ਮਸ਼ਹੂਰ ਧਾਕੜ ਖਿਡਾਰੀ ਦਾ ਹੋਇਆ ਬੇਰਹਿਮੀ ਨਾਲ ਕਤਲ

ਇੱਕ ਖਿਡਾਰੀ ਜਦੋਂ ਆਪਣੇ ਦੇਸ਼ ਵਾਸਤੇ ਖੇਡਦਾ ਹੈ ਤਾਂ, ਦੇਸ਼ ਦੇ ਨਾਲ ਨਾਲ ਉਹ ਆਪਣੇ ਸੂਬੇ ਤੇ ਆਪਣੇ ਪਰਿਵਾਰ ਦਾ ਵੀ ਨਾਮ ਰੌਸ਼ਨ ਕਰਦਾ ਹੈ । ਦੇਸ਼ ਦਾ ਹਰੇਕ ਨਾਗਰਿਕ ਇਹ ਚਾਹੁੰਦਾ ਹੈ ਕਿ ਜੇਕਰ ਉਨਾਂ ਦੇ ਦੇਸ਼ ਦਾ ਖਿਡਾਰੀ ਖੇਡਣ ਵਾਸਤੇ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਗਿਆ ਹੈ, ਤਾਂ ਉਹ ਉਥੋਂ ਜਿੱਤ ਕੇ ਜਰੂਰ ਆਵੇ । ਜਿਸ ਤੇ ਪੂਰੇ ਦੇਸ਼ ਦੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹੁੰਦੀਆਂ ਹਨ। ਇਸੇ ਵਿਚਾਲੇ ਖੇਡ ਜਗਤ ਦੇ ਨਾਲ ਜੁੜੀ ਹੋਈ ਇੱਕ ਬੇਹਦ ਹੀ ਬੁਰੀ ਖਬਰ ਸਾਹਮਣੇ ਆਉਂਦੀ ਪਈ ਹੈ ਕਿ ਮਸ਼ਹੂਰ ਧਾਕੜ ਖਿਡਾਰੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ । ਜਿਸ ਕਾਰਨ ਪੂਰੇ ਦੇਸ਼ ਭਰ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਖਬਰ ⁠ਚੇਨਈ ਦੇ ਤ੍ਰਿਪਲੀਕੇਨ ਤੋਂ ਸਾਹਮਣੇ ਆਈ, ਜਿੱਥੇ ਇੱਕ ਨੌਜਵਾਨ ਮੁੱਕੇਬਾਜ਼ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ । ਜਿਸ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਕ੍ਰਿਸ਼ਨਾਮਾਲ ਪੇਟਾਈ ਦੇ ਰਹਿਣ ਵਾਲੇ ਧਨੁਸ਼ (24) ‘ਤੇ ਅੱਧੀ ਰਾਤ ਨੂੰ ਆਪਣੇ ਘਰ ਦੇ ਨੇੜੇ ਸੈਰ ਕਰਦੇ ਸਮੇਂ ਇੱਕ ਅਣਪਛਾਤੇ ਗਿਰੋਹ ਨੇ ਦਾਤਰੀ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ । ਜ਼ਖਮੀ ਹਾਲਤ ਦੇ ਵਿੱਚ ਜਦੋਂ ਉਸ ਨੂੰ ਹਸਪਤਾਲ ਵਿਖੇ ਲਿਜਾਇਆ ਗਿਆ , ਤਾਂ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜ਼ਿਕਰ ਯੋਗ ਹੈ ਕਿ ਧਨੁਸ਼ ਨੇ ਕਈ ਮੁੱਕੇਬਾਜ਼ੀ ਮੁਕਾਬਲਿਆਂ ਵਿੱਚ ਤਾਮਿਲਨਾਡੂ ਦੀ ਨੁਮਾਇੰਦਗੀ ਕੀਤੀ ਹੈ। ਇਨ੍ਹੀਂ ਦਿਨੀਂ ਉਹ ਪੁਲਿਸ ਭਰਤੀ ਪ੍ਰੀਖਿਆ ਦੀ ਤਿਆਰੀ ਵੀ ਕਰ ਰਿਹਾ ਸੀ। ਕਿਹਾ ਜਾਂਦਾ ਹੈ ਕਿ ਉਸਦਾ ਪਹਿਲਾਂ ਵੀ ਸਥਾਨਕ ਨੌਜਵਾਨਾਂ ਨਾਲ ਝਗੜਾ ਹੋਇਆ ਸੀ। ਜਿਸ ਕਾਰਨ ਉਨ੍ਹਾਂ ਵਿਰੁੱਧ ਦੋ ਮਾਮਲੇ ਦਰਜ ਕੀਤੇ ਗਏ ਸਨ। ਇਨ੍ਹਾਂ ਮਾਮਲਿਆਂ ਕਾਰਨ, ਉਸਦੀ ਪੁਲਿਸ ਪ੍ਰੀਖਿਆ ਦੀ ਤਿਆਰੀ ਵਿੱਚ ਰੁਕਾਵਟ ਆਈ। ਉਧਰ ਹਮਲੇ ਦੌਰਾਨ, ਧਨੁਸ਼ ਦਾ ਦੋਸਤ ਅਰੁਣ ਦਖਲ ਦੇਣ ਦੀ ਕੋਸ਼ਿਸ਼ ਕਰਦੇ ਹੋਏ ਜ਼ਖਮੀ ਹੋ ਗਿਆ। ਭੱਜਣ ਦੀ ਕੋਸ਼ਿਸ਼ ਕਰ ਰਹੇ ਧਨੁਸ਼ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਧਨੁਸ਼ ਦੇ ਸਿਰ ‘ਤੇ ਡੂੰਘੇ ਜ਼ਖ਼ਮ ਸਨ। ਹਮਲਾਵਰਾਂ ਨੇ ਮੌਕੇ ਤੋਂ ਭੱਜਣ ਤੋਂ ਪਹਿਲਾਂ ਅਰੁਣ ਨੂੰ ਵੀ ਜ਼ਖਮੀ ਕਰ ਦਿੱਤਾ । ਉੱਥੇ ਹੀ