ਆਈ ਤਾਜ਼ਾ ਵੱਡੀ ਖਬਰ
ਪੰਜਾਬ ਦੀ ਸਿਆਸਤ ਵਿਚ ਬੀਤੇ ਦਿਨੀਂ ਜਿਥੇ ਚੋਣਾਂ ਦੇ ਦੌਰਾਨ ਕਾਫੀ ਕੁੱਝ ਸੁਣਨ ਨੂੰ ਸਾਹਮਣੇ ਆਉਂਦਾ ਰਿਹਾ ਹੈ। ਉਥੇ ਹੀ ਹੋਈਆਂ ਵਿਧਾਨ ਸਭਾ ਚੋਣਾਂ ਦੇ ਵਿਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਅਤੇ ਕਾਂਗਰਸ ਨੂੰ ਪਛਾੜਦੇ ਹੋਏ ਆਮ ਆਦਮੀ ਪਾਰਟੀ ਸੱਤਾ ਵਿਚ ਰਹਿਣ ਵਿਚ ਕਾਮਯਾਬ ਹੋਈ ਸੀ ਉਹ ਆਮ ਆਦਮੀ ਪਾਰਟੀ ਵੱਲੋਂ ਕਬਜ਼ਾ ਕੀਤਾ ਗਿਆ ਹੈ ਅਤੇ ਬਹੁਮਤ ਨਾਲ ਆਪਣੀ ਸਰਕਾਰ ਬਣਾਈ ਗਈ ਹੈ। ਉਥੇ ਹੀ ਹੁਣ ਹੋਰ ਸੂਬਿਆਂ ਵਿੱਚ ਵੀ ਅੱਗੇ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਜਿਨ੍ਹਾਂ ਨਾਲ ਜੁੜੀਆਂ ਹੋਈਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।
ਪੰਜਾਬ ਵਿੱਚ ਗਾਇਕ ਬਲਕਾਰ ਸਿੱਧੂ ਵੱਲੋਂ ਵੀ ਜਿੱਥੇ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਗਈ ਹੈ ਅਤੇ ਹੋਰ ਵੀ ਬਹੁਤ ਸਾਰੀਆਂ ਸਖ਼ਸ਼ੀਅਤਾਂ ਰਾਜਨੀਤੀ ਨਾਲ ਜੁੜੀਆਂ ਹੋਈਆਂ ਹਨ। ਉਥੇ ਹੀ ਹੁਣ ਮਸ਼ਹੂਰ ਗਾਇਕ ਦਲੇਰ ਮਹਿੰਦੀ ਵੱਲੋਂ ਵੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਲਈ ਇਹ ਕੰਮ ਕੀਤਾ ਜਾ ਰਿਹਾ ਹੈ ਜਿਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਤੋਂ ਬਾਅਦ ਹੁਣ ਹਰਿਆਣਾ ਦੀ ਸਿਆਸਤ ਜਿਥੇ ਗਰਮਾਈ ਹੋਈ ਹੈ ਉਥੇ ਹੀ ਆਮ ਆਦਮੀ ਪਾਰਟੀ ਨੂੰ ਸਮਰਥਨ ਕਰਦੇ ਹੋਏ ਜਿਥੇ ਹਰਿਆਣਾ ਦੇ ਗਾਇਕ ਕੇ ਡੀ ਨੇ ਆਮ ਆਦਮੀ ਪਾਰਟੀ ਵੱਲੋਂ ਆਪਣਾ ਦਬਦਬਾ ਕਾਇਮ ਰੱਖਣ ਵਾਸਤੇ ਇਕ ਗੀਤ ਗਾਇਆ ਹੈ ਜੋ 25 ਮਈ ਨੂੰ ਲੋਕਾਂ ਦੇ ਸਨਮੁੱਖ ਕੀਤਾ ਗਿਆ ਹੈ ਜਿਸ ਵਿੱਚ ਉਨ੍ਹਾਂ ਵੱਲੋਂ ਗੀਤ ਦੇ ਬੋਲ ਰੱਖੇ ਗਏ ਹਨ ਕਿ, ਹਰਿਆਣੇ ਕੇ ਲਾਲ ਨੇ, ਇਕ ਮੌਕਾ ਕੇਜਰੀਵਾਲ ਨੇ।
ਜਿੱਥੇ ਇਹ ਗੀਤ ਹਰਿਆਣਾ ਦੇ ਗਾਇਕ ਕੇ ਡੀ ਕੁਲਬੀਰ ਦਨੌਦਾ ਵੱਲੋਂ ਗਾਇਆ ਗਿਆ ਹੈ ਜੋ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਹਨ। ਉੱਥੇ ਹੀ ਉਨ੍ਹਾਂ ਵੱਲੋਂ ਪਾਰਟੀ ਲਈ ਸਟਾਰ ਪ੍ਰਚਾਰਕ ਦੀ ਜਿੰਮੇਵਾਰੀ ਵੀ ਨਿਭਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਕਿਸਾਨੀ ਸੰਘਰਸ਼ ਦੇ ਦੌਰਾਨ ਕਿਸਾਨਾਂ ਦੇ ਸਮਰਥਨ ਵਿੱਚ ਵੀ ਉਨ੍ਹਾਂ ਵੱਲੋਂ ਇਕ ਗੀਤ ਗਾਏ ਗਏ ਹਨ।
ਉੱਥੇ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਲਈ ਵੀ ਪੰਜਾਬੀ ਪੌਪ ਗਾਇਕ ਦਲੇਰ ਮਹਿੰਦੀ ਵੱਲੋਂ ਇਕ ਗੀਤ ਤਿਆਰ ਕੀਤਾ ਗਿਆ ਹੈ। ਜੋ ਹੁਣ ਗੁਰੂਗ੍ਰਾਮ ਦੇ ਵਿਚ 30 ਮਈ ਨੂੰ ਰਿਲੀਜ਼ ਕੀਤਾ ਜਾਵੇਗਾ। ਜਿਸ ਵਿੱਚ ਹਰਿਆਣਾ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦੇ ਵਿਕਾਸ ਕਾਰਜਾਂ ਨੂੰ ਦਰਸਾਇਆ ਗਿਆ ਹੈ। ਇਸ ਗੀਤ ਦੇ ਬੋਲ ਹਨ, ਆਪਨਾ ਸੀ ਐਮ ਪਿਆਰਾ ਰੇ,ਮਨੋਹਰ ਜੀ ਕੇ ਰਾਜ ਮੈ ਬਦਲਾ ਹਰਿਆਣਾ ਸਾਰਾ ਰੇ।
Home ਤਾਜਾ ਖ਼ਬਰਾਂ ਮਸ਼ਹੂਰ ਗਾਇਕ ਦਲੇਰ ਮਹਿੰਦੀ ਵਲੋਂ ਹਰਿਆਣਾ ਦੇ CM ਮਨੋਹਰ ਲਾਲ ਖੱਟਰ ਲਈ ਕੀਤਾ ਇਹ ਕੰਮ, ਸਾਰੇ ਪਾਸੇ ਹੋਈ ਚਰਚਾ
ਤਾਜਾ ਖ਼ਬਰਾਂ
ਮਸ਼ਹੂਰ ਗਾਇਕ ਦਲੇਰ ਮਹਿੰਦੀ ਵਲੋਂ ਹਰਿਆਣਾ ਦੇ CM ਮਨੋਹਰ ਲਾਲ ਖੱਟਰ ਲਈ ਕੀਤਾ ਇਹ ਕੰਮ, ਸਾਰੇ ਪਾਸੇ ਹੋਈ ਚਰਚਾ
Previous Postਪੰਜਾਬ ਚ ਇਥੇ ਦਿਨ ਦਿਹਾੜੇ ਹਥਿਆਰ ਬੰਦ ਲੁਟੇਰਿਆਂ ਵਲੋਂ ਬੱਸ ਦੀ ਕੀਤੀ ਗਈ ਲੁੱਟ, ਲੋਕਾਂ ਅਤੇ ਬੱਸ ਮੁਲਾਜਮਾਂ ਵਲੋਂ ਲਗਾਇਆ ਲੰਬਾ ਜਾਮ
Next Postਪੰਜਾਬ ਸਰਕਾਰ ਲਈ ਆਈ ਵੱਡੀ ਮਾੜੀ ਖਬਰ, ਇਹਨਾਂ ਵਲੋਂ 1 ਤੋਂ 6 ਜੂਨ ਤਕ ਛੁੱਟੀ ਤੇ ਜਾਣ ਦਾ ਕੀਤਾ ਐਲਾਨ