ਆਈ ਤਾਜਾ ਵੱਡੀ ਖਬਰ
ਅੱਜ ਕੱਲ ਲੋਕ ਵੱਡੀ ਗਿਣਤੀ ਦੇ ਵਿੱਚ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੁੰਦੇ ਪਏ ਹਨ। ਵੱਡੇ ਵੱਡੇ ਸਿਤਾਰੇ ਤੇ ਕਲਾਕਾਰ ਵੀ ਇਸ ਬਿਮਾਰੀ ਤੋਂ ਨਹੀਂ ਬਚ ਸਕੇ l ਇਸੇ ਵਿਚਾਲੇ ਇੱਕ ਹੋਰ ਮਸ਼ਹੂਰ ਪੰਜਾਬੀ ਗਾਇਕ ਕੈਂਸਰ ਵਰਗੀ ਬਿਮਾਰੀ ਦੀ ਲਪੇਟ ਵਿੱਚ ਆ ਚੁੱਕਿਆ ਹੈ l ਜਿਸਦੀ ਜਾਣਕਾਰੀ ਖੁਦ ਗਾਇਕ ਵੱਲੋਂ ਸਾਂਝੀ ਕੀਤੀ ਗਈ l ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪ੍ਰਸਿੱਧ ਪੰਜਾਬੀ ਗਾਇਕ ਜੈਜ਼ ਧਾਮੀ ਨੇ ਆਪਣੇ ਪ੍ਰਸ਼ੰਸਕਾਂ ਨਾਲ ਇਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਉਹਨਾਂ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ l ਇਸ ਵੀਡੀਓ ਵਿੱਚ ਉਹਨਾਂ ਵੱਲੋਂ ਆਖਿਆ ਗਿਆ ਕਿ ਉਹ ਫਰਵਰੀ 2022 ‘ਚ ਕੈਂਸਰ ਨਾਲ ਜੂਝ ਰਿਹਾ ਸੀ। ਪਹਿਲੀ ਵਾਰ ਗਾਇਕ ਨੇ ਇੱਕ Instagram ਪੋਸਟ ‘ਚ ਆਪਣੀ ਬੀਮਾਰੀ ਬਾਰੇ ਖੁੱਲ੍ਹ ਕੇ ਗੱਲ ਕੀਤੀ। ਗਾਇਕ ਨੇ ਅੱਗੇ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਪਹਿਲਾਂ ਉਸ ਨੇ ਸ਼ੁਰੂ ‘ਚ ਆਪਣੀ ਲੜਾਈ ਨੂੰ ਨਿੱਜੀ ਰੱਖਣ ਦਾ ਫੈਸਲਾ ਕੀਤਾ l ਪਰ ਹੁਣ ਇੱਕ ਸਾਲ ਤੋਂ ਵੱਧ ਸਮੇਂ ਬਾਅਦ, ਜੈਜ਼ ਧਾਮੀ ਆਪਣੀ ਯਾਤਰਾ ਨੂੰ ਦੁਨੀਆ ਨਾਲ ਸਾਂਝਾ ਕਰਨ ਲਈ ਤਿਆਰ ਮਹਿਸੂਸ ਕੀਤਾ l ਜ਼ਿਕਰਯੋਗ ਹੈ ਕਿ ਗਾਇਕ ਬੱਲੂ ਸਾਂਝੀ ਕੀਤੀ ਗਈ ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਗਾਇਕ ਕਿੰਜ ਆਪਣੇ ਹਾਲਾਤਾਂ ਨੂੰ ਬਿਆਨ ਕਰਦਾ ਹੋਇਆ ਦੱਸ ਰਿਹਾ ਹੈ ਕਿ ਉਹ ਸਾਲ 2022 ਤੋਂ ਕੈਂਸਰ ਦੀ ਜੰਗ ਲੜ ਰਹੇ ਸਨ। ਅੱਗੇ ਉਨ੍ਹਾਂ ਦੱਸਿਆ ਕਿ ਉਹ ਆਪਣੇ ਪਰਿਵਾਰ ਅਤੇ ਪ੍ਰਸ਼ੰਸਕਾਂ ਲਈ ਇਹ ਜੰਗ ਲੜ ਰਹੇ ਸੀ। ਦੱਸ ਦੇਈਏ ਕਿ ਕਲਾਕਾਰ ਲੰਬੇ ਸਮੇਂ ਤੋਂ ਉਨ੍ਹਾਂ ਗਾਇਕੀ ਤੋਂ ਦੂਰੀ ਬਣਾਈ ਹੋਈ ਸੀ, ਪਰ ਕੈਂਸਰ ਤੋਂ ਜੰਗ ਜਿੱਤਣ ਤੋਂ ਬਾਅਦ ਉਨ੍ਹਾਂ ਗਾਇਕੀ ‘ਚ ਮੁੜ੍ਹ ਕਦਮ ਰੱਖਿਆ ਹੈ। ਇੱਕ ਵਾਰ ਫਿਰ ਉਹ ਪ੍ਰਸ਼ੰਸਕਾਂ ਵਿਚਾਲੇ ਆਪਣੇ ਗੀਤਾ ਰਾਂਹੀ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਆ ਰਹੇ ਹਨ। ਉੱਥੇ ਹੀ ਉਹਨਾਂ ਦੇ ਫੈਨਸ ਵੱਲੋਂ ਇਸ ਵੀਡੀਓ ਦੇ ਹੇਠਾਂ ਕਮੈਂਟ ਕਰਕੇ ਉਹਨਾਂ ਦਾ ਹੋਂਸਲਾ ਵਧਾ ਰਹੇ ਹਨ l
Previous Postਸਿਆਸੀ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਨੂੰ CIA ਨੇ ਕੀਤਾ ਗਿਰਫ਼ਤਾਰ
Next Postਇਕੋ ਪਰਿਵਾਰ ਦੇ 10 ਜੀਆਂ ਦੀਆਂ ਲਾਸ਼ਾਂ ਦੇਖ ਹਰੇਕ ਦੀਆਂ ਨਿਕਲੀਆਂ ਧਾਹਾਂ