ਅਨਿਲ ਕਪੂਰ ਬਾਰੇ ਆਈ ਵੱਡੀ ਖਬਰ
ਭਾਰਤ ਦੇ ਬਹੁਤ ਸਾਰੇ ਕਲਾਕਾਰਾਂ ਆਪਣੀਆਂ ਨਿੱਜੀ ਗੱਲਾਂ ਕਰਕੇ ਚਰਚਾ ਵਿਚ ਰਹਿੰਦੇ ਹਨ। ਗੱਲ ਕੀਤੀ ਜਾਂਦੀ ਫ਼ਿਲਮ ਜਗਤ ਦੀ, ਕੁਝ ਸਦਾ ਬਹਾਰ ਅਦਾਕਾਰ ਅਜਿਹੇ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੈ।ਰੇਖਾ ਵੀ ਇੱਕ ਅਜਿਹੀ ਅਭਿਨੇਤਰੀ ਹੈ ਜੋ ਆਪਣੀ ਸੁੰਦਰਤਾ ਅਤੇ ਅਦਾਕਾਰੀ ਲਈ ਸਭ ਦੇ ਦਿਲਾਂ ਤੇ ਰਾਜ ਕਰਦੀ ਹੈ ।ਅਜਿਹੇ ਹੀ ਇਕ ਅਦਾਕਾਰ ਹਨ ਅਨਿਲ ਕਪੂਰ ਜਿਨ੍ਹਾਂ ਨੇ ਆਪਣੀਆਂ ਅਣਗਿਣਤ ਫਿਲਮਾਂ ਚ ਨਿਭਾਏ ਕਿਰਦਾਰਾਂ ਦੇ ਸਿਰ ਤੇ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ।
65 ਸਾਲਾਂ ਦੇ ਅਨਿਲ ਕਪੂਰ ਅੱਜ ਵੀ ਬਹੁਤ ਜ਼ਿਆਦਾ ਫਿਟ, ਤੇ ਖੂਬਸੂਰਤ ਹਨ, ਤੇ ਪਹਿਲੇ ਨੰਬਰ ਤੇ ਆਉਂਦੇ ਹਨ। ਅਨਿਲ ਕਪੂਰ ਤੰਦਰੁਸਤ ਖੁਰਾਕ ਅਤੇ ਕਸਰਤ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਫਿੱਟ ਅਤੇ ਵਧੀਆ ਰੱਖ ਰਹੇ ਹਨ। ਉਹ ਮੰਨਦੇ ਹਨ ਕਿ ਉਮਰ ਤਾਂ ਸਿਰਫ ਇੱਕ ਗਿਣਤੀ ਹੈ ਉਹ ਆਪਣੇ ਆਪ ਨੂੰ ਅਜੇ ਵੀ ਜਵਾਨ ਮੰਨਦੇ ਹਨ। ਅਨਿਲ ਕਪੂਰ ਦੀ ਕਹਾਣੀ ਸੱਚ ਮੁੱਚ ਪ੍ਰੇਰਨਾਦਾਇਕ ਹੈ ।ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।
ਅਨਿਲ ਕਪੂਰ ਆਖਰੀ ਵਾਰ ਫਿਲਮ ਮਲੰਗ ਵਿਚ ਇੱਕ ਪੁਲਿਸ ਕਰਮਚਾਰੀ ਦੇ ਕਿਰਦਾਰ ਵਿੱਚ ਨਜ਼ਰ ਆਏ ਸਨ। ਹੁਣ ਉਹ ਬਹੁਤ ਜਲਦ ਕਰਨ ਜੌਹਰ ਦੀ ਅਗਲੀ ਫ਼ਿਲਮ ਤਖਤ ਵਿੱਚ ਨਜ਼ਰ ਆਉਣਗੇ। ਉਨ੍ਹਾਂ ਬਾਰੇ ਇਕ ਖਾਸ ਗੱਲ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ,ਕਿ ਕਿਸ ਤਰ੍ਹਾਂ ਉਨ੍ਹਾਂ ਨੇ ਬਿਨਾਂ ਸਰਜਰੀ ਤੋਂ ਇਕ ਬੀਮਾਰੀ ਨੂੰ ਹਰਾਇਆ। ਅਨਿਲ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਫੋਟੋਆਂ ਦੇ ਨਾਲ ਉਨ੍ਹਾਂ ਨੇ ਪੋਸਟ ਵਿੱਚ ਦੱਸਿਆ ਹੈ ਕਿ ਕਿਵੇਂ ਬਿਨਾਂ ਕਿਸੇ ਸਰਜਰੀ ਦੇ ‘ਅਕੀਲਿਸ ਟੈਂਡਨ’ ਲੂਣ ਦੀ ਬਿਮਾਰੀ ਨੂੰ ਹਰਾ ਦਿੱਤਾ ਹੈ। ਜਿਸ ਤੋਂ ਉਹ ਪਿਛਲੇ 10 ਸਾਲਾਂ ਤੋਂ ਪੀੜਤ ਸਨ।ਦੁਨੀਆਂ ਭਰ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਸਰਜਰੀ ਤੋਂ ਬਿਨਾਂ ਇਸ ਨੂੰ ਠੀਕ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਡਾਕਟਰ ਮੂਲਰ ਨੇ ਮੇਰੇ ਨਾਲ ਚੰਗਾ ਵਿਵਹਾਰ ਕੀਤਾ ਅਤੇ ਮੇਰੀ ਸਹੀ ਮਾਰਗ ਦਰਸ਼ਨ ਕੀਤੀ। ਜਿਸ ਸਦਕਾ ਮੈਂ ਬਿਨਾਂ ਸਰਜਰੀ ਦੇ ਚੱਲ ਸਕਦਾ ਹਾਂ, ਦੌੜ ਸਕਦਾ ਹਾਂ, ਤੇ ਰੱਸੀ ਵੀ ਕੁੱਦ ਸਕਦਾ ਹਾਂ। ਅਨਿਲ ਕਪੂਰ ਦੀ ਇਸ ਬੀਮਾਰੀ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ, ਉਹ ਪਿਛਲੇ 10 ਸਾਲਾਂ ਤੋਂ ਪੈਰਾਂ ਨਾਲ ਸਬੰਧਤ ਬਿਮਾਰੀ ਨਾਲ ਪੀੜਤ ਸਨ।ਅਨਿਲ ਕਪੂਰ ਆਪਣੇ ਰੋਜ਼ਾਨਾ ਕੰਮਾਂ ਵਿੱਚ ਜੋਗਿੰਗ ਸ਼ਾਮਲ ਕਰਦੇ ਹਨ, ਵਧੀਆ ਖਾਣਾ ਖਾਂਦੇ ਹਨ।
Previous Postਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ – ਹੁਣ ਇਨ੍ਹਾਂ ਰੂਟਾਂ ‘ਤੇ ਟਿਕਟਾਂ ਹੋਣਗੀਆਂ ਸਸਤੀਆਂ ਅਤੇ ਬਚੇਗਾ ਸਮਾਂ
Next Postਕੋਰੋਨਾ ਬਾਰੇ WHO ਨੇ ਹੁਣ ਦਸੀ ਅਜਿਹੀ ਗਲ੍ਹ ਦੁਨੀਆਂ ਪਈ ਫਿਰ ਫਿਕਰਾਂ ਚ