ਮਨੋਰੰਜਨ ਜਗਤ ਦੀ ਇਸ ਮਸ਼ਹੂਰ ਹਸਤੀ ਦੀ ਹੋਈ ਅਚਾਨਕ ਮੌਤ , PM ਮੋਦੀ ਨੇ ਵੀ ਪ੍ਰਗਟਾਇਆ ਦੁੱਖ

ਮਨੋਰੰਜਨ ਇੰਡਸਟਰੀ ‘ਚ ਅਜਿਹੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਹਨ, ਜਿਨਾਂ ਨੇ ਆਪਣੀ ਟੈਲੈਂਟ ਨਾਲ ਵੱਖੋ ਵੱਖਰੇ ਖੇਤਰ ਦੇ ਵਿੱਚ ਵੱਡਾ ਨਾਮ ਕਮਾਇਆ ਹੈ l ਇਸ ਖੇਤਰ ਨਾਲ ਜੁੜੀਆਂ ਹਸਤੀਆਂ ਦੇ ਨਾਲ ਜਦੋਂ ਕਿਸੇ ਪ੍ਰਕਾਰ ਦੀ ਕੋਈ ਵੱਡੀ ਘਟਨਾ ਵਾਪਰ ਜਾਂਦੀ ਹੈ ਤਾਂ, ਉਸ ਦਾ ਸਭ ਤੋਂ ਵੱਧ ਦੁੱਖ ਉਹਨਾਂ ਦੇ ਫੈਨਸ ਨੂੰ ਤੇ ਉਹਨਾਂ ਦੇ ਚਾਹੁਣ ਵਾਲਿਆਂ ਨੂੰ ਹੁੰਦਾ ਹੈ l ਇਸੇ ਵਿਚਾਲੇ ਇੱਕ ਬੇਹਦ ਹੀ ਦੁੱਖ ਦਾ ਇਹ ਖਬਰ ਮਨੋਰੰਜਨ ਜਗਤ ਤੋਂ ਸਾਹਮਣੇ ਆਈ, ਇੱਕ ਮਸ਼ਹੂਰ ਹਸਤੀ ਦੀ ਅਚਾਨਕ ਮੌਤ ਹੋ ਚੁੱਕੀ ਹੈ l ਜਿਸ ਕਾਰਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਆਦਿਵਾਸੀ ਲੋਕ ਨਾਚ ਕਨਕ ਰਾਜੂ ਇਸ ਪਾਣੀ ਸੰਸਾਰ ਨੂੰ ਸਦਾ ਸਦਾ ਦੇ ਲਈ ਅਲਵਿਦਾ ਆਖ ਚੁੱਕੇ ਹਨ l 80 ਸਾਲ ਦੀ ਉਮਰ ਦੇ ਵਿੱਚ ਉਹਨਾਂ ਇਸ ਸੰਸਾਰ ਨੂੰ ਅਲਵਿਦਾ ਆਖਿਆ l ਦੱਸਿਆ ਜਾਂਦਾ ਹੈ ਕਿ ਕਨਕ ਰਾਜੂ ਬੀਮਾਰੀ ਤੋਂ ਪੀੜਤ ਸਨ। ਡਾਂਸਰ ਦਾ ਅੰਤਿਮ ਸੰਸਕਾਰ ਕੋਮਾਰਾਮ ਭੀਮ ਆਸਿਫਾਬਾਦ ਜ਼ਿਲੇ ਦੇ ਜੈਨੂਰ ਮੰਡਲ ‘ਚ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਮਰਲਾਵਈ ‘ਚ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੁੱਖ ਦੀ ਘੜੀ ‘ਚ ਸੋਗ ਪ੍ਰਗਟ ਕੀਤਾ l ਉਹਨਾਂ ਨੇ ਇਸ ਸਬੰਧੀ ਪੋਸਟ ਸਾਂਝੀ ਕੀਤੀ l ਮੀਡੀਆ ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾਂਸਰ ਕਨਕ ਰਾਜੂ ਦੇ ਦਿਹਾਂਤ ‘ਤੇ ਸੋਗ ਪ੍ਰਗਟ ਕੀਤਾ । ਉਨ੍ਹਾਂ ਕਿਹਾ, ‘ਗੁਸਾਡੀ ਨਾਚ ਨੂੰ ਸੰਭਾਲਣ ‘ਚ ਉਨ੍ਹਾਂ ਦਾ ਵਡਮੁੱਲਾ ਯੋਗਦਾਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਪ੍ਰੇਰਿਤ ਕਰਦਾ ਰਹੇਗਾ। ਉਨ੍ਹਾਂ ਦੇ ਸਮਰਪਣ ਅਤੇ ਜਨੂੰਨ ਨੇ ਇਹ ਯਕੀਨੀ ਬਣਾਇਆ ਕਿ ਸੱਭਿਆਚਾਰਕ ਵਿਰਾਸਤ ਦੇ ਮਹੱਤਵਪੂਰਨ ਪਹਿਲੂ ਆਪਣੇ ਪ੍ਰਮਾਣਿਕ ​​ਰੂਪ ‘ਚ ਪ੍ਰਫੁੱਲਿਤ ਹੋ ਸਕਦੇ ਹਨ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਹਮਦਰਦੀ। ਸੋ ਲਗਾਤਾਰ ਹੁਣ ਵੱਖ-ਵੱਖ ਸ਼ਖਸ਼ੀਅਤਾਂ ਦੇ ਵੱਲੋਂ ਉਹਨਾਂ ਦੀ ਮੌਤ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਤੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਉਹਨਾਂ ਦੀਆਂ ਪੋਸਟਾਂ ਸੋਸ਼ਲ ਮੀਡੀਆ ਦੇ ਉੱਪਰ ਸਾਂਝੀਆਂ ਕਰਕੇ ਜਿੱਥੇ ਉਹਨ੍ਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ l ਉੱਥੇ ਹੀ ਪਰਿਵਾਰ ਪ੍ਰਤੀ ਵੀ ਹਮਦਰਦੀ ਪ੍ਰਗਟ ਕੀਤੀ ਜਾ ਰਹੀ ਹੈ l ਸੋ ਅਸੀਂ ਵੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਬਖਸ਼ੋ ਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੋ l