ਆਈ ਤਾਜ਼ਾ ਵੱਡੀ ਖਬਰ
ਇਨ੍ਹੀਂ ਦਿਨੀਂ ਜਿੱਥੇ ਬਹੁਤ ਸਾਰੇ ਪੰਜਾਬੀ ਗਾਇਕ ਆਪਣੇ ਗੀਤਾਂ ਨੂੰ ਲੈ ਕੇ ਚਰਚਾ ਵਿੱਚ ਬਣੇ ਹੋਏ ਹਨ ਉਥੇ ਹੀ ਕਈ ਅਜਿਹੀਆਂ ਘਟਨਾਵਾਂ ਵੀ ਵਾਪਰੀਆਂ ਹਨ ਜਿਸ ਕਾਰਨ ਅਜਿਹੇ ਗਾਇਕ ਵਿਵਾਦਾਂ ਵਿਚ ਫਸ ਜਾਂਦੇ ਹਨ। ਹੁਣ ਮਸ਼ਹੂਰ ਪੰਜਾਬੀਗਾਇਕ ਜੀ ਖਾਨ ਲਈ ਆਈ ਵੱਡੀ ਮਾੜੀ ਖਬਰ, ਇਸ ਕਾਰਨ ਵਧੀਆਂ ਮੁਸ਼ਕਲਾਂ। ਪ੍ਰਾਪਤ ਜਾਣਕਾਰੀ ਅਨੁਸਾਰ ਦਿਨ ਤਿਉਹਾਰਾਂ ਦੇ ਸੀਜ਼ਨ ਵਿੱਚ ਜਿੱਥੇ ਹੋਣ ਵਾਲੇ ਵੱਖ-ਵੱਖ ਧਾਰਮਿਕ ਸਮਾਗਮਾਂ ਦੇ ਵਿੱਚ ਪ੍ਰੋਗਰਾਮ ਕਰਵਾਏ ਜਾਂਦੇ ਹਨ ਉੱਥੇ ਹੀ ਬਹੁਤ ਸਾਰੇ ਗਾਇਕਾਂ ਵੱਲੋਂ ਆਪਣੀ ਹਾਜ਼ਰੀ ਲਵਾਈ ਜਾ ਰਹੀ ਹੈ। ਜਿਨ੍ਹਾਂ ਵੱਲੋਂ ਸਮਾਗਮਾਂ ਦੇ ਅਨੁਸਾਰ ਗੀਤ ਗਾਏ ਜਾ ਰਹੇ ਹਨ, ਉਥੇ ਹੀ ਹੁਣ ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ ਮਸ਼ਹੂਰ ਗਾਇਕ ਜੀ ਖਾਨ ਦੇ ਖਿਲਾਫ ਜਿੱਥੇ ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 2 ਵਿਚ ਇਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਜੋ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਦਰਜ ਕਰਾਈ ਗਈ ਹੈ।
ਜਿਸ ਨਾਲ ਆਉਣ ਵਾਲੇ ਦਿਨਾਂ ਦੇ ਵਿਚ ਇਸ ਮਸ਼ਹੂਰ ਪੰਜਾਬੀ ਗਾਇਕ ਜੀ ਖਾਨ ਜਾਨੀ ਕਿ ਗੁਲਸ਼ਨ ਖਾਨ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਬੀਤੇ ਦਿਨ ਇੱਥੇ ਸਾਰੇ ਦੇਸ਼ ਅੰਦਰ ਗਣਪਤੀ ਉਤਸਵ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ। ਉਥੇ ਹੀ ਲੁਧਿਆਣਾ ਦੇ ਜਨਕਪੁਰੀ ਵਿੱਚ ਵੀ ਗਣੇਸ਼ ਉਤਸਵ ਮਨਾਇਆ ਗਿਆ ਜਿਸ ਵਿਚ ਪੰਜਾਬੀ ਗਾਇਕ ਜੀ ਖਾਨ ਨੂੰ ਬੁਲਾਇਆ ਹੋਇਆ ਸੀ। ਜਿਸ ਉਪਰ ਦੋਸ਼ ਲਗਾਏ ਗਏ ਹਨ ਕਿ ਉਸ ਵੱਲੋਂ ਗਨੇਸ਼ ਉਤਸਵ ਦੇ ਸਮਾਗਮ ਵਿੱਚ ਅਸ਼ਲੀਲ ਗੀਤ ਗਾ ਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ।
ਇਸ ਸਭ ਦੇ ਚਲਦਿਆਂ ਹੋਇਆਂ ਜਿੱਥੇ ਦੇਰ ਰਾਤ ਉਨ੍ਹਾਂ ਦੇ ਖ਼ਿਲਾਫ਼ ਇਹ ਸ਼ਿਕਾਇਤ ਸ਼ਿਵ ਸੈਨਾ ਪੰਜਾਬ ਦੇ ਆਗੂ ਅਮਿਤ ਅਰੋੜਾ ਵੱਲੋਂ ਦਿੱਤੀ ਗਈ ਹੈ। ਜਿੱਥੇ ਉਨ੍ਹਾ ਵੱਲੋਂ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਕਿ ਇਸ ਦੋ ਦਿਨ ਪਹਿਲਾ ਹੋਏ ਸਮਾਗਮ ਦੇ ਵਿਚ ਜੀ ਖਾਨ ਤੇ ਫਿਰ ਮਾਸਟਰ ਸਲੀਮ ਵੱਲੋਂ ਹਾਜਰੀ ਲਗਾਈ ਗਈ ਸੀ।
ਉੱਥੇ ਹੀ ਇਸ ਸਮਾਗਮ ਦੇ ਦੌਰਾਨ ਜੀ ਖਾਨ ਨੇ ‘ਪੈਗ ਮੋਟੇ-ਮੋਟੇ ਲਾ ਕੇ ਹਾਣ ਦੀਏ, ਤੇਰੇ ਵਿਚ ਵਜ਼ਣ ਨੂ ਜੀ ਕਰਦਾ’, ‘ਚੋਲੀ ਕੇ ਪੀਛੇ ਕਯਾ ਹੈ’ ਵਰਗੇ ਕੁਝ ਪੰਜਾਬੀ ਗੀਤ ਪੇਸ਼ ਕੀਤੇ। ਜਿਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਅਤੇ ਉਸ ਵੱਲੋਂ ਗਾਏ ਗਏ ਇਨ੍ਹਾਂ ਗੀਤਾਂ ਦੇ ਨਾਲ ਨਵਾਂ ਵਿਵਾਦ ਪੈਦਾ ਹੋਇਆ ਹੈ ਅਤੇ ਉਹ ਵੀ ਵਿਵਾਦਾਂ ਵਿਚ ਘਿਰ ਗਏ ਹਨ।
Previous Postਪੰਜਾਬ: ਮੇਲਾ ਦੇਖਣ ਜਾ ਰਹੇ ਨੌਜਵਾਨਾਂ ਦੀ ਹੋਈ ਭਿਆਨਕ ਹਾਦਸੇ ਚ ਮੌਤ, ਇਲਾਕੇ ਚ ਛਾਇਆ ਸੋਗ
Next Postਹੱਥ ਚ ਬੰਨੀ ਘੜੀ ਨੇ ਇੰਝ ਬਚਾਈ ਵਿਅਕਤੀ ਦੀ ਜਾਨ, ਪਤਨੀ ਨੇ ਜਨਮਦਿਨ ਮੌਕੇ ਕੀਤੀ ਸੀ ਗਿਫਟ