ਆਈ ਤਾਜਾ ਵੱਡੀ ਖਬਰ
ਕਹਿੰਦੇ ਹਨ ਕੁਦਰਤ ਦਾ ਇੱਕ ਨਿਯਮ ਹੈ ਕਿ ਜਿਸ ਸ਼ਖਸ ਨੇ ਇਸ ਧਰਤੀ ਦੇ ਉੱਪਰ ਜਨਮ ਲਿਆ ਹੈ, ਉਸ ਦਾ ਇੱਕ ਨਾ ਇੱਕ ਦਿਨ ਮੌਤ ਰੂਪੀ ਅੰਤ ਜਰੂਰ ਹੁੰਦਾ ਹੈ l ਮੌਤ ਤੋਂ ਬਾਅਦ ਮਨੁੱਖ ਦਾ ਸਰੀਰ ਮਿੱਟੀ ਹੋ ਜਾਂਦਾ ਹੈ ਤੇ ਵੱਖੋ ਵੱਖਰੇ ਧਰਮਾਂ ਅਨੁਸਾਰ ਉਸ ਨੂੰ ਦਫਨਾਇਆ ਜਾਂਦਾ ਹੈ ਜਾਂ ਸਾੜਿਆ ਜਾਂਦਾ ਹੈ l ਪਰ ਅੱਜ ਤੁਹਾਡੇ ਨਾਲ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤੇ ਮਰੇ ਹੋਏ ਵਿਅਕਤੀ ਦੇ ਅਚਾਨਕ ਜੋ ਸਰੀਰ ਦੇ ਵਿੱਚ ਹਰਕਤ ਹੁੰਦੀ ਹੈ ਤਾਂ ਫਿਰ ਉਸ ਨੂੰ ਵੇਖਣ ਤੋਂ ਬਾਅਦ ਸਾਰੇ ਲੋਕ ਹੈਰਾਨ ਹੋ ਜਾਂਦੇ ਹਨ l ਇਹ ਹੈਰਾਨੀਜਨਕ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ l ਜਿੱਥੇ ਅਮਰੀਕਾ ਦੇ ਕੈਂਟਕੀ ‘ਚ ਮ੍ਰਿਤਕ ਐਲਾਨੇ ਗਏ, ਇਕ ਵਿਅਕਤੀ ਦੇ ਅੰਗ ਦਾਨ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਪਰ ਅਚਾਨਕ ਉਹ ਹਿੱਲਣ ਲੱਗ ਪਿਆ, ਜਿਸ ਨੂੰ ਵੇਖਣ ਤੋਂ ਬਾਅਦ ਡਾਕਟਰ ਤਿੰਨ ਨਰਸਾਂ ਡਰ ਗਏ। ਜਿਸ ਤੋਂ ਬਾਅਦ ਵਿਅਕਤੀ ਦੀ ਜਾਂਚ ਕੀਤੀ ਗਈ ਤੇ ਜਾਂਚ ਦੌਰਾਨ ਉਹ ਜ਼ਿੰਦਾ ਪਾਇਆ ਗਿਆ। ਇਹ ਦੁਰਲੱਭ ਮਾਮਲਾ ਜਾਂਚ ਦਾ ਵਿਸ਼ਾ ਬਣ ਗਿਆ ਹੈ। ਜਿਹੜਾ ਵਿਅਕਤੀ ਵੀ ਇਸ ਮਾਮਲੇ ਸਬੰਧੀ ਸੁਣਦਾ ਪਿਆ ਹੈ, ਉਸ ਵੱਲੋਂ ਹੈਰਾਨਗੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਹ ਘਟਨਾ 36 ਸਾਲਾ ਐਂਥਨੀ ਥਾਮਸ ਟੀਜੇ ਹੂਵਰ ਨਾਲ ਵਾਪਰੀ l ਜਿਸ ਨੂੰ ਨਸ਼ੇ ਦੀ ਓਵਰਡੋਜ਼ ਕਾਰਨ ਰਿਚਮੈਂਟ, ਕੈਂਟਕੀ ਦੇ ਬੈਪਟਿਸਟ ਹੈਲਥ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਮਾਗੀ ਤੌਰ ‘ਤੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਸ ਦੀ ਇੱਛਾ ਅਨੁਸਾਰ ਉਸ ਦੇ ਅੰਗ ਦਾਨ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਡਾਕਟਰ ਤੇ ਨਰਸ ਮੌਕੇ ਤੇ ਹੀ ਮੌਜੂਦ ਸਨ ਕਿ ਇਸੇ ਦੌਰਾਨ ਇਹ ਮ੍ਰਿਤਕ ਐਲਾਨਿਆ ਗਿਆ, ਵਿਅਕਤੀ ਹਿਲਣਾ ਸ਼ੁਰੂ ਹੋ ਗਿਆ l ਜਿਸ ਨੂੰ ਵੇਖਣ ਤੋਂ ਬਾਅਦ ਸਭ ਦੇ ਹੋਸ਼ ਉੱਡ ਗਏ ਤੇ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਚੱਲਿਆ ਕਿ ਵਿਅਕਤੀ ਜਿੰਦਾ ਹੈ l ਫਿਲਹਾਲ ਇਸ ਮਾਮਲੇ ਸਬੰਧੀ ਜਾਂਚ ਚੱਲ ਰਹੀ ਹੈ।
Previous Postਦਿਗਜ਼ ਅਦਾਕਾਰ ਅਮਿਤਾਭ ਬੱਚਨ ਨੂੰ ਲਗਿਆ ਵੱਡਾ ਸਦਮਾ , ਹੋਈ ਇਸ ਪਰਿਵਾਰਿਕ ਮੈਂਬਰ ਦੀ ਮੌਤ
Next Postਮਸ਼ਹੂਰ ਪੰਜਾਬੀ ਗਾਇਕ ਗੁਰਨਾਮ ਭੁੱਲਰ ਤੇ ਟੁੱਟਿਆ ਦੁੱਖਾਂ ਦਾ ਪਹਾੜ , ਹੋਈ ਇਸ ਕਰੀਬੀ ਦੀ ਮੌਤ