ਆਈ ਤਾਜਾ ਵੱਡੀ ਖਬਰ
ਪੰਜਾਬੀ ਇੰਡਸਟਰੀ ਵਿੱਚ ਵੱਡਾ ਨਾਮ ਕਮਾਉਣ ਵਾਲਿਆਂ ਦੀ ਕਮੀ ਨਹੀਂ ਹੈ । ਗਾਇਕੀ ਦੇ ਖੇਤਰ ਵਿੱਚ ਕਈ ਮਸ਼ਹੂਰ ਹਸਤੀਆਂ ਨੇ ਆਪਣੇ ਟੈਲੈਂਟ ਨਾਲ ਵੱਡਾ ਨਾਮ ਕਮਾਇਆ । ਇਸੇ ਵਿਚਾਲੇ ਇੱਕ ਬੇਹਦ ਹੀ ਬੁਰੀ ਖਬਰ ਇੰਡਸਟਰੀ ਤੋਂ ਸਾਹਮਣੇ ਆਉਂਦੀ ਪਈ ਹੈ, ਜਿੱਥੇ ਮਸ਼ਹੂਰ ਗਾਇਕ ਦੀ ਅਚਾਨਕ ਮੌਤ ਹੋ ਗਈ । ਜਿਸ ਕਾਰਨ ਪੂਰੀ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਫੈਲੀ ਹੋਈ ਹੈ।ਦਸਦਿਆਂ ਕਿ ਸ਼ਾਸਤਰੀ ਗਾਇਕ ਤੇ ਹਾਰਮੋਨੀਅਮ ਵਾਦਕ ਪੰਡਿਤ ਸੰਜੇ ਰਾਮ ਮਰਾਠੇ ਨਾਲ ਜੁੜੀ ਇਹ ਬੁਰੀ ਖਬਰ ਹੈ ਕਿ ਉਹ 68 ਸਾਲ ਦੀ ਉਮਰ ਦੇ ਵਿੱਚ ਇਸ ਫ਼ਾਨੀ ਸੰਸਾਰ ਨੂੰ ਸਦਾ ਸਦਾ ਦੇ ਲਈ ਅਲਵਿਦਾ ਆਖ ਚੁੱਕੇ ਹਨ । ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਸੰਜੇ ਰਾਮ ਮਰਾਠੇ ਸੰਗੀਤ ਭੂਸ਼ਨ ਪੰਡਿਤ ਰਾਮ ਮਰਾਠੇ ਦੇ ਵੱਡੇ ਪੁੱਤਰ ਸਨ। ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਪਡਿਤ ਸੰਜੇ ਰਾਮ ਮਰਾਠੇ ਦੀ ਮਹਾਰਾਸ਼ਟਰ ਦੇ ਠਾਣੇ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ। ਉਹਨਾਂ ਦੀ ਮੌਤ ਸਬੰਧੀ ਜਾਣਕਾਰੀ ਉਹਨਾਂ ਦੇ ਪਰਿਵਾਰ ਵੱਲੋਂ ਦਿੱਤੀ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੰਜੇ ਰਾਮ ਮਰਾਠੇ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਠਾਣੇ ਦੇ ਇਕ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ । ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ । ਓਹ ਇਸ ਸੰਸਾਰ ਨੂੰ ਅਲਵਿਦਾ ਆਖ ਗਏ । ਦਸਦਿਆਂ ਕਿ ਪੰਡਿਤ ਸੰਜੇ ਮਰਾਠੇ ਭਾਰਤੀ ਸ਼ਾਸਤਰੀ ਸੰਗੀਤ ਅਤੇ ਥੀਏਟਰ ਦੀ ਇੱਕ ਅਮੀਰ ਵਿਰਾਸਤ ਛੱਡ ਗਏ ਹਨ। ਉਸ ਨੂੰ ਹਾਰਮੋਨੀਅਮ ਵਜਾਉਣ ਅਤੇ ਗਾਉਣ ਲਈ ਵੱਕਾਰੀ ਪੁਰਸਕਾਰ ਅਤੇ ਸਨਮਾਨ ਮਿਲੇ। ਪਰ ਅੱਜ ਓਹਨਾ ਦੇ ਜਾਣ ਨਾਲ ਇੱਕ ਅਜਿਹਾ ਘਾਟਾ ਹੋਇਆ , ਜਿਸਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ । ਉਹਨਾਂ ਦੀ ਜਾਨ ਦੀ ਖਬਰ ਜਿਵੇਂ ਹੀ ਇੰਡਸਟਰੀ ਦੇ ਹੋਰਾਂ ਸਿਤਾਰਿਆਂ ਤੱਕ ਪਹੁੰਚੀ ਤਾਂ , ਹਰ ਕਿਸੇ ਦੇ ਵੱਲੋਂ ਉਹਨਾਂ ਦੀ ਮੌਤ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਤੇ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟਾਈ ਜਾ ਰਹੀ ਹੈ।
Previous Post7.3 ਤੀਬਰਤਾ ਵਾਲਾ ਜ਼ਬਰਦਸਤ ਭੁਚਾਲ ਆਉਣ ਕਾਰਨ ਇਥੇ ਕੰਬੀ ਧਰਤੀ
Next Postਹੁਣੇ ਹੁਣੇ ਪੰਜਾਬ ਚ ਮੀਂਹ ਅਤੇ ਧੁੰਦ ਪੈਣ ਬਾਰੇ ਆਈ ਵੱਡੀ ਖਬਰ