ਆਈ ਤਾਜਾ ਵੱਡੀ ਖਬਰ
ਲੋਕਾਂ ਦਾ ਮਨੋਰੰਜਨ ਕਰਨ ਵਾਸਤੇ ਜਿੱਥੇ ਫਿਲਮੀ ਜਗਤ ਵਿੱਚ ਬਹੁਤ ਸਾਰੀਆਂ ਫਿਲਮੀ ਹਸਤੀਆਂ ਨੇ ਵੱਖ-ਵੱਖ ਫਿਲਮਾਂ ਵਿੱਚ ਆਪਣੇ ਕਿਰਦਾਰ ਨਿਭਾ ਕੇ ਲੋਕਾਂ ਦਾ ਮਨੋਰੰਜਨ ਕੀਤਾ ਹੈ। ਅਜਿਹੀਆਂ ਫਿਲਮੀ ਹਸਤੀਆਂ ਨੂੰ ਕਈ ਵਾਰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ। ਕੰਮ ਕਾਰ ਦੇ ਦੌਰਾਨ ਉਨਾਂ ਦੇ ਪਰਿਵਾਰ ਵਿੱਚ ਸਾਹਮਣੇ ਆਉਣ ਵਾਲੀਆਂ ਕਈ ਦੁਖਦਾਈ ਖਬਰਾਂ ਉਹਨਾਂ ਨੂੰ ਝੰਝੋੜ ਕੇ ਰੱਖ ਦਿੰਦੀਆਂ ਹਨ। ਹੁਣ ਇੱਕ ਵਾਰ ਫਿਰ ਇੱਕ ਮਸ਼ਹੂਰ ਅਦਾਕਾਰ ਦੀ ਅਚਾਨਕ ਮੌਤ ਹੋਈ ਹੈ ਜੋ ਕਿ ਕਾਫੀ ਲੰਮੇ ਸਮੇਂ ਤੋਂ ਬਿਮਾਰ ਸੀ ਜਿਸ ਨਾਲ ਉਸਦੇ ਪਰਿਵਾਰ ਅਤੇ ਉਸਦੇ ਪ੍ਰਸੰਸਕਾਂ ਨੂੰ ਗਹਿਰਾ ਸਦਮਾ ਲੱਗਾ ਹੈ। ਦੱਸ ਦਈਏ ਕਿ ਜਿੱਥੇ ਬੀਤੇ ਦਿਨੀ ਗਾਇਕ ਹਮੇਸ਼ ਰੇਸ਼ਮੀਆ ਤੇ ਅਦਾਕਾਰਾ ਮਲਾਇਕਾ ਅਰੋੜਾ ਦੇ ਪਿਤਾ ਦਾ ਦਿਹਾਂਤ ਹੋਇਆ ਸੀ ਉੱਥੇ ਹੀ ਹੁਣ ਮਲਿਆਲਮ ਫਿਲਮ ਇੰਡਸਟਰੀ ਵਿੱਚ ਵੀ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਲਿਆਲਮ ਫਿਲਮ ਇੰਡਸਟਰੀ ਵਿੱਚ ਮਸ਼ਹੂਰ ਅਦਾਕਾਰ ਕਵੀਯੂਰ ਪੋਨੰਮਾ ਦਾ ਕਾਫੀ ਲੰਮੀ ਸਮੇਂ ਦੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਇਸ ਦੀ ਖਬਰ ਸੁਣਦੇ ਹੀ ਜਿੱਥੇ ਸਿਨੇਮਾ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਉੱਥੇ ਹੀ ਸਿਨੇਮਾ ਪ੍ਰੇਮੀਆਂ ਨੂੰ ਵੀ ਸੁਣ ਕੇ ਕਾਫੀ ਦੁੱਖ ਹੋਇਆ ਹੈ। 79 ਸਾਲਾਂ ਕਵੀਯੂਰ ਪੋਨੰਮਾ 1960 ਦੇ ਦਹਾਕੇ ਵਿੱਚ ਆਪਣਾ ਕਰੀਅਰ ਸ਼ੁਰੂ ਕਰ ਚੁੱਕੇ ਸਨ। ਜਿਨ੍ਹਾਂ ਨੇ ਕਾਫੀ ਲੰਮਾ ਸਮਾਂ ਅਦਾਕਾਰੀ ਦੇ ਖੇਤਰ ਵਿੱਚ ਨਿਭਾਇਆ ਅਤੇ ਦੱਖਣੀ ਸਿਨੇਮਾ ਤੇ ਰਾਜ ਕੀਤਾ ਅਤੇ 700 ਫਿਲਮਾਂ ਸਾਰੀਆਂ ਭਾਸ਼ਾਵਾਂ ਵਿੱਚ ਕਰਕੇ ਆਪਣੀ ਅਦਾਕਾਰੀ ਦਾ ਜਾਦੂ ਬਖੇਰਿਆ। 14 ਸਾਲ ਦੀ ਉਮਰ ਵਿੱਚ ਉਨਾਂ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ। ਅਜਿਹੇ ਕਲਾਕਾਰ ਨੂੰ ਚਾਰ ਵਾਰ ਬੈਸਟ ਅਦਾਕਾਰ ਦਾ ਖਿਤਾਬ ਵੀ ਹਾਸਲ ਹੋਇਆ। ਮਲਿਆਲਮ ਫਿਲਮੀ ਜਗਤ ਵਿੱਚ ਉਨਾਂ ਨੂੰ ਹਮੇਸ਼ਾ ਸੁਨਹਿਰੀ ਦੌਰ ਵਜੋਂ ਲੋਕਾਂ ਦੇ ਵਿੱਚ ਯਾਦ ਕੀਤਾ ਜਾਂਦਾ। ਉਨਾਂ ਦੀ ਅਦਾਕਾਰੀ ਨੂੰ ਲੋਕ ਬੇਹਦ ਪਸੰਦ ਕਰਦੇ ਸਨ ਜਿਨਾਂ ਦਾ 20 ਸਤੰਬਰ ਨੂੰ ਦੇਹਾਂਤ ਹੋ ਗਿਆ। ਵੱਖ-ਵੱਖ ਫਿਲਮੀ ਹਸਤੀਆਂ ਵੱਲੋਂ ਉਨਾਂ ਦੇ ਦਿਹਾਂਤ ਤੇ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਤੇ ਉਹਨਾਂ ਦਾ ਸੰਸਕਾਰ ਵੀ ਅੱਜ ਕੀਤਾ ਜਾਵੇਗਾ।
Previous Postਪੰਜਾਬ ਵਾਸੀਆਂ ਲਈ ਇਥੇ ਵੱਜੀ ਖ਼ਤਰੇ ਦੀ ਘੰਟੀ , ਜਾਰੀ ਹੋਇਆ ਅਲਰਟ
Next Postਹੁਣੇ ਹੁਣੇ ਪੰਜਾਬ ਸਰਕਾਰ ਵਲੋਂ ਇਥੇ ਹੋਇਆ ਛੁੱਟੀ ਦਾ ਐਲਾਨ , ਸਕੂਲਾਂ ਸਮੇਤ ਦਫ਼ਤਰ ਰਹਿਣਗੇ ਬੰਦ