ਮਸ਼ਹੂਰ ਪੰਜਾਬੀ ਗਾਇਕ ਨਾਲ ਵਾਪਰਿਆ ਵੱਡਾ ਭਿਆਨਕ ਹਾਦਸਾ, ਹੋਇਆ ਗੰਭੀਰ ਜਖ਼ਮੀ

ਆਈ ਤਾਜਾ ਵੱਡੀ ਖਬਰ

ਸੜਕੀ ਹਾਦਸਿਆਂ ਦੇ ਵਿੱਚ ਹਰ ਰੋਜ਼ ਲੋਕ ਆਪਣੀਆਂ ਕੀਮਤੀ ਜਿਆਦਾ ਕਵਾ ਰਹੇ ਹਨ ਤੇ ਬਹੁਤ ਜਿਆਦਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਪਿਆ ਹੈ। ਆਏ ਦਿਨ ਹੀ ਮੀਡੀਆ ਦੇ ਵਿੱਚ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ, ਜਿੱਥੇ ਵੱਡੇ ਵੱਡੇ ਕਲਾਕਾਰਾਂ ਤੋਂ ਲੈ ਕੇ ਆਮ ਲੋਕ ਇਹਨਾਂ ਸੜਕੀ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ। ਇਸੇ ਵਿਚਾਲੇ ਇੱਕ ਬੇਹਦ ਹੀ ਬੁਰੀ ਖਬਰ ਪੰਜਾਬੀ ਇੰਡਸਟਰੀ ਤੋਂ ਸਾਹਮਣੇ ਆਈ l ਜਿੱਥੇ ਮਸ਼ਹੂਰ ਪੰਜਾਬੀ ਗਾਇਕ ਨਾਲ ਵਾਪਰ ਗਿਆ ਵੱਡਾ ਭਿਆਨਕ ਹਾਦਸਾ , ਜਿਸ ਤੋਂ ਬਾਅਦ ਉਨਾਂ ਨੂੰ ਚਾਹਣ ਵਾਲਿਆਂ ਦੇ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਹੈ ਕਿ ਗਾਇਕ ਜਲਦੀ ਤੋਂ ਜਲਦੀ ਠੀਕ ਹੋ ਜਾਵੇ। ਦੱਸ ਦੇਈਏ ਕਿ ਮਸ਼ਹੂਰ ਪੰਜਾਬੀ ਗਾਇਕ ਨੂੰ ਭਿਆਨਕ ਸੜਕ ਹਾਦਸੇ ‘ਚ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਦੀ ਜਾਣਕਾਰੀ ਖੁਦ ਗਾਇਕ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਦਿੱਤੀ ਗਈ ।

ਦੱਸਦਿਆ ਕਿ ਪੰਜਾਬੀ ਕਲਾਕਾਰ ਸੁਲਤਾਨ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਪਾ ਕੇ ਇਸ ਘਟਨਾ ਕ੍ਰਮ ਸਬੰਧੀ ਜਾਣਕਾਰੀ ਦਿੱਤੀ ਉਹਨਾਂ ਵੱਲੋਂ ਲਿਖਿਆ ਗਿਆ ਕਿ , ਸਤਿ ਸ੍ਰੀ ਅਕਾਲ ਇੰਸਟਾਗ੍ਰਾਮ ਫੈਮਿਲੀ ਮੈਂ ਪਿਛਲੇ ਹਫਤੇ ਤੋਂ ਐਕਟਿਨ ਨਹੀਂ ਹੈਗਾ, ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ, ਮੇਰਾ ਬਹੁਤ-ਬਹੁਤ ਬੁਰਾ ਐਕਸੀਡੈਂਟ ਹੋਇਆ 26/07/2024…ਰਾਤ ਨੂੰ ਮੇਰੇ ਭਰਾ ਮੇਰੇ ਨਾਲ ਸੀ। ਸਾਰਿਆ ਦਾ ਬਚਾਅ ਹੋ ਗਿਆ ਪਰ ਮੇਰੇ ਸੱਟ ਜ਼ਿਆਦਾ ਲੱਗੀ। ਥੋੜਾ ਟਾਈਮ ਲੱਗਣਾ ਰਿਕਵਰ ਹੋਣ ਨੂੰ… ਕ੍ਰਿਪਾ ਕਰਕੇ ਤੁਸੀ ਦੁਆ ਕਰਿਓ ਅਤੇ ਪਿਆਰ ਦਿੰਦੇ ਰਹਿਓ…। ਉਨਾਂ ਦੀ ਇਸ ਸਟੋਰੀ ਨੂੰ ਸਾਂਝਾ ਕਰਦਿਆਂ ਸਾਰ ਹੀ ਉਨਾਂ ਦੇ ਫੈਨਸ ਦੇ ਵੱਲੋਂ ਹੁਣ ਉਨਾਂ ਦੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ ਕਿ ਗਾਇਕ ਜਲਦੀ ਤੋਂ ਜਲਦੀ ਠੀਕ ਹੋ ਜਾਣ l ਦੱਸਦਿਆ ਕਿ ਸੁਲਤਾਨ ਸਿੰਘ ਵੱਲੋਂ ਪੰਜਾਬੀ ਦਰਸ਼ਕਾਂ ਲਈ ਗੀਤ ਰਿਲੀਜ਼ ਕੀਤੇ ਗਏ ਹਨ। ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ। ਪਰ ਇਸ ਗਾਇਕ ਨਾਲ ਇਸ ਵਾਪਰੀ ਦਰਦਨਾਕ ਘਟਨਾ ਤੋਂ ਬਾਅਦ ਹੁਣ ਉਹਨਾਂ ਦੇ ਫੈਨਸ ਦੇ ਵਿੱਚ ਕਾਫੀ ਨਿਰਾਸ਼ਾ ਝਲਕ ਰਹੀ ਹੈ ਤੇ ਉਹਨਾਂ ਵੱਲੋਂ ਪਰਮਾਤਮਾ ਅੱਗੇ ਅਰਦਾਸਾ ਕੀਤੀਆਂ ਜਾ ਰਹੀਆਂ ਹਨ ਕਿ ਗਾਇਕ ਜਲਦੀ ਠੀਕ ਹੋ ਕੇ ਆਪਣਾ ਕੰਮ ਕਾਰ ਕਰੇ l