ਮਸ਼ਹੂਰ ਅਦਾਕਾਰ ਦੀ ਭਰ ਜਵਾਨੀ ਚ ਹੋਈ ਅਚਾਨਕ ਮੌਤ , ਇੰਡਸਟਰੀ ਚ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਫਿਲਮ ਇੰਡਸਟਰੀ ਦੇ ਵਿੱਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ, ਜਿਨਾਂ ਵੱਲੋਂ ਆਪਣੇ ਕਲਾਕਾਰੀ ਦੇ ਨਾਲ ਫਿਲਮ ਇੰਡਸਟਰੀ ਦੇ ਵਿੱਚ ਆਪਣੀ ਇੱਕ ਵੱਖਰੀ ਛਾਪ ਛੱਡੀ ਗਈ ਹੈ l ਇਸੇ ਵਿਚਾਲੇ ਹੁਣ ਇੱਕ ਬੇਹਦ ਹੀ ਬੁਰੀ ਖਬਰ ਸਾਹਮਣੇ ਆਈ ਹੈ, ਜਿੱਥੇ ਮਸ਼ਹੂਰ ਆਦਾਕਾਰ ਦੀ ਅਚਾਨਕ ਮੌਤ ਹੋ ਗਈ l ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਮਲਿਆਲਮ ਅਦਾਕਾਰ ਨਿਰਮਲ ਬੇਨੀ ਫਿਲਮ ‘ਆਮੀਨ’ ‘ਚ ਆਪਣੀ ਭੂਮਿਕਾ ਕਾਰਨ ਮਸ਼ਹੂਰ ਹੋਏ ਸਨ, ਅੱਜ ਬਹੁਤ ਛੋਟੀ ਉਮਰ ਦੇ ਵਿੱਚ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਦੇ ਲਈ ਅਲਵਿਦਾ ਆਖ ਦਿੱਤਾ । ਅੱਜ 23 ਅਗਸਤ 2024 ਨੂੰ ਸਵੇਰੇ 37 ਸਾਲ ਦੀ ਉਮਰ ‘ਚ ਉਨ੍ਹਾਂ ਦਾ ਦਿਹਾਂਤ ਹੋ ਗਿਆ।

ਜਿਸ ਕਾਰਨ ਮਲਿਅਮ ਫਿਲਮ ਇੰਡਸਟਰੀ ਨੂੰ ਅਜਿਹਾ ਘਾਟਾ ਹੋਇਆ ਹੈ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ l ਅਭਿਨੇਤਾ ਦੀ ਦਿਲ ਦਹਿਲਾਉਣ ਵਾਲੀ ਖਬਰ ਉਨ੍ਹਾਂ ਦੇ ਕਰੀਬੀ ਦੋਸਤ ਤੇ ਨਿਰਮਾਤਾ ਸੰਜੇ ਪਡਿਯੂਰ ਨੇ ਸਾਂਝੀ ਕੀਤੀ । ਜਿਨ੍ਹਾਂ ਨੇ ਆਪਣਾ ਦੁੱਖ ਪ੍ਰਗਟ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ । ਉੱਥੇ ਹੀ ਇਸ ਅਦਾਕਾਰ ਨੂੰ ਪਿਆਰ ਕਰਨ ਵਾਲਿਆਂ ਦੇ ਵੱਲੋਂ ਤੇ ਇਸ ਇੰਡਸਟਰੀ ਨਾਲ ਜੁੜੇ ਹੋਏ ਲੋਕਾਂ ਦੇ ਵੱਲੋਂ ਲਗਾਤਾਰ ਉਹਨਾਂ ਦੀ ਮੌਤ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ l ਉਧਰ ਸੰਜੇ ਨੇ ਇੱਕ ਫੇਸਬੁੱਕ ਪੋਸਟ ਵਿੱਚ ਖੁਲਾਸਾ ਕੀਤਾ ਕਿ ਨਿਰਮਲ ਦੀ ਤਿਰੂਵਨੰਤਪੁਰਮ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਨ੍ਹਾਂ ਲਿਖਿਆ, ‘ਮੇਰੇ ਪਿਆਰੇ ਦੋਸਤ ਨੂੰ ਅਲਵਿਦਾ ਕਹਿਣਾ। ਉਸ ਨੇ ‘ਆਮੀਨ’ ਵਿੱਚ ਕੋਚਚਨ ਦਾ ਰੋਲ ਅਤੇ ‘ਮੇਰਾ ਡੂਰਾਮ’ ਵਿੱਚ ਮੁੱਖ ਕਿਰਦਾਰ ਨਿਭਾਇਆ ਸੀ। ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਮੇਰੇ ਪਿਆਰੇ ਮਿੱਤਰ ਦੀ ਆਤਮਾ ਨੂੰ ਸ਼ਾਂਤੀ ਮਿਲੇ। ਜ਼ਿਕਰਯੋਗ ਹੈ ਕਿ ਹੁਣ ਤੱਕ ਇਸ ਅਦਾਕਾਰ ਨੇ ਪੰਜ ਜ਼ਿਲਮਾਂ ਦੇ ਵਿੱਚ ਕੰਮ ਕੀਤਾ l ਜਿਸ ਕਾਰਨ ਲੋਕ ਉਹਨਾਂ ਨੂੰ ਬਹੁਤ ਜਿਆਦਾ ਪਸੰਦ ਕਰਦੇ ਸਨ ਤੇ ਕਈ ਫਿਲਮਾਂ ਦੇ ਵਿੱਚ ਉਹਨਾਂ ਦੇਖ ਕਿਰਦਾਰ ਦੀ ਲੋਕਾਂ ਦੇ ਵੱਲੋਂ ਖੂਬ ਤਾਰੀਫ ਕੀਤੀ ਗਈ, ਪਰ ਇਸੇ ਵਿਚਾਲੇ ਇਸ ਅਦਾਕਾਰ ਦੇ ਨਾਲ ਜੁੜੀ ਹੋਈ ਮੌਤ ਦੀ ਖਬਰ ਨੇ ਸਾਰੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ l