ਮਸ਼ਹੂਰ ਕ੍ਰਿਕਟਰ ਹਰਭਜਨ ਸਿੰਘ ਬਾਰੇ ਆਈ ਅਜਿਹੀ ਖਬਰ ਸਾਰੇ ਪਾਸੇ ਹੋ ਰਹੀ ਵਾਹ ਵਾਹ

ਆਈ ਤਾਜਾ ਵੱਡੀ ਖਬਰ

ਕਿਸਾਨੀ ਸੰਘਰਸ਼ ਅਤੇ ਕਰੋਨਾ ਦੇ ਦੌਰ ਵਿੱਚ ਬਹੁਤ ਸਾਰੇ ਲੋਕਾਂ ਦੀ ਮਦਦ ਕਰਨ ਵਾਲੇ ਪੰਜਾਬੀਆਂ ਵਿੱਚ ਕਈ ਖਾਸ ਸਖਸ਼ੀਅਤਾਂ ਦੇ ਨਾਮ ਸ਼ਾਮਲ ਹਨ। ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਨੇ ਆਪਣੇ ਕੰਮ ਦੇ ਜ਼ਰੀਏ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੈ। ਜਿਸ ਦੀ ਬਦੌਲਤ ਉਨਾਂ ਦਾ ਨਾਮ ਦੁਨੀਆਂ ਦੇ ਹਰ ਕੋਨੇ ਵਿੱਚ ਜਾਣਿਆ ਜਾਂਦਾ ਹੈ। ਅਜਿਹੇ ਲੋਕਾਂ ਦੇ ਅਨੇਕਾਂ ਹੀ ਪ੍ਰਸੰਸਕ ਹੁੰਦੇ ਹਨ, ਜੋ ਉਹਨਾਂ ਦੀ ਇੱਕ ਝਲਕ ਦੇਖਣ ਨੂੰ ਤਰਸ ਜਾਂਦੇ ਹਨ।

ਪੰਜਾਬ ਦੇ ਵੀ ਅਜਿਹੇ ਬਹੁਤ ਸਾਰੇ ਨੌਜਵਾਨ ਹਨ ਜਿਨ੍ਹਾਂ ਨੇ ਫਿਲਮ, ਖੇਡ , ਸੰਗੀਤ ,ਰਾਜਨੀਤੀ ਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਨਾਮਣਾ ਖੱਟਿਆ ਹੈ। ਜੋ ਆਪਣੇ ਪੇਸ਼ੇ ਨੂੰ ਲੈ ਕੇ ਕਦੇ ਚਰਚਾ ਵਿਚ ਰਹਿੰਦੇ ਹਨ, ਤੇ ਕਦੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ, ਆਏ ਦਿਨ ਹੀ ਅਜਿਹੇ ਕਲਾਕਾਰ ਕਿਸੇ ਨਾ ਕਿਸੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਮਸ਼ਹੂਰ ਕ੍ਰਿਕਟਰ ਹਰਭਜਨ ਸਿੰਘ ਬਾਰੇ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਦੀ ਸਾਰੇ ਪਾਸੇ ਵਾਹ-ਵਾਹ ਹੋ ਰਹੀ ਹੈ। ਕਰੋਨਾ ਦੇ ਦੌਰ ਵਿੱਚ ਜਿੱਥੇ ਅਸਲ ਹੀਰੋ ਵਜੋਂ ਉਭਰੇ ਸੋਨੂੰ ਸੂਦ ਸਭ ਦੇ ਹਰਮਨ ਪਿਆਰੇ ਬਣੇ ਹਨ ਉਥੇ ਹੀ ਕ੍ਰਿਕਟਰ ਹਰਭਜਨ ਸਿੰਘ ਵੀ ਕਰੋਨਾ ਕੇਸਾਂ ਨੂੰ ਠੱਲ੍ਹ ਪਾਉਣ ਲਈ ਆਪਣਾ ਯੋਗਦਾਨ ਦੇ ਰਹੇ ਹਨ।

ਉਨ੍ਹਾਂ ਵੱਲੋਂ ਗਰੀਬ ਲੋਕਾਂ ਦੀ ਮਦਦ ਲਈ ਕਰੋਨਾ ਸੈਂਪਲਾਂ ਦੀ ਮੁਫ਼ਤ ਜਾਂਚ ਕੀਤੇ ਜਾਣ ਲਈ ਇਕ ਮੋਬਾਈਲ covid 19 ਟੈਸਟਿੰਗ ਲੈਬੋਰਟਰੀ ਖੋਲੀ ਗਈ ਹੈ। ਜਿਸ ਦੀ ਅੱਜ ਤੋਂ ਹੀ ਸ਼ੁਰੂਆਤ ਕੀਤੀ ਗਈ ਹੈ। ਇਸ ਲੈਬ ਵਿਚ ਇਕ ਦਿਨ ਵਿਚ 1500 ਦੇ ਕਰੀਬ ਲੋਕਾਂ ਦੇ ਕਰੋਨਾ ਸੈਂਪਲ ਲਏ ਜਾਣਗੇ। ਇਸ ਲੈਬ ਵਿਚ ਗ਼ਰੀਬ ਵਰਗ ਦੇ ਲੋਕਾਂ ਦੇ ਕਰੋਨਾ ਸੈਂਪਲਾਂ ਦੀ ਜਾਂਚ ਬਿਲਕੁਲ ਮੁਫ਼ਤ ਕੀਤੀ ਜਾਏਗੀ। ਉਨ੍ਹਾਂ ਵੱਲੋਂ ਇਹ ਮੋਬਾਇਲ ਲੈਬੋਰਟਰੀ ਪੁਣੇ ਵਿੱਚ ਖੋਲ੍ਹੀ ਗਈ ਹੈ। ਹੋਰ ਲੋਕਾਂ ਦੇ ਟੈਸਟ ਦੀ ਫੀਸ 500 ਰੁਪਏ ਰੱਖੀ ਗਈ ਹੈ।
ਇਸ ਲੈਬੋਰਟਰੀ ਵਿਚ ਕੀਤੇ ਜਾਣ ਵਾਲੇ ਟੈਸਟਾਂ ਦਾ ਰਿਜ਼ਲਟ ਕੁਝ ਹੀ ਘੰਟਿਆਂ ਵਿੱਚ ਆ ਜਾਵੇਗਾ। ਸ਼ੁਰੂ ਕੀਤੀ ਗਈ ਇਸ ਲੈਬ ਬਾਰੇ ਹਰਭਜਨ ਸਿੰਘ ਵੱਲੋਂ ਟਵਿੱਟਰ ਉਪਰ ਟਵੀਟ ਕਰਦੇ ਹੋਏ ਦੱਸਿਆ ਗਿਆ ਹੈ। ਜਿਸ ਵਿਚ ਉਨ੍ਹਾਂ ਲਿਖਿਆ ਹੈ ਕਿ ਇਸ ਮੁਸ਼ਕਿਲ ਸਮੇਂ ਇੱਕ ਛੋਟੀ ਜਿਹੀ ਮਦਦ ਹਰ ਵਿਅਕਤੀ ਨੂੰ ਕਰਨੀ ਚਾਹੀਦੀ ਹੈ। ਵਾਹਿਗੁਰੂ ਸਭ ਨੂੰ ਸੁਰੱਖਿਅਤ ਰੱਖੇ ,ਅਸੀਂ ਕਰੋਨਾ ਖਿਲਾਫ ਆਉਣ ਵਾਲੇ ਦਿਨਾਂ ਵਿੱਚ ਜਿੱਤ ਦਰਜ ਕਰਾਂਗੇ।