ਆਈ ਤਾਜਾ ਵੱਡੀ ਖਬਰ
ਵੱਡੀ ਗਿਣਤੀ ਵਿੱਚ ਲੋਕ ਕੈਂਸਰ ਦੀ ਲਪੇਟ ਵਿੱਚ ਆ ਰਹੇ ਹਨ ਤੇ ਕੀਮਤੀ ਜਾਨਾ ਗੁਆ ਰਹੇ ਹਨ । ਆਮ ਲੋਕ ਹੀ ਨਹੀਂ ਸਗੋਂ ਵੱਡੇ ਵੱਡੇ ਸਿਤਾਰੇ ਵੀ ਇਸ ਖਤਰਨਾਕ ਬਿਮਾਰੀ ਦੀ ਲਪੇਟ ਵਿੱਚ ਆ ਰਹੇ ਹਨ । ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਮਸ਼ਹੂਰ ਅਦਾਕਾਰ ਜਿਹੜੇ ਕੈਂਸਰ ਦੀ ਲਪੇਟ ਵਿੱਚ ਆਏ ਹੋਏ ਸਨ, ਉਹਨਾਂ ਦੀ ਮੌਤ ਹੋ ਚੁੱਕੀ ਹੈ । ਜਿਸ ਕਾਰਨ ਇੰਟਰਸਟੀ ਦੇ ਵਿੱਚ ਸੋਗ ਦੀ ਲਹਿਰ ਫੈਲੀ ਹੋਈ ਹੈ । ਤਾਮਿਲ ਸਿਨਮਾ ਦੇ ਨਾਲ ਜੁੜੀ ਹੋਈ ਇਹ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ ਤਾਮਿਲ ਸਿਨੇਮਾ ਦੇ ਮਸ਼ਹੂਰ ਟੀਵੀ ਅਦਾਕਾਰ ਯੁਵਨਰਾਜ ਨੇਥਰੁਨ ਦਾ ਦਿਹਾਂਤ ਹੋ ਚੁੱਕਾ ਹੈ । ਜਿਸ ਕਾਰਨ ਇੰਡਸਟਰੀ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਦੀ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ । ਜਿਸ ਕਾਰਨ ਓਹਨਾਂ ਦੀ ਜਾਨ ਚਲੀ ਗਈ। ਉਹ ਪਿਛਲੇ 6 ਮਹੀਨਿਆਂ ਤੋਂ ਗੰਭੀਰ ਬੀਮਾਰੀ ਤੋਂ ਪੀੜਤ ਸਨ, ਉਸ ਦਾ ਇਲਾਜ ਚੱਲ ਰਿਹਾ ਸੀ। ਮਸ਼ਹੂਰ ਟੀਵੀ ਅਦਾਕਾਰ ਯੁਵਨਰਾਜ ਨੇਥਰੁਨ ਦਾ ਹਾਲ ਹੀ ਵਿੱਚ ਦਿਹਾਂਤ ਹੋ ਗਿਆ , ਪਿਛਲੇ ਛੇ ਮਹੀਨਿਆਂ ਤੋਂ ਓਹਨਾਂ ਦੀ ਕੈਂਸਰ ਦੀ ਬਿਮਾਰੀ ਦਾ ਇਲਾਜ ਚੱਲ ਰਿਹਾ ਸੀ । ਅੱਜ ਆਖਰਕਾਰ ਉਹ ਬੀਮਾਰੀ ਨਾਲ ਲੜ ਰਹੇ ਜੰਗ ਹਾਰ ਗਏ । ਉਨ੍ਹਾਂ ਦੇ ਦਿਹਾਂਤ ਨਾਲ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ । ਉੱਥੇ ਹੀ ਇੰਟਰਸਟਰੀ ਨਾਲ ਜੁੜੇ ਹੋਏ ਲੋਕਾਂ ਵਿੱਚ ਵੀ ਸੋਗ ਦੀ ਲਹਿਰ ਹੈ । ਹਰ ਕਿਸੇ ਦੇ ਵੱਲੋਂ ਉਨਾਂ ਦੀ ਮੌਤ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ । ਜਿਵੇਂ ਹੀ ਇਹ ਖਬਰ ਪਰਿਵਾਰ ਤੱਕ ਪਹੁੰਚੀ ਤਾਂ, ਨੇਥਰੁਨ ਦੀ ਪਤਨੀ ਅਦਾਕਾਰਾ ਦੀਪਿਕਾ ਮੁਰੂਗਨ ਅਤੇ ਉਨ੍ਹਾਂ ਦੀਆਂ ਦੋ ਧੀਆਂ ਅਬੇਨਯਾ ਤੇ ਅੰਚਨਾ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਉੱਥੇ ਹੀ ਇੰਡਸਟਰੀ ਨਾਲ ਜੁੜੇ ਹੋਏ ਲੋਕਾਂ ਦੇ ਵੱਲੋਂ ਜਿੱਥੇ ਮੌਤ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ , ਉੱਥੇ ਹੀ ਅਦਾਕਾਰ ਨੂੰ ਚਾਹੁਣ ਵਾਲਿਆਂ ਦੇ ਵੱਲੋਂ ਵੀ ਉਨਾਂ ਦੀਆਂ ਤਸਵੀਰਾਂ ਆਪੋ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ਦੇ ਉੱਪਰ ਸਾਂਝੀਆਂ ਕਰਕੇ ਅਦਾਕਾਰ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ। ਸੋ ਅਸੀਂ ਵੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ , ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਬਖਸ਼ੇ ਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ ।
Previous Postਮਾਂ-ਧੀ ਤੇ ਪਿਓ ਨੂੰ ਤੜਕੇ ਸਵੇਰ ਦਿੱਤੀ ਰੂਹ ਕੰਬਾਊ ਮੌਤ , 3 ਕਤਲ ਕਾਰਨ ਦਹਿਲਿਆ ਪੂਰਾ ਸ਼ਹਿਰ
Next Postਪੰਜਾਬ ਪੁਲਿਸ ਦੀ ਮੁਸ਼ਤੈਦੀ ਨਾਲ ਸੁਖਬੀਰ ਬਾਦਲ ਤੇ ਹਮਲੇ ਦੀ ਸਾਜ਼ਿਸ਼ ਹੋਈ ਨਾਕਾਮ