ਮਸ਼ਹੂਰ ਪੰਜਾਬੀ ਗਾਇਕ ਨੇ ਨਸ਼ੇ ਚ ਧੁੱਤ ਹੋਕੇ ਕੀਤਾ ਜ਼ਬਰਦਸਤ ਹੰਗਾਮਾ , ਵਿਅਕਤੀ ਦੇ ਹੱਥੀਂ ਪਿਆ

ਆਈ ਤਾਜਾ ਵੱਡੀ ਖਬਰ 

ਪੰਜਾਬ ਦੇ ਵਿੱਚ ਨਸ਼ਾ ਲਗਾਤਾਰ ਆਪਣੀਆਂ ਜੜਾਂ ਮਜਬੂਤ ਕਰਦਾ ਪਿਆ ਹੈ। ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਹਰੇਕ ਘਰ ਦੇ ਵਿੱਚ ਕੋਈ ਨਾ ਕੋਈ ਜੀਅ ਕਿਸੇ ਨਾ ਕਿਸੇ ਨਸ਼ੇ ਦਾ ਆਦੀ ਜਰੂਰ ਹੁੰਦਾ ਹੈ l ਹੁਣ ਨਸ਼ੇ ਦੀ ਲਪੇਟ ਦੇ ਵਿੱਚ ਵੱਡੇ ਵੱਡੇ ਕਲਾਕਾਰ ਵੀ ਆ ਰਹੇ ਹਨ l ਇਸੇ ਵਿਚਾਲੇ ਮਸ਼ਹੂਰ ਪੰਜਾਬੀ ਗਾਇਕ ਦੇ ਨਸ਼ੇ ਵਿੱਚ ਧੁੱਤ ਦੀ ਵੀਡੀਓ ਇੱਕ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀ ਪਈ ਹੈ l ਜਿਸ ਵਿੱਚ ਉਹਨਾਂ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਹੈ l “ਵੇ ਮੈਂ ਤੇਰੀ ਹੋ ਗਈ ਆਂ” ਗੀਤ ਦੇ ਗਾਇਕ ਮਿਲਿੰਦ ਗਾਬਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ, ਜਿਸ ‘ਚ ਗਾਇਕ ਸ਼ਰਾਬ ਪੀਂਦਾ ਤੇ ਲੜਦਾ ਨਜ਼ਰ ਆ ਰਿਹਾ ਹੈ, ਜਿਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਨਾਂ ਦੇ ਫੈਨਸ ਵੱਲੋਂ ਕਾਫੀ ਹੈਰਾਨਗੀ ਪ੍ਰਗਟ ਕੀਤੀ ਜਾ ਰਹੀ ਹੈ।

ਮੇਰੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਪੰਜਾਬੀ ਗਾਇਕ ਦਾ ਇਹ ਵੀਡੀਓ ਟੀ-ਸੀਰੀਜ਼ ਦੇ ਦਫ਼ਤਰ ਦਾ ਹੈ, ਜਿੱਥੇ ਉਹ ਟੀਮ ਨਾਲ ਆਪਣੇ ਪ੍ਰੋਜੈਕਟ ਬਾਰੇ ਗੱਲ ਕਰ ਰਿਹਾ l ਇਸ ਸੀਸੀਟੀਵੀ ਫੁਟੇਜ ‘ਚ ਸਾਫ ਦੇਖਿਆ ਜਾ ਸਕਦਾ ਕਿ ਗਾਇਕ ਸ਼ਰਾਬ ਪੀ ਕੇ ਅਚਾਨਕ ਗੁੱਸੇ ‘ਚ ਆ ਜਾਂਦਾ ਤੇ ਆਪਣੇ ਕੋਲ ਬੈਠੇ ਵਿਅਕਤੀ ਨਾਲ ਲੜਨਾ ਸ਼ੁਰੂ ਕਰ ਦਿੰਦਾ । ਇਸ ਦੌਰਾਨ ਦੇਖਿਆ ਜਾ ਸਕਦਾ ਹੈ ਕਿ ਗਾਇਕ ਸ਼ਰਾਬ ਦੇ ਨਸ਼ੇ ‘ਚ ਆਪਣਾ ਆਪਾ ਗੁਆ ਚੁੱਕਿਆ । ਇਸ ਵੀਡੀਓ ‘ਚ ਦੋ ਲੋਕ ਗੱਲ ਕਰਦੇ ਨਜ਼ਰ ਆ ਰਹੇ ਹਨ ਕਿ ਸ਼ਾਇਦ ਗਾਇਕ ਨੇ ਮੀਟਿੰਗ ‘ਚ ਆਉਣ ਤੋਂ ਪਹਿਲਾਂ ਸ਼ਰਾਬ ਪੀਤੀ ਹੋਈ ਸੀ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਮਾਹੌਲ ਕਿੰਨਾ ਗਰਮ ਹੋਇਆ ਪਿਆ ਹੈ ਤੇ ਦੋਵਾਂ ਵਿਚਾਲੇ ਕਾਫੀ ਬਹਿਸਬਾਜੀ ਹੁੰਦੀ ਹੋਈ ਨਜ਼ਰ ਆਉਂਦੀ ਹੈ। ਇਸ ਦੌਰਾਨ ਆਸ-ਪਾਸ ਦੇ ਲੋਕ ਬਚਾਅ ਲਈ ਜਾਂਦੇ ਹਨ। ਹਾਲਾਂਕਿ ਮਾਮਲਾ ਸੁਲਝਿਆ ਨਹੀਂ ਹੈ। ਦੋਵਾਂ ਵਿਚਾਲੇ ਵਿਵਾਦ ਵਧਦਾ ਹੀ ਜਾ ਰਿਹਾ ਹੈ। ਇਸ ਦੇ ਨਾਲ ਹੀ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਹੋ ਜਾਂਦੀ ਹੈ।ਇਸ ਤੋਂ ਬਾਅਦ ਮਿਲਿੰਦ ਗੁੱਸੇ ਨਾਲ ਖੜ੍ਹਾ ਹੋ ਜਾਂਦਾ ਹੈ ਅਤੇ ਮੇਜ਼ ‘ਤੇ ਰੱਖੇ ਕਾਗਜ਼ ਸੁੱਟ ਦਿੰਦਾ ਹੈl ਸੋਸ਼ਲ ਮੀਡੀਆ ਦੇ ਉੱਪਰ ਇਹ ਵੀਡੀਓ ਕਾਫੀ ਵਾਇਰਲ ਹੁੰਦਾ ਪਿਆ ਹੈ ਤੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਆਪੋ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਦਿਖਾਈ ਦੇ ਰਹੀ ਹਨ l