ਆਈ ਤਾਜ਼ਾ ਵੱਡੀ ਖਬਰ
ਬਹੁਤ ਸਾਰੇ ਪੰਜਾਬੀ ਕਲਾਕਾਰ ਆਪਣੇ ਗਾਣਿਆਂ ਨੂੰ ਲੈ ਕੇ ਕਾਫੀ ਵਿਵਾਦਾਂ ਵਿੱਚ ਘਿਰੇ ਰਹਿੰਦੇ ਹਨ । ਜਿੱਥੇ ਦਰਸ਼ਕ ਕਲਾਕਾਰਾਂ ਦੇ ਗਾਣਿਆਂ ਨੂੰ ਬਹੁਤ ਪਸੰਦ ਕਰਦੇ ਨੇ ਉੱਥੇ ਹੀ ਕਈ ਵਾਰ ਇਨ੍ਹਾਂ ਗਾਣਿਆਂ ਦਾ ਵੀ ਵਿਰੋਧ ਕੀਤਾ ਜਾਂਦਾ ਹੈ । ਕਿਉਂਕਿ ਕਈ ਵਾਰ ਇਨ੍ਹਾਂ ਗਾਣਿਆਂ ਦੇ ਵਿੱਚ ਕੁਝ ਅਜਿਹੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਦੇ ਵਿੱਚ ਲੋਕਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਦੀ ਹੈ । ਅਜਿਹੇ ਵੀ ਬਹੁਤ ਸਾਰੇ ਗਾਣੇ ਹਨ ਜਿਨ੍ਹਾਂ ਨੂੰ ਲੋਕਾਂ ਦੇ ਵਿਰੋਧ ਦੇ ਚੱਲਦੇ ਬੰਦ ਤੱਕ ਕਰਨਾ ਪਿਆ ਹੈ । ਇਸ ਦੇ ਚਲਦੇ ਬੀਤੇ ਕੁਝ ਦਿਨਾਂ ਤੋਂ ਪੰਜਾਬੀ ਮਸ਼ਹੂਰ ਗਾਇਕ ਹਰਜੀਤ ਹਰਮਨ ਤੇ ਕਰਨ ਔਜਲਾ ਦੇ ਗਾਣੇ ਨੂੰ ਲੈ ਕੇ ਕਾਫੀ ਵਿਰੋਧ ਚੱਲ ਰਿਹਾ ਸੀ ।
ਇਸੇ ਵਿਰੋਧ ਦੇ ਚੱਲਦੇ ਅੱਜ ਪੰਜਾਬੀ ਗਾਇਕ ਹਰਜੀਤ ਹਰਮਨ ਤੇ ਸਪੀਡ ਰਿਕਾਰਡ ਕੰਪਨੀ ਦੇ ਮਾਲਕ ਬਲਜਿੰਦਰ ਪੰਜਾਬ ਰਾਜ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋਏ । ਜ਼ਿਕਰਯੋਗ ਹੈ ਕਿ ਮਹਿਲਾ ਕਮਿਸ਼ਨ ਦੇ ਵੱਲੋਂ ਹਰਮਨ ਹਰਜੀਤ ਹਰਮਨ ਤੇ ਸਪੀਡ ਰਿਕਾਰਡ ਕੰਪਨੀ ਦੇ ਨਾਲ ਨਾਲ ਪ੍ਰਸਿੱਧ ਗਾਇਕ ਕਰਨ ਔਜਲਾ ਵੱਲੋਂ ਕੁੜੀਆਂ ਦੀ ਤੁਲਨਾ ਸ਼ਰਾਬ ਹਥਿਆਰਾਂ ਅਤੇ ਨਸ਼ਿਆਂ ਦੇ ਨਾਲ ਕਰਨ ਦੇ ਚੱਲਦੇ ਉਨ੍ਹਾਂ ਤੇ ਮਾਮਲਾ ਦਰਜ ਕੀਤਾ ਗਿਆ ਸੀ । ੁਕਰਨ ਔਜਲਾ ਪਹਿਲਾਂ ਹੀ ਇਸ ਮੁੱਦੇ ਤੇ ਆਡੀਓ ਕਾਲ ਦੇ ਜ਼ਰੀਏ ਆਪਣਾ ਪੱਖ ਰੱਖ ਚੁੱਕੇ ਹਨ ।
ਉੱਥੇ ਹੀ ਸਿਹਤ ਖ਼ਰਾਬ ਹੋਣ ਦੇ ਕਾਰਨ ਹਰਜੀਤ ਹਰਮਨ ਬਾਈ ਸਤੰਬਰ ਨੂੰ ਮਹਿਲਾ ਕਮਿਸ਼ਨ ਅੱਗੇ ਪੇਸ਼ ਨਹੀਂ ਹੋ ਸਕੇ। ਅੱਜ ਹਰਜੀਤ ਹਰਮਨ ਸਮੇਤ ਸਪੀਡ ਟਰੈਕਟਰ ਦੇ ਮਾਲਕ ਨੇ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋ ਕੇ ਆਪਣਾ ਪੱਖ ਰੱਖਿਆ ਹੈ। ਉੱਥੇ ਹੀ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਨੀਸ਼ਾ ਗੁਲ੍ਹਾਟੀ ਨੇ ਦੱਸਿਆ ਹਰਜੀਤ ਹਰਮਨ ਨੇ ਆਪਣੇ ਗੀਤਾਂ ਰਾਹੀਂ ਪੰਜਾਬੀਅਤ ਦੀ ਗੱਲ ਕੀਤੀ ਹੈ ਤੇ ਇਨ੍ਹਾਂ ਨੇ ਸਾਨੂੰ ਯਕੀਨ ਦਿਵਾਇਆ ਹੈ ਕਿ ਉਹ ਅੱਗੇ ਤੋਂ ਕਦੇ ਵੀ ਅਜਿਹਾ ਨਹੀਂ ਕਰਨਗੇ । ਜ਼ਿਕਰਯੋਗ ਹੈ ਕਿ ਮਨੀਸ਼ਾ ਗੁਲਾਟੀ ਤੇ ਵੱਲੋਂ ਆਪਣੀ ਫ਼ੇਸਬੁੱਕ ਅਕਾਊਂਟ ਤੇ ਉਪਰ ਇਸ ਸਬੰਧੀ ਵੀਡੀਓ ਵੀ ਸਾਂਝੀ ਕੀਤੀ ਗਈ ਹੈ ।
ਜਿਸ ਦੇ ਕੁਮੈਂਟ ਬਾਕਸ ਚ ਲਗਾਤਾਰ ਦਰਸ਼ਕ ਪ੍ਰਤੀਕਿਰਿਆ ਦਿੰਦੇ ਹੋਏ ਆਪਣੀ ਆਪਣੀ ਰਾਏ ਪੇਸ਼ ਕਰ ਰਹੇ ਹਨ । ਉੱਥੇ ਹੀ ਹਰਜੀਤ ਹਰਮਨ ਨੇ ਮਨੀਸ਼ਾ ਗੁਲਾਟੀ ਨੂੰ ਕਿਹਾ ਹੈ ਕਿ ਉਹ ਮਾਂ ਅਤੇ ਮਹਿਲਾ ਕਮਿਸ਼ਨ ਤੇ ਇੱਕ ਗੀਤ ਬਣਾਂਗੇ ਮਨੀਸ਼ਾ ਗੁਲਾਟੀ ਨੇ ਹਰਜੀਤ ਹਰਮਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਚ ਕਿਸੇ ਵੀ ਕਲਾਕਾਰ ਨੇ ਮਹਿਲਾ ਕਮਿਸ਼ਨ ਦੇ ਲਈ ਅਜਿਹਾ ਨਹੀਂ ਕੀਤਾ ਜੋ ਹਰਜੀਤ ਹਰਮਨ ਕਰਨ ਜਾ ਰਹੇ ਹਨ । ਇਸ ਤੋਂ ਇਲਾਵਾ ਝੂਠੀਆਂ ਸ਼ਿਕਾਇਤਾਂ ਕਰਨ ਵਾਲਿਆਂ ਤੇ ਮਨੀਸ਼ਾ ਗੁਲਾਟੀ ਤੇ ਫੁੱਲੂ ਸਖ਼ਤੀ ਦੇ ਨਾਲ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਨੂੰ ਝੂਠੇ ਮਾਮਲੇ ਦਰਜ ਕਰਵਾਉਣੇ ਬੰਦ ਨਹੀਂ ਕੀਤੇ ਤਾਂ ਉਨ੍ਹਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ।
Previous Postਹੁਣੇ ਹੁਣੇ ਵਾਪਰਿਆ ਕਹਿਰ ਸਵਾਰੀਆਂ ਨਾਲ ਭਰੀ ਬੱਸ ਅਤੇ ਟਰੱਕ ਚ ਹੋਇਆ ਭਿਆਨਕ ਹਾਦਸਾ 7 ਮੌਕੇ ਤੇ ਮਰੇ
Next Postਹੁਣੇ ਹੁਣੇ ਇੰਡੀਆ ਚ ਕਾਰਾਂ ਬਾਈਕ ਆਦਿ ਵਹੀਕਲ ਚਲਾਉਣ ਵਾਲਿਆਂ ਲਈ ਹੋ ਗਿਆ ਇਹ ਐਲਾਨ