ਅਮਿਤਾਭ ਬੱਚਨ ਦੇ ਘਰ ਆਈ ‘ਗੁੱਡ ਨਿਊਜ਼
ਬਾਲੀਵੁੱਡ ਇੰਡਸਟਰੀ ਜਿਸ ਵਿੱਚ ਰੋਜ਼ਾਨਾ ਨਵੀਆਂ ਖਬਰਾਂ ਆਉਂਦੀਆਂ ਨੇ। ਅੱਜ ਦੇ ਸਮੇਂ ਵਿਚ ਜ਼ਿਆਦਾਤਰ ਖ਼ਬਰਾਂ ਦੁਖਦਾਈ ਹੁੰਦੀਆਂ ਨੇ। ਪਰ ਅੱਜ ਇੱਕ ਬਹੁਤ ਵੱਡੀ ਖੁਸ਼ਖਬਰੀ ਅਤੇ ਮਾਣ ਵਾਲੀ ਗੱਲ ਬੱਚਨ ਪਰਿਵਾਰ ਦੇ ਕਾਰਨ ਪੂਰੇ ਭਾਰਤ ਵਾਸੀਆਂ ਲਈ ਆਈ ਹੈ। ਸਦੀ ਦੇ ਮਹਾਨਾਇਕ ਅਤੇ ਬਿੱਗ ਬੀ ਇਸ ਖ਼ਬਰ ਤੋਂ ਬਹੁਤ ਖੁਸ਼ ਨੇ। ਇਹ ਖ਼ਬਰ ਪੋਲੈਂਡ ਦੇ ਸ਼ਹਿਰ ਤੋਂ ਆਈ ਹੈ ਜਿਸ ਦੀਆਂ ਤਸਵੀਰਾਂ ਨੂੰ ਅਮਿਤਾਭ ਬੱਚਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਪਰ ਪੋਸਟ ਕਰਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ।
ਦਰਅਸਲ ਇਹ ਖੁਸ਼ੀ ਉਹਨਾਂ ਨੂੰ ਦੁਸਿਹਰੇ ਵਾਲੀ ਰਾਤ ਮਿਲੀ ਜਦੋਂ ਪੋਲੈਂਡ ਦੇ ਇਕ ਸ਼ਹਿਰ ਵਿਚਾਲੇ ਚੌਂਕ ਦਾ ਨਾਮ ਉਨ੍ਹਾਂ ਦੇ ਸਵਰਗਵਾਸੀ ਪਿਤਾ ਅਤੇ ਹਿੰਦੀ ਦੇ ਉੱਘੇ ਕਵੀ ਹਰਿਵੰਸ਼ ਰਾਏ ਬੱਚਨ ਦੇ ਨਾਮ ‘ਤੇ ਰੱਖਿਆ ਗਿਆ। ਇਹ ਚੌਂਕ ਪੋਲੈਂਡ ਦੇ ਰਾਕਲਾ ਸ਼ਹਿਰ ਦੇ ਵਿੱਚ ਹੈ। ਇਹ ਓਹੀ ਸ਼ਹਿਰ ਹੈ ਜਿਸ ਨੂੰ ਯੂਨੈਸਕੋ ਵੱਲੋਂ ਵਿਸ਼ਵ ਪੱਧਰ ਉਪਰ ਸਾਹਿਤ ਦਾ ਸ਼ਹਿਰ ਹੋਣ ਦਾ ਖ਼ਿਤਾਬ ਮਿਲਿਆ ਹੈ। ਅਮਿਤਾਭ ਬੱਚਨ ਨੇ ਇਸ ਗੱਲ ਦੀ ਬੇਹੱਦ ਖੁਸ਼ੀ ਮਹਿਸੂਸ ਕਰਦੇ ਹੋਏ ਇੰਸਟਾਗ੍ਰਾਮ ਉੱਪਰ ਇੱਕ ਪੋਸਟ ਕੀਤੀ ਹੈ ਜਿਸ ਵਿਚ ਉਨ੍ਹਾਂ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ,
ਇਸ ਤੋਂ ਇਲਾਵਾ ਦੁਸਹਿਰੇ ਦੇ ਮੌਕੇ ਤੇ ਹੋਰ ਜ਼ਿਆਦਾ ਕੋਈ ਖ਼ੁਸ਼ੀ ਦੀ ਗੱਲ ਹੋ ਹੀ ਨਹੀਂ ਸਕਦੀ। ਪਰਿਵਾਰ ਲਈ ਬਹੁਤ ਮਾਣ ਵਾਲਾ ਪਲ ਹੈ, ਭਾਰਤ ਲਈ ਅਤੇ ਰਾਕਲੋ ਵਿੱਚ ਰਹਿਣ ਵਾਲੇ ਸਮੂਹ ਭਾਰਤੀ ਭਾਈਚਾਰੇ ਲਈ ਵੀ। ਜੈ ਹਿੰਦ। ਅਮਿਤਾਭ ਬੱਚਨ ਵੱਲੋਂ ਸ਼ੇਅਰ ਕੀਤੀ ਗਈ ਇਸ ਖੁਸ਼ਖਬਰੀ ਉਪਰ ਫ਼ਿਲਮੀ ਸਿਤਾਰਿਆਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਖੁਸ਼ੀ ਜ਼ਾਹਰ ਕਰਨ ਵਾਲਿਆਂ ਵਿੱਚ ਰਣਵੀਰ ਸਿੰਘ, ਸੁਨੀਲ ਸ਼ੈਟੀ, ਸ਼ਮਿਤਾ ਸ਼ੈੱਟੀ ਤੋਂ ਇਲਾਵਾ ਹੋਰ ਬਹੁਤ ਸਾਰੇ ਹੀ.ਵੀ. ਕਲਾਕਾਰਾਂ ਵੀ ਸ਼ਾਮਲ ਸਨ।
ਅਮਿਤਾਬ ਦੇ ਇਕ ਪ੍ਰਸ਼ੰਸਕ ਨੇ ਇਥੋਂ ਤੱਕ ਲਿਖ ਦਿੱਤਾ ਕਿ ਸਰ ਤੁਹਾਡੇ ਅਤੇ ਤੁਹਾਡੇ ਪਿਤਾ ਵਰਗਾ ਇਸ ਯੁੱਗ ਵਿੱਚ ਹੋਰ ਕੋਈ ਨਹੀਂ ਹੋ ਸਕਦਾ। ਹਰਿਵੰਸ਼ ਰਾਏ ਬੱਚਨ ਜਿਨ੍ਹਾਂ ਨੂੰ ਉਨ੍ਹਾਂ ਦੀ ਸਭ ਤੋਂ ਵਧੀਆ ਰਚਨਾ ਮਧੂਸ਼ਾਲਾ ਲਈ ਜਾਣਿਆ ਜਾਂਦਾ ਸੀ ਅਤੇ ਹਿੰਦੀ ਸਾਹਿਤ ਵਿੱਚ ਯੋਗਦਾਨ ਲਈ 1976 ਵਿੱਚ ਉਨ੍ਹਾਂ ਨੂੰ ਪਦਮ ਭੂਸ਼ਣ ਸਨਮਾਨ ਨਾਲ ਨਿਵਾਜਿਆ ਗਿਆ ਸੀ।
Home ਤਾਜਾ ਖ਼ਬਰਾਂ ਮਸ਼ਹੂਰ ਬੋਲੀਵੁਡ ਐਕਟਰ ਅਮਿਤਾਭ ਬੱਚਨ ਦੇ ਘਰ ਆਈ ‘ਗੁੱਡ ਨਿਊਜ਼’, ਮਿਲ ਰਹੀਆਂ ਨੇ ਸਾਰੇ ਪਾਸਿਓਂ ਵਧਾਈਆਂ
Previous Postਵੱਡਾ ਅਲਰਟ – ਸਾਵਧਾਨ ਹੋ ਜਾਣ ਇਸ ਸ਼ਹਿਰ ਦੇ ਲੋਕ,ਇਹ ਕੰਮ ਨਾ ਕਰਨ ਤੇ ਹੋ ਸਕਦਾ ਵੱਡਾ ਨੁਕਸਾਨ
Next Postਪੰਜਾਬ ਚ ਇਥੇ ਲਗੀ ਭਿਆਨਕ ਅੱਗ ਕਈ ਗੱਡੀਆਂ ਸੜ ਕੇ ਹੋਈਆਂ ਸਵਾਹ