ਤਾਜਾ ਵੱਡੀ ਖਬਰ
ਦੇਸ਼ ਅੰਦਰ ਕਰੋਨਾ ਦੀ ਦੂਜੀ ਲਹਿਰ ਫਿਰ ਤੋਂ ਭਿਆਨਕ ਹੁੰਦੀ ਜਾ ਰਹੀ ਹੈ। ਵਿਸ਼ਵ ਵਿਚ ਫਿਰ ਤੋਂ ਕਰੋਨਾ ਕੇਸਾਂ ਦੀ ਗਿਣਤੀ ਵਿੱਚ ਹੁੰਦੇ ਵਾਧੇ ਕਾਰਨ ਬਹੁਤ ਸਾਰੇ ਦੇਸ਼ਾਂ ਵੱਲੋਂ ਤਾਲਾ ਬੰਦੀ ਕੀਤੀ ਗਈ ਹੈ। ਜਿਸ ਨਾਲ ਕਰੋਨਾ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਬਹੁਤ ਸਾਰੇ ਦੇਸ਼ਾਂ ਵੱਲੋਂ ਆਪਣੀਆਂ ਸਰਹੱਦਾਂ ਤੇ ਸੁਰੱਖਿਆ ਨੂੰ ਵਧਾਉਂਦੇ ਹੋਏ ਆਵਾਜਾਈ ਤੇ ਰੋਕ ਲਗਾਈ ਗਈ ਹੈ। ਦੂਸਰੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦਾ ਵੀ ਕਰੋਨਾ ਟੈਸਟ ਲਾਜ਼ਮੀ ਕੀਤਾ ਗਿਆ ਹੈ।
ਉਥੇ ਹੀ ਭਾਰਤ ਵਿੱਚ ਵੀ ਪਿਛਲੇ ਕੁਝ ਦਿਨਾਂ ਤੋਂ ਕਰੋਨਾ ਕੇਸਾਂ ਵਿੱਚ ਆਏ ਉਛਾਲ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਤਾਂ ਜੋ ਇਸ ਕਰੋਨਾ ਨੂੰ ਠੱਲ੍ਹ ਪਾਈ ਜਾ ਸਕੇ। ਹੁਣ ਇਥੇ ਇਕ ਸਕੂਲ ਦੇ 229 ਵਿਦਿਆਰਥੀ ਨਿਕਲੇ ਕੋਰੋਨਾ ਵਾਇਰਸ ਦੇ ਪੌਜੇਟਿਵ ਮਿਲੇ ਹਨ। ਜਿਸ ਕਾਰਨ ਇੱਥੇ ਹਾਹਾਕਾਰ ਮਚ ਗਈ ਹੈ। ਦੇਸ਼ ਅੰਦਰ ਮੁੜ ਤੋਂ ਕਰੋਨਾ ਕੇਸਾਂ ਵਿਚ ਹੋ ਰਿਹਾ ਵਾਧਾ ਫਿਰ ਤੋਂ ਸਭ ਲੋਕਾਂ ਲਈ ਚਿੰ-ਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਕਰੋਨਾ ਦੀ ਪਹਿਲੀ ਲਹਿਰ ਦੌਰਾਨ ਵੀ ਸਭ ਤੋਂ ਜ਼ਿਆਦਾ ਕੇਸ ਮਹਾਰਾਸ਼ਟਰ ਦੇ ਵਿੱਚ ਨਜ਼ਰ ਆਏ ਸਨ। ਹੁਣ ਫਿਰ ਤੋਂ ਦੇਸ਼ ਵਿੱਚ ਕਰੋਨਾ ਦੀ ਅਗਲੀ ਲਹਿਰ ਨੂੰ ਦੇਖਦੇ ਹੋਏ ਪਿਛਲੇ ਕੁਝ ਦਿਨਾਂ ਦੌਰਾਨ ਹੀ ਕਰੋਨਾ ਕੇਸਾਂ ਵਿੱਚ ਤੇਜ਼ੀ ਆਈ ਹੈ। ਹੁਣ ਮਹਾਰਾਸ਼ਟਰ ‘ਚ ਕੋਰੋਨਾ ਦੇ ਮਾਮਲੇ ਦਿਨੋਂ ਦਿਨ ਵੱਧਦੇ ਜਾ ਰਹੇ ਹਨ। ਸੂਬੇ ਵਿਚ ਪਿਛਲੇ 24 ਘੰਟਿਆਂ ‘ਚ 8,807 ਨਵੇਂ ਮਰੀਜ਼ ਮਿਲੇ ਹਨ। 80 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਨਵੇਂ ਮਰੀਜ਼ਾਂ ਨੇ 30 ਦਸੰਬਰ ਨੂੰ ਦਮ ਤੋ-ੜਿ-ਆ ਸੀ।
ਇਹ ਬੀਤੇ 56 ਦਿਨਾਂ ‘ਚ ਸਭ ਤੋਂ ਵੱਧ ਹੈ। ਵਾਸ਼ਿਮ ਜ਼ਿਲ੍ਹੇ ‘ਚ ਬੁੱਧਵਾਰ ਨੂੰ 318 ਨਵੇਂ ਮਰੀਜ਼ ਮਿਲੇ ਹਨ। ਨਵੇਂ ਕੇਸ ਰਿਸੋੜ ਤਹਿਸੀਲ ਦੇ ਪਿੰਡ ਦੇਗਾਂਵ ਤੋਂ ਸਾਹਮਣੇ ਆਏ ਹਨ। ਜਿੱਥੇ ਵਿਦਿਆਰਥੀ ਪੜ੍ਹਨ ਤੋਂ ਇਲਾਵਾ ਇੱਥੇ ਸਥਿਤ ਹੋਸਟਲ ‘ਚ ਰਹਿੰਦੇ ਹਨ। ਬੁੱਧਵਾਰ ਨੂੰ ਇਸ ਹੋਸਟਲ ਦੇ 229 ਵਿਦਿਆਰਥੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਹੋਸਟਲ ‘ਚ ਰਹਿ ਰਹੇ ਸਾਰੇ ਵਿਦਿਆਰਥੀ ਅਮਰਾ ਵਤੀ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਤੋਂ ਆਏ ਹੋਏ ਹਨ। ਦੱਸਣਯੋਗ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਦੀ ਸ਼ੁਰੂ ਆਤ ਅਮਰਾ ਵਤੀ ਤੋਂ ਹੀ ਹੋਈ ਹੈ। ਜੋ ਸੂਬੇ ਲਈ ਇਕ ਵਾਰ ਫਿਰ ਤੋਂ ਚਿੰ-ਤਾ ਦਾ ਵਿਸ਼ਾ ਬਣ ਗਈ ਹੈ।
Previous Postਪੰਜਾਬ ਚ ਇਥੇ ਇਸ ਤਰਾਂ ਦੇ ਨਾਲ ਵਾਪਰਿਆ ਭਿਆਨਕ ਹਾਦਸਾ ਦੇਖਣ ਵਾਲਿਆਂ ਦੇ ਉਡੇ ਹੋਸ਼
Next Postਜਿਸ ਜਗ੍ਹਾ ਤੇ ਸਰਦੂਲ ਸਿਕੰਦਰ ਨੂੰ ਦਫ਼ਨਾਇਆ ਗਿਆ ਉਸ ਦੇ ਬਾਰੇ ਵਿਚ ਸਾਹਮਣੇ ਆਈ ਇਹ ਵੱਡੀ ਖਬਰ