ਤਾਜਾ ਵੱਡੀ ਖਬਰ
ਪੰਜਾਬ ਦੇ ਵਿੱਚ ਇਸ ਸਮੇਂ ਦੌਰਾਨ ਖੇਤੀ ਅੰਦੋਲਨ ਆਪਣੇ ਸਿਖਰਾਂ ‘ਤੇ ਪਹੁੰਚ ਚੁੱਕਾ ਹੈ ਅਤੇ ਕੇਂਦਰ ਸਰਕਾਰ ਵੱਲੋਂ ਅੱਕੇ ਹੋਏ ਕਿਸਾਨ ਹੁਣ ਆਉਣ ਵਾਲੀ 26-27 ਨਵੰਬਰ ਨੂੰ ਦਿੱਲੀ ਕੂਚ ਕਰਨ ਦੀ ਤਿਆਰੀ ਕਰ ਚੁੱਕੇ ਹਨ। ਕਿਸਾਨਾਂ ਨੇ ਇਹ ਫ਼ੈਸਲਾ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨਾ ਮੰਨੇ ਜਾਣ ਕਾਰਨ ਲਿਆ ਹੈ। ਜਿੱਥੇ ਕਿਸਾਨਾਂ ਨੇ ਕਿਹਾ ਹੈ ਕਿ ਉਹ ਇਨ੍ਹਾਂ ਦਿਨਾਂ ਦੌਰਾਨ ਸਾਂਤਮਈ ਢੰਗ ਨਾਲ ਦੇਸ਼ ਦੀ ਰਾਜਧਾਨੀ ਵਿੱਚ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਆਰਡੀਨੈਂਸ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਨਗੇ।
ਜਿਸ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਵੱਲੋਂ ਕਿਸਾਨਾਂ ਦੀ ਹਿਮਾਇਤ ਕੀਤੀ ਜਾ ਰਹੀ ਹੈ ਅਤੇ ਇਸ ਵਿੱਚ ਹੁਣ ਪੰਜਾਬ ਦੇ ਉੱਘੇ ਗਾਇਕ, ਅਦਾਕਾਰ ਅਤੇ ਬੇਧੜਕ ਹੋ ਕੇ ਆਪਣੀ ਗੱਲ ਰੱਖਣ ਵਾਲੇ ਬੱਬੂ ਮਾਨ ਨੇ ਕਿਸਾਨਾਂ ਦੇ ਹੱਕ ਵਿੱਚ ਮੁੜ ਅਵਾਜ਼ ਨੂੰ ਬੁਲੰਦ ਕੀਤਾ ਹੈ। ਉਸ ਨੇ ਸਮੂਹ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਲੋਕ ਕਿਸਾਨਾਂ ਦੇ ਇਸ ਕਦਮ ਦੇ ਨਾਲ ਕਦਮ ਮਿਲਾ ਕੇ ਉਨ੍ਹਾਂ ਦਾ ਸਾਥ ਦੇਣ।
ਇਸ ਦੇ ਸਬੰਧ ਵਿੱਚ ਸਿੰਗਰ ਬੱਬੂ ਮਾਨ ਵੱਲੋਂ ਆਪਣੇ ਫੇਸਬੁੱਕ ਪੇਜ ਉਪਰ ਇੱਕ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਉਹਨਾਂ ਨੇ ਲਿਖਦਿਆਂ ਹੋਇਆਂ ਕਿਹਾ ਕਿ 26-27 ਨਵੰਬਰ ਨੂੰ ਪੰਜਾਬ ਭਰ ਦੀਆਂ ਸਾਰੀਆਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੇ ਰਲ ਕੇ ਦਿੱਲੀ ਧਰਨੇ ਦਾ ਪ੍ਰੋਗਰਾਮ ਬਣਾਇਆ ਹੈ। ਆਓ ਸਾਰੇ ਇੱਕ ਜੁੱਟ ਹੋ ਕੇ ਕਦਮ ਨਾਲ ਕਦਮ ਮਿਲਾ ਕੇ ਚੱਲੀਏ। ਜਿੰਦਗੀ ਵਿੱਚ ਕਈ ਵਾਰੀ ਕੁਝ ਉਲਝਣਾ ਹੁੰਦੀਆਂ ਹਨ।
ਜੇ ਤੁਸੀਂ ਕਿਸੇ ਮ-ਜ਼-ਬੂ-ਰੀ ਜਾਂ ਉਲਝਣ ਵਿੱਚ ਫਸੇ ਹੋ ਤਾਂ ਆਪਣੇ ਸਾਥੀ ਸੰਗੀਆਂ ਦੀ ਧਰਨੇ ਵਿੱਚ ਸ਼ਾਮਲ ਹੋਣ ਦੀ ਡਿਊਟੀ ਜ਼ਰੂਰ ਲਗਾਓ। ਆਓ ਅਸੀਂ ਸਾਰੇ ਰਲ ਮਿਲ ਕੇ ਇੱਕ ਸਫ਼ਲ ਇਕੱਠ ਕਰੀਏ। ਕਿਸਾਨ-ਮਜ਼ਦੂਰ ਏਕਤਾ ਜਿੰਦਾਬਾਦ… ਬੇ-ਈ-ਮਾ-ਨ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਬੱਬੂ ਮਾਨ ਨੇ ਪੰਜਾਬ ਅਤੇ ਕਿਸਾਨਾਂ ਨਾਲ ਜੁੜੇ ਹੋਏ ਤਮਾਮ ਲੋਕਾਂ ਦੇ ਹੌਂਸਲੇ ਨੂੰ ਬੁਲੰਦ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗਾਇਕ ਜੱਸ ਬਾਜਵਾ ਵੱਲੋਂ ਵੀ ਕਿਸਾਨਾਂ ਦੇ ਨਾਲ ਰਲ ਕੇ ਦਿੱਲੀ ਕੂਚ ਕਰਨ ਦੀ ਤਿਆਰੀ ਵਿੱਚ ਆਪਣਾ ਅਹਿਮ ਯੋਗਦਾਨ ਦੇਣ ਦੀ ਗੱਲ ਕੀਤੀ ਜਾ ਚੁੱਕੀ ਹੈ।
Previous Postਹੁਣੇ ਹੁਣੇ ਕੇਂਦਰ ਤੋਂ ਆ ਗਈ ਵੱਡੀ ਖਬਰ ਵਧੇ ਹੋਏ ਕੋਰੋਨਾ ਕੇਸਾਂ ਕਰਕੇ – ਇਹ ਨਵੇਂ ਦਿਸ਼ਾ ਨਿਰਦੇਸ਼ ਹੋ ਗਏ ਜਾਰੀ
Next Postਪੰਜਾਬ ਚ ਕਰਫਿਊ ਦੇ ਨਾਲ ਨਾਲ ਹੋ ਗਈਆਂ ਇਹ ਇਹ ਸਖਤੀਆਂ ਹੋ ਜਾਵੋ ਸਾਵਧਾਨ