ਮਸ਼ਹੂਰ ਅਦਾਕਾਰ ਸੁਦੇਸ਼ ਲਹਿਰੀ ਹੋਇਆ ਹਾਦਸੇ ਦਾ ਸ਼ਿਕਾਰ

ਆਈ ਤਾਜਾ ਵੱਡੀ ਖਬਰ

ਕਹਿੰਦੇ ਹਨ ਕਿ ਰਵਾਉਣਾ ਬਹੁਤ ਸੌਖਾ ਹੈ, ਪਰ ਹਸਾ ਕੋਈ ਕੋਈ ਸਕਦਾ ਹੈ। ਪਰਮਾਤਮਾ ਨੇ ਕਈ ਲੋਕਾਂ ਨੂੰ ਅਜਿਹਾ ਹੁਨਰ ਦਿੱਤਾ ਹੁੰਦਾ ਹੈ, ਜੋ ਆਪਣੀਆਂ ਗੱਲਾਂ ਦੇ ਨਾਲ ਲੋਕਾਂ ਨੂੰ ਹਸਾਉਂਦੇ ਹਨ ਤੇ ਲੋਕਾਂ ਦਾ ਮਨੋਰੰਜਨ ਕਰਦੇ ਹਨ। ਸਾਡੇ ਭਾਰਤ ਦੇਸ਼ ਵਿੱਚ ਅਜਿਹੇ ਬਹੁਤ ਸਾਰੇ ਮਸ਼ਹੂਰ ਕਾਮੇਡੀਅਨ ਹਨ, ਜਿਹੜੇ ਲੋਕਾਂ ਨੂੰ ਹਸਾਉਣ ਦਾ ਕੰਮ ਕਰਦੇ ਹਨ l ਜਿਨਾਂ ਵਿੱਚੋਂ ਇੱਕ ਨਾਮ ਹੈ ਸੁਦੇਸ਼ ਲਹਰੀ ਦਾ l ਜਿਨਾਂ ਵੱਲੋਂ ਲੋਕਾਂ ਨੂੰ ਜਿੱਥੇ ਆਪਣੀਆਂ ਗੱਲਾਂ ਨਾਲ ਹਸਾਇਆ ਜਾਂਦਾ ਹੈ, ਉਥੇ ਹੀ ਲੋਕਾਂ ਦੇ ਵੀ ਪਸੰਦੀਦਾ ਹਨ ਸੁਦੇਸ਼ ਲਹਿਰੀ l ਕਾਮੇਡੀਅਨ ਸੁਦੇਸ਼ ਲਹਿਰੀ ਆਪਣੇ ਹਰ ਅੰਦਾਜ਼ ਨਾਲ ਪ੍ਰਸ਼ੰਸਕਾਂ ਦੇ ਚਿਹਰੇ ਉੱਪਰ ਹਾਸਾ ਲਿਆ ਦਿੰਦੇ ਹਨ, ਆਪਣੀਆਂ ਗੱਲਾਂ ਦੇ ਨਾਲ ਉਹ ਲੋਕਾਂ ਨੂੰ ਇਸ ਕਦਰ ਹਸਾਉਂਦੇ ਹਨ ਕਿ ਲੋਕ ਉਹਨਾਂ ਦੀਆਂ ਗੱਲਾਂ ਸੁਣ ਕੇ ਲੋਟਪੋਟ ਹੋ ਜਾਂਦੇ ਹਨ । ਹੁਣ ਤੱਕ ਸੁਦੇਸ਼ ਲਹਿਰੀ ਬਹੁਤ ਸਾਰੇ ਰਿਐਲਿਟੀ ਸ਼ੋਅ ਦੇ ਵਿੱਚ ਨਜ਼ਰ ਆ ਚੁੱਕੇ ਹਨ l ਇਨ੍ਹੀਂ ਦਿਨੀਂ ਕਲਾਕਾਰ ਰਿਐਲਿਟੀ ਸ਼ੋਅ ਲਾਫਟਰ ਸ਼ੈੱਫਸ ਦੇ ਸੈੱਟ ‘ਤੇ ਨਜ਼ਰ ਆ ਰਹੇ ਹਨ। ਇਸੇ ਵਿਚਾਲੇ ਹੁਣ ਇਸ ਕੋਮੇਡੀਅਨ ਦੇ ਨਾਲ ਜੁੜੀ ਹੋਈ ਇੱਕ ਬੇਹਦ ਹੀ ਬੁਰੀ ਖਬਰ ਆਈ l ਉਹਨਾਂ ਨਾਲ ਇੱਕ ਅਜਿਹਾ ਭਾਣਾ ਵਾਪਰਿਆ, ਜਿਸ ਤੋਂ ਬਾਅਦ ਪੂਰਾ ਸੈੱਟ ਲਹੁ-ਲੁਹਾਣ ਹੋ ਗਿਆ। ਦਰਅਸਲ, ਘਟਨਾ ਦੇ ਸਮੇਂ ਲਹਿਰੀ ਅਦਾਕਾਰਾ ਨਿਆ ਸ਼ਰਮਾ ਨਾਲ ਇੱਕ ਐਪੀਸੋਡ ਦੀ ਸ਼ੂਟਿੰਗ ਕਰ ਰਹੇ ਸਨ। ਇਸੇ ਦੌਰਾਨ ਪ੍ਰੋਡਕਸ਼ਨ ਦੇ ਨਜ਼ਦੀਕੀ ਇੱਕ ਸੂਤਰ ਨੇ ਨਿੱਜੀ ਚੈਨਲ ਨੂੰ ਦੱਸਿਆ ਕਿ ਜਦੋਂ ਲਹਿਰੀ ਅਤੇ ਸ਼ਰਮਾ ਨੇ ਕੁਕਿੰਗ ਸੈਗਮੈਂਟ ਵਿੱਚ ਹਿੱਸਾ ਲਿਆ ਸੀ ਤਾਂ, ਕਾਮੇਡੀਅਨ ਨੇ ਗਲਤੀ ਨਾਲ ਆਪਣੇ ਆਪ ਨੂੰ ਚਾਕੂ ਨਾਲ ਕੱਟ ਲਿਆ ਸੀ। “ਖਾਣਾ ਬਣਾਉਂਦੇ ਸਮੇਂ ਉਸ ਦੀ ਸਾਥੀ ਨਿਆ ਸ਼ਰਮਾ ਨੇ ਅਚਾਨਕ ਚਾਕੂ ਨਾਲ ਉਸ ਨੂੰ ਜ਼ਖਮੀ ਕਰ ਦਿੱਤਾ। ਸੁਦੇਸ਼ ਨੂੰ ਬਹੁਤ ਖੂਨ ਵਹਿ ਰਿਹਾ ਸੀ ਤੇ ਉਸ ਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਗਈ। ਇਸ ਦੇ ਬਾਵਜੂਦ, ਕਾਮੇਡੀਅਨ ਨੇ ਸ਼ੂਟਿੰਗ ਜਾਰੀ ਰੱਖੀ, ਪਰ ਸੱਟ ਤੋਂ ਉਭਰਨ ਲਈ ਕਲਾਕਾਰ ਨੇ ਅਗਲੇ ਦਿਨ ਛੁੱਟੀ ਕੀਤੀ। ਇਨ੍ਹਾਂ ਘਟਨਾਵਾਂ ਤੋਂ ਬਾਅਦ ਲਾਫਟਰ ਸ਼ੈੱਫਸ ਨੂੰ ਫਿਲਹਾਲ ਰੋਕ ਦਿੱਤਾ ਗਿਆ । ਪਰ ਗਨੀਮਤ ਰਹੀ ਹੈ ਕਿ ਇਸ ਮਸ਼ਹੂਰ ਕਾਮੇਡੀਅਨ ਦੀ ਹਾਲਤ ਹੁਣ ਠੀਕ ਦੱਸੀ ਜਾ ਰਹੀ l