ਮਸ਼ਹੂਰ ਗਾਇਕਾ ਨੇ ਛੱਡੀ ਦੁਨੀਆ, ਸੰਗੀਤ ਇੰਡਸਟਰੀ ‘ਚ ਛਾਇਆ ਸੋਗ
ਵਾਸ਼ਿੰਗਟਨ – ਦੁਨੀਆ ਭਰ ਵਿਚ ਆਪਣੀ ਆਵਾਜ਼ ਨਾਲ ਲੋਕਾਂ ਨੂੰ ਮੋਹਣ ਵਾਲੀ ‘ਦਿ ਵੌਇਸ ਕਿਡਜ਼’ ਦੀ ਸਾਬਕਾ ਸਟਾਰ ਕੈਰਨ ਸਿਲਵਾ ਨੇ 17 ਸਾਲ ਦੀ ਨੌਜਵਾਨ ਉਮਰ ਵਿਚ ਅਲਵਿਦਾ ਆਖ ਦਿੱਤਾ। ਮਿਲੀ ਜਾਣਕਾਰੀ ਅਨੁਸਾਰ, ਉਨ੍ਹਾਂ ਦੀ ਮੌਤ ਹੀਮੋਰੇਜਿਕ ਸਟ੍ਰੋਕ ਕਾਰਨ ਹੋਈ। ਕੈਰਨ ਨੇ 2020 ਵਿੱਚ ਸਿਰਫ਼ 12 ਸਾਲ ਦੀ ਉਮਰ ਵਿੱਚ ‘ਦਿ ਵੌਇਸ ਕਿਡਜ਼’ ਦੇ ਸੈਮੀਫਾਈਨਲ ਤੱਕ ਪਹੁੰਚ ਕੇ ਆਪਣੀ ਪਛਾਣ ਬਣਾਈ ਸੀ।
ਉਨ੍ਹਾਂ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਗਈ ਪੋਸਟ ਰਾਹੀਂ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਗਈ। ਪੋਸਟ ਮੁਤਾਬਕ, ਕੈਰਨ ਸਿਲਵਾ ਨੇ ਬ੍ਰਾਜ਼ੀਲ ਦੇ ਵੋਲਟਾ ਰੇਡੋਂਡਾ ਸਥਿਤ ਸਾਓ ਜੋਓ ਬਤਿਸਤਾ ਹਸਪਤਾਲ ‘ਚ ਦਮ ਤੋੜਿਆ।
ਮੀਡੀਆ ਰਿਪੋਰਟਾਂ ਅਨੁਸਾਰ, ਕੈਰਨ ਨੇ ਆਪਣੀ ਦਮਦਾਰ ਆਵਾਜ਼ ਅਤੇ ਮਾਘਰੀ ਮੌਜੂਦਗੀ ਨਾਲ ਬੱਚਪਨ ਵਿੱਚ ਹੀ ਲੋਕਾਂ ਨੂੰ ਆਪਣਾ ਮੁਰੀਦ ਬਣਾ ਲਿਆ ਸੀ। ਉਹ ਸਿਰਫ ਇੱਕ ਉੱਭਰਦੀ ਗਾਇਕਾ ਨਹੀਂ, ਸਗੋਂ ਬਹੁਤੀਆਂ ਗੈਰ-ਗੋਰੀਆਂ ਕੁੜੀਆਂ ਲਈ ਉਮੀਦ ਅਤੇ ਸ਼ਕਤੀਕਰਨ ਦੀ ਪ੍ਰਤੀਕ ਸੀ।
ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਲਈ ਸੰਵੇਦਨਾ ਜਤਾਈ ਗਈ। ਇਹ ਸੁਨੇਹਾ ਪੁਰਤਗਾਲੀ ਵਿੱਚ ਲਿਖਿਆ ਗਿਆ ਸੀ ਅਤੇ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਇੰਸਟਾਗ੍ਰਾਮ ਰਾਹੀਂ ਜਾਰੀ ਕੀਤਾ ਗਿਆ। ਕੈਰਨ ਦੀ ਮੌਤ ਸੋਮਵਾਰ, 21 ਅਪ੍ਰੈਲ ਨੂੰ, ਆਪਣੀ ਸਿਹਤ ਸੰਬੰਧੀ ਸਮੱਸਿਆਵਾਂ ਸਾਂਝੀਆਂ ਕਰਨ ਤੋਂ ਕੁਝ ਦਿਨ ਬਾਅਦ ਹੋਈ।