ਮਸ਼ਹੂਰ ਗਾਇਕ ਦੇ ਲਾਈਵ ਕੰਸਰਟ ਕੀਤੇ ਗਏ ਰੱਦ , ਅਚਾਨਕ ਸਿਹਤ ਵਿਗੜੀ

ਆਈ ਤਾਜਾ ਵੱਡੀ ਖਬਰ 

ਅਰਿਜੀਤ ਸਿੰਘ ਜਿਨਾਂ ਦੇ ਗੀਤਾਂ ਨੂੰ ਪੂਰੇ ਦੁਨੀਆਂ ਭਰ ਵਿੱਚ ਬੈਠੇ ਉਹਨਾਂ ਦੇ ਪ੍ਰਸ਼ੰਸਕ ਬੜੀ ਦਿਲਚਸਪੀ ਦੇ ਨਾਲ ਸੁਣਨਾ ਪਸੰਦ ਕਰਦੇ ਹਨ l ਅਰਿਜੀਤ ਸਿੰਘ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਪੂਰੀ ਦੁਨੀਆਂ ਭਰ ਵਿੱਚ ਬੈਠੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ। ਗਾਇਕ ਕਈ ਵਾਰ ਲਾਈਵ ਕੰਸਰਟ ਦੇ ਵਿੱਚ ਅਜਿਹਾ ਰੰਗ ਬਣਦੇ ਹਨ ਜਿਸ ਦੀਆਂ ਵੀਡੀਓਜ ਸੋਸ਼ਲ ਮੀਡੀਆ ਤੇ ਜਦੋਂ ਵਾਇਰਲ ਹੁੰਦੀਆਂ ਹਨ ਤਾਂ ਲੋਕ ਉਹਨਾਂ ਨੂੰ ਕਾਫੀ ਪਿਆਰ ਦਿੰਦੇ ਹਨ। ਇਸੇ ਵਿਚਾਲੇ ਗਾਇਕ ਦੇ ਨਾਲ ਜੁੜੀ ਬੇਹਦ ਬੁਰੀ ਖਬਰ ਸਾਹਮਣੇ ਆਈ ਕਿ ਮਸ਼ਹੂਰ ਗਾਇਕ ਅਰਿਜੀਤ ਸਿੰਘ ਦੀ ਲਾਈਵ ਕੰਸਰਨ ਦੌਰਾਨ ਅਚਾਨਕ ਤਬੀਅਤ ਵਿਗੜ ਗਈ, ਜਿਸ ਕਾਰਨ ਕੰਸਰਟ ਨੂੰ ਰੱਦ ਕਰਨਾ ਪਿਆ l

ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਉਹ ਅਗਸਤ ਵਿੱਚ ਲਾਈਵ ਕੰਸਰਟ ਲਈ ਯੂਕੇ ਵੀ ਜਾਣ ਵਾਲੇ ਸਨ, ਪਰ ਹੁਣ ਉਨ੍ਹਾਂ ਦਾ ਯੂਕੇ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ, ਇਹ ਦੌਰਾ ਰੱਦ ਕਰਨ ਦਾ ਮੁੱਖ ਕਾਰਨ ਹੈ। ਗਾਇਕ ਦੀ ਸਿਹਤ ਅਚਾਨਕ ਵਿਗੜ ਗਈ ਹੈ । ਸਿਹਤ ਦੀ ਸਮੱਸਿਆ ਕਾਰਨ ਅਰਿਜੀਤ ਨੇ ਆਪਣਾ ਬ੍ਰਿਟੇਨ ਦਾ ਦੌਰਾ ਵਧਾ ਦਿੱਤਾ ਹੈ। ਹਾਲਾਂਕਿ ਗਾਇਕ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਸਾਰੇ ਪ੍ਰਸ਼ੰਸਕਾਂ ਤੋਂ ਇਸ ਲਈ ਮੁਆਫੀ ਮੰਗੀ ਹੈ। ਨਾਲ ਹੀ, ਦੇ ਉਨ੍ਹਾਂ ਯੂਕੇ ਕੰਸਰਟ ਦੀਆਂ ਨਵੀਆਂ ਤਰੀਕਾਂ ਦਾ ਵੀ ਐਲਾਨ ਕੀਤਾ ਹੈ। ਉਹਨਾਂ ਦੀ ਸਾਂਝੀ ਕੀਤੀ ਗਈ ਇਸ ਪੋਸਟ ਤੋਂ ਬਾਅਦ ਹੁਣ ਉਹਨਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਇਸ ਪੋਸਟ ਹੇਠਾਂ ਕਮੈਂਟ ਕਰਕੇ ਗਾਇਕ ਦੀ ਸਿਹਤਯਾਬੀ ਦੇ ਲਈ ਕਾਮਨਾ ਕਰਦੇ ਪਏ ਹਨ। ਦੱਸਦਿਆ ਕਿ ਅਰਿਜੀਤ ਸਿੰਘ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਕਿ ‘ਮੈਡੀਕਲ ਸਥਿਤੀ’ ਕਾਰਨ ਉਨ੍ਹਾਂ ਨੇ ਆਪਣਾ ਆਉਣ ਵਾਲਾ ਯੂਨਾਈਟਿਡ ਕਿੰਗਡਮ ਦੌਰਾ ਮੁਲਤਵੀ ਕਰ ਦਿੱਤਾ ਹੈ। ਉਨ੍ਹਾਂ ਨੇ ਪ੍ਰਸ਼ੰਸਕਾਂ ਤੋਂ ਮੁਆਫੀ ਵੀ ਮੰਗੀ ਹੈ। ਸੋ ਜਿੱਥੇ ਗਾਇਕ ਦੇ ਵੱਲੋਂ ਇਸ ਦੌਰੇ ਦੇ ਰੱਦ ਹੋਣ ਦੇ ਚਲਦੇ ਮੁਆਫੀ ਮੰਗੀ ਗਈ ਹੈ। ਉੱਥੇ ਹੀ ਉਹਨਾਂ ਵੱਲੋਂ ਨਵੀਂ ਤਰੀਕ ਦਾ ਵੀ ਐਲਾਨ ਕੀਤਾ ਗਿਆ ਹੈ, ਜਿਸ ਦਾ ਉਹਨਾਂ ਦੇ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ l