ਭਿਖਾਰੀ ਨੇ ਦਾਨ ਕੀਤੇ PM ਰਾਹਤ ਫੰਡ ਚ 50 ਲੱਖ ਰੁਪਏ, ਕਿਹਾ ਮੈਨੂੰ ਪੈਸਿਆਂ ਦੀ ਲੋੜ ਨਹੀਂ

ਆਈ ਤਾਜਾ ਵੱਡੀ ਖਬਰ 

ਲੋਕਾਂ ਵਲੋ ਜਿਥੇ ਕਈ ਤਰਾਂ ਦੇ ਕੰਮ ਕਾਰਜ ਕੀਤੇ ਜਾਂਦੇ ਹਨ ਅਤੇ ਆਪਣੇ ਦੇਸ਼ ਨੂੰ ਛੱਡ ਕੇ ਵਿਦੇਸ਼ ਵਿੱਚ ਚਲੇ ਜਾਂਦੇ ਹਨ। ਉੱਥੇ ਹੀ ਬਹੁਤ ਸਾਰੇ ਲੋਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਆਪਣੇ ਹੀ ਮੁਸ਼ਕਿਲ ਦੌਰ ਵਿੱਚ ਉਨ੍ਹਾਂ ਦਾ ਸਾਥ ਛੱਡ ਦਿੰਦੇ ਹਨ। ਅਜਿਹੇ ਮੌਕੇ ਤੇ ਜਿਥੇ ਉਨ੍ਹਾਂ ਵੱਲੋਂ ਆਪਣੇ ਦੀ ਭਾਲ ਕੀਤੀ ਜਾਂਦੀ ਹੈ ਉੱਥੇ ਹੀ ਆਪਣੇ ਕੋਲ ਮੌਜੂਦ ਪੈਸੇ ਨੂੰ ਵੀ ਸਹੀ ਪਾਸੇ ਵਰਤਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਜੋਕੇ ਦੌਰ ਵਿੱਚ ਜਿੱਥੇ ਅੱਜ ਵੀ ਬਹੁਤ ਸਾਰੇ ਲੋਕ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦੇ ਹਨ। ਪਰ ਉਨ੍ਹਾਂ ਕੋਲ ਮੌਜੂਦ ਪੈਸੇ ਦੀ ਗੱਲ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ।

ਭਿਖਾਰੀ ਵੱਲੋਂ ਰਾਹਤ ਫੰਡ ਵਿੱਚ 50 ਲੱਖ ਰੁਪਏ ਦਿੱਤੇ ਗਏ ਹਨ ਅਤੇ ਆਖਿਆ ਗਿਆ ਹੈ ਕਿ ਉਸ ਨੂੰ ਪੈਸਿਆਂ ਦੀ ਜ਼ਰੂਰਤ ਨਹੀਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਤਾਮਿਲਨਾਡੂ ਤੋਂ ਸਾਹਮਣੇ ਆਇਆ ਹੈ ਜਿੱਥੇ ਰਾਹਤ ਫੰਡ ਵਿੱਚ ਇੱਕ ਭਿਖਾਰੀ ਵੱਲੋਂ 50 ਲੱਖ ਰੁਪਏ ਦਾਨ ਕੀਤੇ ਗਏ ਹਨ। ਦੱਸ ਦਈਏ ਕਿ ਜਿੱਥੇ ਇਸ ਵਿਅਕਤੀ ਪੂਲਪਾਂਡੀਅਨ ਵੱਲੋਂ 10 ਹਜ਼ਾਰ ਰੁਪਏ 2020 ਵਿੱਚ ਵੀ ਰਾਹਤ ਫੰਡ ਵਿੱਚ ਤਿਆਰ ਕੀਤੇ ਗਏ ਸਨ। ਹੁਣ ਤਕ ਇਸ ਵਿਅਕਤੀ ਵੱਲੋਂ ਜਿੱਥੇ 50 ਲੱਖ ਰੁਪਏ ਦਾਨ ਕਰ ਦਿੱਤੇ ਗਏ ਹਨ।

ਉਥੇ ਹੀ ਇਸ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਵੱਲੋਂ ਪੰਜ ਮਹੀਨਿਆਂ ਦੇ ਪੈਸੇ ਦਾਨ ਕੀਤੇ ਗਏ ਹਨ ਅਤੇ ਉਹ ਹਮੇਸ਼ਾ ਗਰੀਬਾਂ ਦੀ ਮਦਦ ਕਰਦਾ ਹੈ। ਇਸ ਵਿਅਕਤੀ ਵੱਲੋਂ ਜਿੱਥੇ ਭੀਖ ਮੰਗ ਕੇ ਗੁਜ਼ਾਰਾ ਕੀਤਾ ਜਾਂਦਾ ਹੈ ਉਥੇ ਹੀ ਇਸ ਵਿਅਕਤੀ ਨੇ ਆਖਿਆ ਹੈ ਕਿ ਉਸ ਨੂੰ ਏਨੇ ਜ਼ਿਆਦਾ ਪੈਸੇ ਦੀ ਜ਼ਰੂਰਤ ਨਹੀਂ ਹੈ।

ਇਸ ਵਿਅਕਤੀ ਨੇ ਜਿਥੇ ਮੁੰਬਈ ਆ ਕੇ 1980 ਵਿੱਚ ਨੌਕਰੀ ਕੀਤੀ ਅਤੇ ਉਸਤੋਂ ਬਾਅਦ ਘਰ ਦਾ ਗੁਜਾਰਾ ