ਮਸ਼ਹੂਰ ਪੰਜਾਬੀ ਗਾਇਕ ਸਤਿੰਦਰ ਸਰਤਾਜ ਲਈ ਆਈ ਮਾੜੀ ਖਬਰ

ਮਸ਼ਹੂਰ ਪੰਜਾਬੀ ਗਾਇਕ ਸਤਿੰਦਰ ਸਰਤਾਜ ਕਿਸੇ ਪਛਾਣ ਦੇ ਮੁਹਤਾਜ ਨਹੀਂ l ਉਹਨਾਂ ਦੇ ਬਹੁਤ ਸਾਰੇ ਗੀਤ ਲੋਕਾਂ ਦੀ ਜ਼ੁਬਾਨੀ ਚੜੇ ਹੋਏ ਹਨ ਤੇ ਉਨਾਂ ਦੇ ਹਰੇਕ ਗੀਤ ਦੇ ਵਿੱਚ ਰੂਹਾਨੀਅਤ ਤੇ ਡੂੰਘਾ ਮਤਲਬ ਛੁਪਿਆ ਹੁੰਦਾ ਹੈ। ਇਸੇ ਵਿਚਾਲੇ ਪੰਜਾਬੀ ਮਸ਼ਹੂਰ ਗਾਇਕ ਸਤਿੰਦਰ ਸਰਤਾਜ ਦੇ ਨਾਲ ਜੁੜੀ ਹੋਈ ਇੱਕ ਬੇਹਦ ਹੀ ਬੁਰੀ ਖਬਰ ਸਾਂਝੀ ਕਰਾਂਗੇ ਕਿ ਅਦਾਲਤ ਵੱਲੋਂ ਉਹਨਾਂ ਨੂੰ ਸਮਨ ਭੇਜਿਆ ਗਿਆ ਹੈ, ਜਿਸ ਕਾਰਨ ਗਾਇਕ ਮੁਸੀਬਤਾਂ ਵਿੱਚ ਘਿਰੇ ਹੋਏ ਨਜ਼ਰ ਆ ਰਹੇ ਹਨ। ਦੱਸਦਿਆ ਕਿ ਮਸ਼ਹੂਰ ਸੂਫ਼ੀ ਗਾਇਕ ਸਤਿੰਦਰ ਸਰਤਾਜ ਦੇ 10 ਨਵੰਬਰ ਨੂੰ ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਵਿਚ ਹੋਣ ਵਾਲੇ ਪ੍ਰੋਗਰਾਮ ਨੂੰ ਲੈ ਕੇ ਅਦਾਲਤ ਵੱਲੋਂ ਹੁਣ ਵੱਡੀ ਕਾਰਵਾਈ ਕੀਤੀ ਗਈ ਹੈ।

ਹੁਣ ਅਦਾਲਤ ਨੇ ਉਨ੍ਹਾਂ ਨੂੰ ਸੰਮਨ ਭੇਜ ਕੇ ਤਲਬ ਕੀਤਾ, ਜਿਸ ਕਾਰਨ ਗਾਇਕ ਮੁਸੀਬਤਾਂ ਵਿੱਚ ਘਿਰ ਚੁੱਕੇ ਹਨ l ਇਸ ਮਾਮਲੇ ਵਿਚ ਇਕ ਖਿਡਾਰੀ ਅਤੇ ਵਕੀਲ ਵੱਲੋਂ ਸਟੇਡੀਅਮ ਦੀ ਵਪਾਰਕ ਵਰਤੋਂ ‘ਤੇ ਇਤਰਾਜ਼ ਜਤਾਉਂਦਿਆਂ ਪਟੀਸ਼ਨ ਦਾਖ਼ਲ ਕੀਤੀ ਗਈ ਸੀ। ਅਦਾਲਤ ਵੱਲੋਂ ਸਤਿੰਦਰ ਸਰਤਾਜ, ਉਨ੍ਹਾਂ ਦੀ ਕੰਪਨੀ ਫਿਰਦੋਸ ਪ੍ਰੋਡਕਸ਼ਨ, ਪੰਜਾਬ ਸਰਕਾਰ ਦੇ ਸਕੱਤਰ ਅਤੇ ਡਾਇਰੈਕਟਰ ਸਪੋਰਟਸ ਨੂੰ ਡਿਫੈਂਡੈਂਟ ਬਣਾਇਆ l ਇਸ ਦੇ ਨਾਲ ਹੀ ਜ਼ਿਲ੍ਹਾ ਖੇਡ ਅਫ਼ਸਰ, ਐੱਸ.ਐੱਸ.ਪੀ. ਕਪੂਰਥਲਾ ਅਤੇ ਐੱਸ.