ਮਸ਼ਹੂਰ ਪੰਜਾਬੀ ਗਾਇਕ ਦਾ ਕੰਸਰਟ ਹੋਇਆ ਰੱਦ, ਪ੍ਰਸ਼ੰਸਕਾਂ ਨੂੰ ਲਗਿਆ ਵੱਡਾ ਝਟਕਾ

ਆਈ ਤਾਜਾ ਵੱਡੀ ਖਬਰ
ਰਣਜੀਤ ਬਾਵਾ ਨੇ ਆਪਣੀ ਮਿਹਨਤ ਤੇ ਆਪਣੇ ਟੈਲੇਂਟ ਨਾਲ ਪੰਜਾਬੀ ਇੰਡਸਟਰੀ ਵਿੱਚ ਵੱਡਾ ਨਾਮ ਕਮਾਇਆ । ਉਹਨਾਂ ਨੂੰ ਵੱਡੀ ਗਿਣਤੀ ਲੋਕ ਪਸੰਦ ਕਰਦੇ ਹਨ । ਸਮੇਂ – ਸਮੇਂ ‘ਤੇ ਓਹਨਾਂ ਵਲੋ ਆਪਣੇ ਗੀਤ ਲੋਕਾਂ ਦੇ ਰੂਬਰੂ ਕੀਤੇ ਜਾਂਦੇ ਹਨ , ਤੇ ਲੋਕ ਵੀ ਉਹਨਾਂ ਦੇ ਗੀਤਾਂ ਨੂੰ ਕਾਫੀ ਪਿਆਰ ਦਿੰਦੇ ਹਨ। ਇਸੇ ਵਿਚਾਲੇ ਰਣਜੀਤ ਬਾਵਾ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆਉਂਦੀ ਪਈ ਹੈ ਕਿ ਗਾਇਕ ਦਾ ਕੰਸਰਟ ਰੱਦ ਹੋ ਚੁੱਕਾ ਹੈ । ਜਿਸ ਕਾਰਨ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ ਹੈ । ਮਿਲੀ ਜਾਣਕਾਰੀ ਮੁਤਾਬਕ ਹਿੰਦੂ ਜੰਥੇਬੰਦਿਆਂ ਦੇ ਪ੍ਰਦਸ਼ਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ, ਜਿਸ ਕਾਰਨ ਉਹਨਾਂ ਦਾ ਇਹ ਪ੍ਰੋਗਰਾਮ ਰੱਦ ਕੀਤਾ ਗਿਆ ਹੈ । ਕਾਨੂੰਨ ਵਿਵਸਥਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਇਹ ਫੈਸਲਾ ਲਿਆ ਗਿਆ । ਦਰਅਸਲ ਇਸ ਗੀਤ ‘ਚ ਇੰਤਾਰਜ਼ਯੋਗ ਟਿੱਪਣੀ ਕਰਨ ਦੇ ਇਲਜ਼ਾਮ ਲੱਗ ਰਹੇ ਹਨ । ਦੱਸਿਆ ਜਾ ਰਿਹਾ ਹੈ ਕਿ ਦੇਵੀ-ਦੇਵਤੀਆਂ ‘ਤੇ ਇੰਤਾਰਜ਼ਯੋਗ ਟਿੱਪਣੀ ਕੀਤੀ ਗਈ ਸੀ। ਇਹੀ ਟਿੱਪਣੀ ਉਹਨਾਂ ਦੇ ਕੈਰੀਅਰ ਦੇ ਉੱਪਰ ਭਾਰੀ ਪੈਂਦੀ ਹੋਈ ਨਜ਼ਰ ਆ ਰਹੀ ਹੈ । ਇਹ ਕੰਸਰਟ 15 ਦੰਸਬਰ ਨੂੰ ਲਾਲਾਗੜ੍ਹ ਦੇ ਰੈੱਡ ਕ੍ਰਾਸ ਮੇਲੇ ‘ਚ ਹੋਣਾ ਸੀ। ਜਾਣਕਾਰੀ ਮੁਤਾਬਕ ਹੁਣ ਰਣਜੀਤ ਦੀ ਜਗ੍ਹਾ ਕੁਲਵਿੰਦਰ ਬਿੱਲਾ ਪਰਫਾਮੈਂਸ ਦੇਣਗੇ। ਹੁਣ ਤੁਹਾਨੂੰ ਵਿਸਤਾਰਪੁਰਕ ਜਾਣਕਾਰੀ ਦਿੰਦੇ ਹਾਂ ਕਿ ਰਣਜੀਤ ਬਾਵਾ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਜਨੇਊ, ਭਗਵਾਨ ਸ਼ਿਵ ਜੀ ਅਤੇ ਗਊ ਮਾਤਾ ‘ਤੇ ਗਲਤ ਟਿੱਪਣੀ ਕੀਤੀ ਸੀ। ਜਿਸ ਨੂੰ ਲੈ ਕੇ ਉਹਨਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤੇ ਸਾਲ 2022 ਚੰਬਾ ਮਿੰਜਰ ਮੇਲੇ ‘ਚ ਰਣਜੀਤ ਬਾਵਾ ਦਾ ਸ਼ੋਅ ਸੀ, ਜੋ ਕਿ ਪਹਿਲਾਂ ਵੀ ਰੱਦ ਕਰ ਦਿੱਤਾ ਗਿਆ ਸੀ । ਪਰ ਇਸੇ ਵਿਚਾਲੇ ਮੁੜ ਤੋ ਹੋ ਰਹੇ ਵਿਰੋਧ ਕਾਰਨ ਰਣਜੀਤ ਬਾਵਾ ਦਾ ਇਹ ਸ਼ੋ ਰੱਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਉਹਨਾਂ ਦੇ ਫੈਨਸ ਕਾਫੀ ਨਾਰਾਜ਼ ਨਜ਼ਰ ਆ ਰਹੇ ਹਨ।