ਆਈ ਤਾਜਾ ਵੱਡੀ ਖਬਰ
ਕਈ ਫਿਲਮਾਂ ਅਜਿਹੀਆਂ ਹਨ ਜਿਨਾਂ ਫਿਲਮਾਂ ਨੂੰ ਜਿੰਨੀ ਵਾਰ ਮਰਜ਼ੀ ਵੇਖ ਲਓ, ਕਦੇ ਰੂਹ ਨਹੀਂ ਰੱਜਦੀ ਤੇ ਦਿਲ ਕਰਦਾ ਹੈ ਬਾਰ ਬਾਰ ਇਸ ਫਿਲਮ ਨੂੰ ਦੇਖਿਆ ਜਾਵੇ l ਫਿਲਮ ਕਾਮਯਾਬ ਵੀ ਉਹੀ ਹੁੰਦੀ ਹੈ ਜਿਸ ਨੂੰ ਬਾਰ-ਬਾਰ ਦੇਖਣ ਤੋਂ ਬਾਅਦ ਵੀ ਦਿਲ ਕਹੇ ਇਸ ਫਿਲਮ ਨੂੰ ਬਾਰ-ਬਾਰ ਦੇਖਿਆ ਜਾਵੇ l ਫਿਲਮ ਕਾਮਯਾਬ ਦਾ ਕਾਰਨ ਫਿਲਮ ਦਾ ਕੰਟੈਂਟ ਚੰਗਾ ਹੋਵੇ ਤੇ ਕਲਾਕਾਰ ਚੰਗੀ ਕਲਾਕਾਰੀ ਦੇ ਨਾਲ ਉਸ ਫਿਲਮ ਵਿੱਚ ਜਾਨ ਪਾਵੇ l ਹੁਣ ਤੱਕ ਅਜਿਹੇ ਬਹੁਤ ਸਾਰੇ ਕਲਾਕਾਰ ਹਨ ਜੋ ਫਿਲਮ ਨੂੰ ਚੰਗੀ ਬਣਾਉਣ ਦੇ ਲਈ ਆਪਣੀ ਜੀ ਜਾਨ ਲਗਾ ਦਿੰਦੇ ਹਨ l ਪਰ ਜਦੋਂ ਇਹਨਾਂ ਸਿਤਾਰਿਆਂ ਦੇ ਉੱਪਰ ਕਿਸੇ ਪ੍ਰਕਾਰ ਦੀ ਕੋਈ ਵੀ ਵਿਪਤਾ ਪੈਂਦੀ ਹੈ ਤਾਂ, ਉਹਨਾਂ ਨੂੰ ਚਾਹੁਣ ਵਾਲਿਆਂ ਨੂੰ ਵੀ ਇੱਕ ਵੱਡਾ ਝਟਕਾ ਲੱਗਦਾ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਮਸ਼ਹੂਰ ਐਕਟਰਸ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਪਿਆ, ਕਿਉਂਕਿ ਉਸ ਦੀ ਜਵਾਨ 21 ਸਾਲਾ ਧੀ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ। ਦਰਅਸਲ ਟੀ-ਸੀਰੀਜ਼ ਦੇ ਸਹਿ-ਸੰਸਥਾਪਕ ਤੇ ਅਦਾਕਾਰ ਕ੍ਰਿਸ਼ਨ ਕੁਮਾਰ ਦੀ ਕਿਸ਼ੋਰ ਧੀ ਤਿਸ਼ਾ ਕੁਮਾਰ ਦਾ ਦਿਹਾਂਤ ਹੋ ਗਿਆ, ਬਹੁਤ ਛੋਟੀ ਉਮਰ ਦੇ ਵਿੱਚ ਉਹ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਦੇ ਲਈ ਅਲਵਿਦਾ ਆਖ ਗਈ ਜਿਸ ਕਾਰਨ ਪਰਿਵਾਰ ਸਦਮੇ ਦੇ ਵਿੱਚ ਹੈ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਤਿਸ਼ਾ ਦਾ ਵਿਦੇਸ਼ ‘ਚ ਗੰਭੀਰ ਬੀਮਾਰੀ ਦਾ ਇਲਾਜ ਚੱਲ ਰਿਹਾ ਸੀ, ਜ਼ਿੰਦਗੀ ਅਤੇ ਮੌਤ ਦੀ ਉਹ ਜੰਗ ਲੜਦੀ ਪਈ ਸੀ l ਪਰ ਅੰਤ ਉਹ ਜ਼ਿੰਦਗੀ ਦੀ ਲੜਾਈ ਹਾਰ ਗਈ। ਦੱਸਿਆ ਜਾ ਰਿਹਾ ਹੈ ਕਿ ਕ੍ਰਿਸ਼ਨ ਕੁਮਾਰ ਮਰਹੂਮ ਫ਼ਿਲਮ ਨਿਰਮਾਤਾ ਤੇ ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਦੇ ਭਰਾ ਹਨ। ਉਨ੍ਹਾਂ ਨੇ ਕਈ ਫਿਲਮਾਂ ‘ਚ ਕੰਮ ਕੀਤਾ । ਤਿਸ਼ਾ ਟੀ-ਸੀਰੀਜ਼ ਦੇ ਐਮ.ਡੀ. ਭੂਸ਼ਣ ਕੁਮਾਰ ਦੀ ਚਚੇਰੀ ਭੈਣ ਸੀ। ਬੁਲਾਰੇ ਨੇ ਇਕ ਬਿਆਨ ‘ਚ ਕਿਹਾ, ‘ਕ੍ਰਿਸ਼ਨਾ ਕੁਮਾਰ ਦੀ ਬੇਟੀ ਤਿਸ਼ਾ ਕੁਮਾਰ ਦੀ ਬੀਮਾਰੀ ਨਾਲ ਲੰਬੀ ਲੜਾਈ ਤੋਂ ਬਾਅਦ ਕੱਲ੍ਹ ਦਿਹਾਂਤ ਹੋ ਗਿਆ। ਜਿਸ ਕਾਰਨ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਪਰਿਵਾਰ ਨੂੰ ਇੱਕ ਅਜਿਹਾ ਘਾਟਾ ਹੋਇਆ ਹੈ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ l