ਮਸ਼ਹੂਰ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਬਾਲੀਵੁੱਡ ਤੱਕ ਹੀ ਨਹੀਂ, ਸਗੋਂ ਹਾਲੀਵੁੱਡ ਤੱਕ ਪਹੁੰਚ ਕੀਤੀ ਹੈ । ਉਨਾਂ ਦੀ ਅਦਾਕਾਰੀ ਦੀਆਂ ਤਰੀਫਾਂ ਸਿਰਫ ਬਾਲੀਵੁੱਡ ਤੱਕ ਸੀਮਤ ਨਹੀਂ ਸਗੋਂ , ਹਾਲੀਵੁੱਡ ਦੀਆਂ ਕਈ ਫਿਲਮਾਂ ਦੇ ਵਿੱਚ ਉਹਨਾਂ ਵੱਲੋਂ ਕੀਤੀ ਗਈ ਅਦਾਕਾਰੀ ਕਾਫੀ ਸਲਾਂਘਾਯੋਗ ਹੈ । ਪ੍ਰਿਅੰਕਾ ਚੋਪੜਾ ਆਏ ਦਿਨੀ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਸੁਰਖੀਆਂ ਬਟੋਰਦੀ ਹੈ । ਜਿੱਥੇ ਉਹ ਆਪਣੀ ਨਿਜੀ ਜ਼ਿੰਦਗੀ ਨੂੰ ਲੈ ਕੇ ਅਕਸਰ ਸੁਰਖੀਆਂ ਦੇ ਵਿੱਚ ਰਹਿੰਦੀ ਹੈ, ਉੱਥੇ ਹੀ ਸੋਸ਼ਲ ਮੀਡੀਆ ਦੇ ਉੱਪਰ ਉਹ ਵੱਖੋ ਵੱਖਰੀਆਂ ਤਸਵੀਰਾਂ ਸਾਂਝੀਆਂ ਕਰਕੇ ਲੋਕਾਂ ਦਾ ਵੀ ਖੂਬ ਮਨੋਰੰਜਨ ਕਰਦੀ ਹੈ। ਇਸੇ ਵਿਚਾਲੇ ਮਸ਼ਹੂਰ ਅਦਾਕਾਰਾ ਪ੍ਰਿਅੰਕਾ ਚੋਪੜਾ ਦੇ ਨਾਲ ਜੁੜੀ ਹੋਈ ਇੱਕ ਬੇਹਦ ਹੀ ਬੁਰੀ ਖਬਰ ਸਾਹਮਣੇ ਆਉਂਦੀ ਪਈ ਹੈ। ਜਿਸ ਨੂੰ ਲੈ ਕੇ ਉਨਾਂ ਦੇ ਫੈਨਸ ਕਾਫੀ ਚਿੰਤਾ ਦੇ ਵਿੱਚ ਨਜ਼ਰ ਆ ਰਹੇ ਹਨ । ਦੱਸ ਦਈਏ ਕਿ ਅਦਾਕਾਰਾ ਦੇ ਘਰ ਉੱਤੇ ਖਤਰਾ ਮੰਡਰਾ ਰਿਹਾ ਹੈ, ਕਿਉਂਕਿ ਕੈਲੀਫੋਰਨੀਆ ਦੇ ਲਾਸ ਏਂਜਲਸ ‘ਚ ਪਿਛਲੇ 7 ਦਿਨਾਂ ਤੋਂ ਭਿਆਨਕ ਅੱਗ ਲੱਗੀ ਹੋਈ ਹੈ। ਦੂਜੇ ਪਾਸੇ ਪ੍ਰਿਯੰਕਾ ਚੋਪੜਾ ਦਾ ਆਲੀਸ਼ਾਨ ਘਰ ਵੀ ਲਾਸ ਏਂਜਲਸ ‘ਚ ਹੈ, ਜਿਸ ਕਾਰਨ ਉਨਾਂ ਦੇ ਘਰ’ਤੇ ਹੁਣ ਖ਼ਤਰੇ ਵਿੱਚ ਹੈ। ਇਸ ਭਿਆਨਕ ਅੱਗ ‘ਚ ਕਈ ਵੱਡੇ ਸਿਤਾਰਿਆਂ ਦੇ ਘਰ ਸੜ੍ਹ ਕੇ ਸਵਾਹ ਹੋ ਚੁੱਕੇ ਹਨ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਦੇਸੀ ਗਰਲ ਦਾ ਘਰ ਵੀ ਅੱਗ ਦੀ ਚਪੇਟ’ਚ ਆ ਸਕਦਾ ਹੈ। ਉਧਰ ਜਾਣਕਾਰੀ ਵਾਸਤੇ ਦੱਸ ਦਈਏ ਕਿ ਕੈਲੀਫੋਰਨੀਆ ਦੇ ਲਾਸ ਏਂਜਲਸ ਸ਼ਹਿਰ ਦੇ ਜੰਗਲਾਂ ‘ਚ ਲੱਗੀ ਅੱਗ ਲਗਾਤਾਰ ਫੈਲਦੀ ਜਾ ਰਹੀ ਹੈ। ਜਿਸ ਨੇ ਇੱਕ ਨਵੀਂ ਚਿੰਤਾ ਪੈਦਾ ਕੀਤੀ ਹੋਈ ਹੈ। ਲਗਾਤਾਰ ਫੈਲ ਰਹੀ ਅੱਗ ਕਾਰਨ ਕਾਫੀ ਨੁਕਸਾਨ ਹੋਇਆ ਤੇ ਮਰਨ ਵਾਲਿਆਂ ਦੀ ਗਿਣਤੀ 26 ਹੋ ਗਈ ਹੈ। ਇਨਾ ਹੀ ਨਹੀਂ ਸਗੋਂ 2 ਲੱਖ ਤੋਂ ਵੱਧ ਲੋਕ ਬੇਘਰ ਹੋ ਗਏ ਹਨ ਤੇ 36,000 ਏਕੜ ਤੋਂ ਵੱਧ ਜ਼ਮੀਨ ਅੱਗ ਦੀ ਲਪੇਟ ‘ਚ ਆ ਗਈ ਹੈ। ਕਈ ਫ਼ਿਲਮੀ ਸਿਤਾਰੇ ਅਤੇ ਸਿਆਸਤਦਾਨ ਇਸ ਅੱਗ ਨਾਲ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਲਗਾਤਾਰ ਅੱਗੇ ਵੱਧ ਰਹੀ ਅੱਗ ਕਈ ਲੋਕਾਂ ਦੇ ਲਈ ਚਿੰਤਾ ਦੀ ਸਥਿਤੀ ਪੈਦਾ ਕਰ ਰਹੀ ਹੈ , ਇਹੀ ਖਤਰਾ ਹੁਣ ਪ੍ਰਿਅੰਕਾ ਚੋਪੜਾ ਦੇ ਘਰ ਉੱਪਰ ਵੀ ਮੰਡਰਾਉਂਦਾ ਪਿਆ ਹੈ। ਜਿਸ ਤੋਂ ਬਾਅਦ ਹੁਣ ਹਰ ਕਿਸੇ ਦੇ ਵੱਲੋਂ ਕਾਮਨਾ ਕੀਤੀ ਜਾ ਰਹੀ ਹੈ ਕਿ ਇਹ ਫੈਲ ਰਹੀ ਅੱਗ ਦੇ ਉੱਪਰ ਜਲਦੀ ਤੋਂ ਜਲਦੀ ਕਾਬੂ ਪਾਇਆ ਜਾਵੇ , ਤਾਂ ਜੋ ਸਭ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕੇ ਤੇ ਹੋ ਰਹੀ ਬਰਬਾਦੀ ਨੂੰ ਰੋਕਿਆ ਜਾ ਸਕੇ ।