ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲੇ ਦੇ ਪਿੰਡ ‘ਚ ਮਚਿਆ ਕੋਹਰਾਮ ਹੋਈਆਂ ਮੌਤਾਂ – ਇਲਾਕੇ ਚ ਦਹਿਸ਼ਤ

ਆਈ ਤਾਜ਼ਾ ਵੱਡੀ ਖਬਰ  

ਪੰਜਾਬ ਵਿੱਚ ਵਾਪਰਨ ਵਾਲੀਆਂ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਜਿੱਥੇ ਪੰਜਾਬ ਸਰਕਾਰ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਪੁਖਤਾ ਇੰਤਜ਼ਾਮ ਕੀਤੇ ਜਾਣ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ। ਪੰਜਾਬ ਵਿੱਚ ਕਈ ਸਮਾਜਿਕ ਅਨਸਰ ਵੱਲੋਂ ਜਿੱਥੇ ਲੁੱਟ-ਖੋਹ ਕਰਦੇ ਸਮੇਂ ਕਈ ਤਰਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ ਜਿਸ ਵਿੱਚ ਕਈ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਆਪਸੀ ਵਿਵਾਦ ਦੇ ਚੱਲਦੇ ਹੋਏ ਹੀ ਅਜਿਹੀਆਂ ਅਪਰਾਧਿਕ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਅਜਿਹੀਆਂ ਘਟਨਾਵਾਂ ਦੇ ਸ਼ਿਕਾਰ ਹੋਣ ਵਾਲੇ ਕਈ ਪਰਵਾਰ ਵੀ ਖਤਮ ਹੋ ਜਾਂਦੇ ਹਨ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਅਪਰਾਧਿਕ ਘਟਨਾਵਾਂ ਨੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਹੁਣ ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲੇ ਦੇ ਪਿੰਡ ‘ਚ ਮਚਿਆ ਕੋਹਰਾਮ,ਜਿੱਥੇ ਹੋਈਆਂ ਮੌਤਾਂ, ਜਿਸ ਨਾਲ ਇਲਾਕੇ ਚ ਦਹਿਸ਼ਤ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੇ ਪਿੰਡ ਤੋਂ ਸਾਹਮਣੇ ਆਈ ਹੈ। ਜਿੱਥੇ ਉਸ ਸਮੇਂ ਹਾਹਾਕਾਰ ਮਚ ਗਈ ਜਦੋਂ ਪਿੰਡ ਦੇ ਵਿੱਚ ਇੱਕ ਘਰ ਵਿੱਚ ਮਾਂ, ਪੁੱਤਰ ਦਾ ਬੇਰਹਿਮੀ ਨਾਲ ਕਤਲ ਹੋਣ ਦੀ ਗੱਲ ਸਾਹਮਣੇ ਆਈ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਵੱਲੋਂ ਦੱਸਿਆ ਗਿਆ ਹੈ ਕਿ ਜਿਥੇ ਇਹ ਮਾਂ-ਪੁੱਤਰ ਪਿੰਡ ਤੋਂ ਬਾਹਰ ਖੇਤਾਂ ਵਿੱਚ ਬਣੇ ਹੋਏ ਘਰ ਵਿੱਚ ਰਹਿ ਰਹੇ ਸਨ।

ਉਥੇ ਹੀ ਇਸ ਘਟਨਾ ਤੋਂ ਦੋ ਦਿਨ ਬਾਅਦ ਖੁਲਾਸਾ ਹੋਇਆ, ਜਦੋਂ ਉਸ ਘਰ ਵਿਚ ਕੰਮ ਕਰਨ ਆਉਣ ਵਾਲੀ ਔਰਤ ਦੋ ਦਿਨ ਵਾਪਸ ਜਾਂਦੀ ਰਹੀ ਅਤੇ ਘਰ ਵਿਚੋਂ ਕਿਸੇ ਦੇ ਵੀ ਜਵਾਬ ਨਾ ਦੇਣ ਦੀ ਗੱਲ ਉਸ ਵੱਲੋਂ ਪਿੰਡ ਵਾਸੀਆਂ ਨੂੰ ਦੱਸੀ ਗਈ ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਉਸ ਘਰ ਜਾ ਕੇ ਕੰਧ ਟੱਪ ਕੇ ਵੇਖਿਆ ਗਿਆ ਤਾਂ ਸਭ ਹੈਰਾਨ ਰਹਿ ਗਏ। ਕਿਉਂਕਿ ਘਰ ਅੰਦਰ ਮਾ ਅਤੇ ਪੁੱਤਰ ਨੂੰ ਬੜੀ ਬੇਰਹਿਮੀ ਨਾਲ ਮਾਰਿਆ ਗਿਆ ਸੀ। ਜਿਨ੍ਹਾਂ ਦੀਆਂ ਲਾਸ਼ਾਂ ਵਿਚ ਮਾਂ ਜਸਵਿੰਦਰ ਕੌਰ ,65 ਸਾਲਾਂ ਦੀ ਲਾਸ਼ ਦਾ ਸਿਰ ਧੜ ਤੋਂ ਵੱਖ ਕੀਤਾ ਹੋਇਆ ਸੀ।

ਇਸ ਤਰਾਂ ਹੀ ਜਸਵਿੰਦਰ ਕੌਰ ਦੇ ਪੁੱਤਰ ਜਗਸੀਰ ਸਿੰਘ ਦਾ ਕਤਲ ਕੀਤਾ ਗਿਆ ਸੀ , ਉਸ ਦਾ ਸਿਰ ਵੀ ਧੜ ਨਾਲੋਂ ਵੱਖ ਕੀਤਾ ਗਿਆ ਸੀ। ਇਸ ਘਟਨਾ ਕਾਰਨ ਜਿਥੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ ਉਥੇ ਹੀ ਪਿੰਡ ਵਾਸੀਆਂ ਵੱਲੋਂ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤੇ ਜਾਣ ਅਤੇ ਇਨਸਾਫ ਦੀ ਮੰਗ ਕੀਤੀ ਗਈ ਹੈ। ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਇਸ ਮਾਮਲੇ ਦੀ ਤੇਜ਼ੀ ਨਾਲ ਜਾਂਚ ਕੀਤੀ ਜਾ ਰਹੀ ਹੈ।