨ ਔਰਤ ਤੋਂ ਮੰਗੀ ਮਾਫ਼ੀ

ਆਈ ਤਾਜਾ ਵੱਡੀ ਖਬਰ

ਫ਼ਿਲਮ ਨਗਰੀ ਦੀ ਗੱਲ ਕੀਤੀ ਜਾਵੇ ਤਾਂ ਅਦਾਕਾਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਅੱਜ-ਕੱਲ੍ਹ ਚਰਚਾ ਵਿਚ ਰਹਿੰਦੇ ਹਨ।ਆਏ ਦਿਨ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦੀ ਚਰਚਾ ਸੁਰਖੀਆਂ ਵਿੱਚ ਰਹਿੰਦੀ ਹੈ। ਜਿੱਥੇ ਅੱਜ ਖੇਤੀ ਕਾਨੂੰਨਾ ਨੂੰ ਲੈ ਕੇ ਬਹੁਤ ਸਾਰੇ ਫਿਲਮੀ ਅਦਾਕਾਰਾ ਵਲੋ ਸਾਥ ਦਿੱਤਾ ਜਾ ਰਿਹਾ ਹੈ । ਉਥੇ ਹੀ ਕਿਸਾਨਾਂ ਦੇ ਸੰਘਰਸ਼ ਦੀ ਕੁਝ ਕਲਾਕਾਰਾਂ ਵੱਲੋਂ ਆਲੋਚਨਾ ਵੀ ਕੀਤੀ ਜਾ ਰਹੀ ਹੈ। ਬਹੁਤ ਸਾਰੇ ਕਲਾਕਾਰ ਆਪਣੀਆਂ ਨਿੱਜੀ ਗੱਲਾਂ ਕਰਕੇ ਚਰਚਾ ਵਿਚ ਰਹਿੰਦੇ ਹਨ।

ਫ਼ਿਲਮ ਜਗਤ ਦੇ ਸਦਾ ਬਹਾਰ ਕਲਾਕਾਰ ਅਜਿਹੇ ਹਨ । ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੈ। ਇਸ ਸਾਲ ਦੇ ਵਿੱਚ ਫਿਲਮੀ ਜਗਤ, ਰਾਜਨੀਤਿਕ ਜਗਤ ,ਖੇਡ ਜਗਤ, ਸੰਗੀਤ ਜਗਤ ਦੇ ਵਿੱਚ ਵੀ ਬਹੁਤ ਸਾਰੀਆਂ ਹਸਤੀਆਂ ਬਹੁਤ ਸਾਰੀਆਂ ਚਰਚਾ ਦੇ ਦੌਰ ਵਿੱਚੋਂ ਲੰਘ ਰਹੀਆਂ ਹਨ। ਜਿੱਥੇ ਫਿਲਮ ਜਗਤ ਤੋਂ ਬਹੁਤ ਹੀ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਬਾਰੇ ਇੱਕ ਖਬਰ ਸਾਹਮਣੇ ਆਈ ਹੈ। ਜਿੱਥੇ ਉਨ੍ਹਾਂ ਨੇ ਇਕ ਔਰਤ ਤੋਂ ਸਾਰਿਆਂ ਦੇ ਸਾਹਮਣੇ ਮਾਫੀ ਮੰਗੀ ਹੈ।

ਅਮਿਤਾਬ ਬਚਨ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਵਿਚ ਰਹਿੰਦੇ ਹਨ। ਉਹਨਾਂ ਨੇ ਆਪਣੇ ਇਕ ਟਵੀਟ ਲਈ ਇਕ ਮਹਿਲਾ ਤੋਂ ਮੁਆਫੀ ਮੰਗੀ ਹੈ। ਅਸਲ ਵਿੱਚ ਅਮਿਤਾਭ ਬੱਚਨ ਆਪਣੀ ਪ੍ਰਸ਼ੰਸਕਾਂ ਨਾਲ ਦਿਲਚਸਪ ਤੱਥ ਅਤੇ ਜ਼ਿੰਦਗੀ ਦੇ ਕਿੱਸੇ ਸਾਂਝੇ ਕਰਦੇ ਰਹਿੰਦੇ ਹਨ । ਬੀਤੇ ਐਤਵਾਰ ਉਹਨਾਂ ਨੇ ਇੱਕ ਕਵਿਤਾ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਸੀ। ਉਨ੍ਹਾਂ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਇਸ ਕਵਿਤਾ ਦੀ ਲੇਖਕ ਟਵਿਟਰ ਤੇ ਹੈ। ਇਸ ਲਈ ਉਹਨਾਂ ਨੇ ਬਿਨਾਂ ਦੇਰੀ ਕੀਤੇ ਹੀ ਉਸ ਕਵਿਤਾ ਦੀ ਲੇਖ਼ਿਕਾ ਕੋਲੋਂ ਕਵਿਤਾ ਨੂੰ ਸਾਂਝੇ ਕਰਨ ਲਈ ਮੁਆਫੀ ਮੰਗੀ ਹੈ।

ਇਸ ਗੱਲ ਤੋਂ ਇਸ ਕਵਿਤਾ ਦੀ ਲੇਖਕ ਟੀਸ਼ਾ ਅਗਰਵਾਲ ਨਾਮ ਦੀ ਯੂਜ਼ਰ ਖੁਸ਼ ਹੋ ਗਈ। ਉਸ ਯੂਜ਼ਰ ਨੇ ਕਿਹਾ ਹੈ ਕਿ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦੀ ਹਾਂ, ਕੀ ਤੁਹਾਡੀ ਵਾਲ ਤੇ ਮੇਰਾ ਨਾਮ ਆਉਣਾ ਮੇਰੇ ਲਈ ਮਾਣ ਅਤੇ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਹੈ ਕਿ ਅਗਰ ਇੱਕ ਛੋਟੇ ਜਿਹੇ ਲੇਖਕ ਨੂੰ ਤੁਹਾਡੀ ਕਲਮ ਨਾਲ ਆਪਣਾ ਨਾ ਮਿਲ ਜਾਵੇ ਤਾਂ ਹੋਰ ਕੀ ਚਾਹੀਦਾ ਹੈ। ਟੀਸ਼ਾ ਅਗਰਵਾਲ ਨੇ ਟਵੀਟ ਕਰਕੇ ਅਮਿਤਾਭ ਬੱਚਨ ਨੂੰ ਦੱਸਿਆ ਸੀ ਕਿ ਇਹ ਉਸ ਦੀ ਕਵਿਤਾ ਹੈ। ਅਮਿਤਾਭ ਬੱਚਨ ਨੇ ਟਵੀਟ ਕਰਦੇ ਹੋਏ ਲਿਖਿਆ ਸੀ। ਟੀਸ਼ਾ ਜੀ, ਮੈਨੂੰ ਹੁਣੇ ਹੁਣੇ ਪਤਾ ਲੱਗਿਆ ਕਿ ਇਹ ਟਵੀਟ ਜੋ ਮੈ ਛਾਪਿਆ ਸੀ, ਉਹ ਤੁਹਾਡੀ ਕਵਿਤਾ ਸੀ। ਮੈਂ ਮੁਆਫ਼ੀ ਮੰਗਦਾ ਹਾਂ। ਮੈਨੂੰ ਇਸਦਾ ਗਿਆਨ ਨਹੀਂ ਸੀ। ਮੈਨੂੰ ਕਿਸੇ ਨੇ ਮੇਰੇ ਟਵਿੱਟਰ ਜਾਂ ਵਟਸਐਪ ਤੇ ਇਹ ਭੇਜਿਆ । ਮੈਨੂੰ ਵਧੀਆ ਲੱਗੀ ਤੇ ਮੈਂ ਛਾਪ ਦਿੱਤੀ ਮੁਆਫ਼ੀ ਚਾਹੁੰਦਾ ਹਾਂ। ਇਹ ਪਹਿਲੀ ਵਾਰ ਨਹੀਂ ਹੋਇਆ ਕਿ ਅਮਿਤਾਭ ਬੱਚਨ ਨੇ ਟਵੀਟ ਕਰ ਕੇ ਮਾਫੀ ਮੰਗੀ ਹੋਵੇ।