ਪੀ. ਟ੍ਰੈਫਿਕ ਨੂੰ ਵੀ ਪਾਰਟੀ ਬਣਾਇਆ ਗਿਆ । ਪਟੀਸ਼ਨ ਮੁਤਾਬਕ ਸਟੇਡੀਅਮ ਦੀ ਹਾਕੀ ਗ੍ਰਾਊਂਡ ਵਿਚ ਰੋਜ਼ਾਨਾ ਖਿਡਾਰੀ ਪ੍ਰੈਕਟਿਸ ਕਰਦੇ ਹਨ। ਜੇਕਰ ਉੱਥੇ ਪ੍ਰੋਗਰਾਮ ਹੋਇਆ ਤਾਂ ਨਾ ਸਿਰਫ਼ ਗ੍ਰਾਊਂਡ ਨੂੰ ਨੁਕਸਾਨ ਹੋ ਸਕਦਾ, ਸਗੋਂ ਖਿਡਾਰੀਆਂ ਦੀ ਪ੍ਰੈਕਟਿਸ ਵਿਚ ਵੀ ਅੜਿੱਕਾ ਪਵੇਗਾ। ਇਹੀ ਕਾਰਨ ਹੈ ਕਿ ਇਸ ਪ੍ਰੋਗਰਾਮ ਨੂੰ ਲੈ ਕੇ ਹੁਣ ਇੱਕ ਨਵਾਂ ਵਿਵਾਦ ਛਿੜ ਚੁੱਕਿਆ ਹੈ ਤੇ ਇਸੇ ਵਿਵਾਦ ਕਾਰਨ ਇਹ ਮਾਮਲਾ ਹੁਣ ਅਦਾਲਤ ਤੱਕ ਪਹੁੰਚਿਆ ਹੈ। ਓਥੇ ਹੀ ਪਟੀਸ਼ਨਰ ਐੱਸ.ਐੱਸ. ਮੱਲੀ ਨੇ ਕਿਹਾ ਕਿ ਸਟੇਡੀਅਮ ਦੀ ਵਪਾਰਕ ਵਰਤੋਂ ਨਿਯਮਾਂ ਦੇ ਖ਼ਿਲਾਫ਼ ਹੈ। ਵਕੀਲ ਰਣਬੀਰ ਰਾਵਤ ਨੇ ਦੱਸਿਆ ਕਿ ਨਿਯਮਾਂ ਮੁਤਾਬਕ ਜੇਕਰ ਕਿਸੇ ਸਟੇਡੀਅਮ ਵਿਚ ਕੋਈ ਪ੍ਰੋਗਰਾਮ ਕਰਵਾਉਣਾ ਵੀ ਹੁੰਦਾ ਹੈ ਤਾਂ, ਉਹ ਲੋਕ ਭਲਾਈ ਦੇ ਪ੍ਰੋਗਰਾਮ ਲਈ ਕਿਰਾਏ ‘ਤੇ ਦਿੱਤਾ ਜਾ ਸਕਦਾ ਹੈ, ਨਾ ਕਿ ਕਿਸੇ ਵਪਾਰਕ ਪ੍ਰੋਗਰਾਮ ਦੇ ਲਈ। ਜ਼ਿਕਰਯੋਗ ਹੈ ਕਿ ਸਰਤਾਜ ਤੇ ਇਸ ਪ੍ਰੋਗਰਾਮ ਨੂੰ ਲੈ ਕੇ ਹੁਣ ਤੱਕ 80 ਫੀਸਦੀ ਟਿਕਟਾਂ ਵਿਕ ਚੁੱਕੀਆਂ ਹਨ। ਜਿਸ ਦੇ ਚਲਦੇ ਲੋਕਾਂ ਦੇ ਵਿੱਚ ਸਰਤਾਜ ਦੇ ਇਸ ਪ੍ਰੋਗਰਾਮ ਨੂੰ ਲੈ ਕੇ ਕਾਫੀ ਐਕਸਾਈਟਮੈਂਟ ਪਾਈ ਜਾ ਰਹੀ ਸੀ। ਪਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਹਾਲੇ ਤੱਕ ਪ੍ਰਸ਼ਾਸਨ ਦੇ ਵੱਲੋਂ ਇਸ ਨੂੰ ਲੈ ਕੇ ਕਿਸੇ ਪ੍ਰਕਾਰ ਦੀ ਕੋਈ ਵੀ ਇਜਾਜ਼ਤ ਨਹੀਂ ਦਿੱਤੀ ਗਈ ਤੇ ਹੁਣ ਅਦਾਲਤ ਵੱਲੋਂ ਭੇਜੇ ਗਏ ਸੰਮਨ ਗਾਇਕ ਨੂੰ ਮੁਸੀਬਤਾਂ ਦੇ ਵਿੱਚ ਪਾ ਸਕਦੇ ਹਨ।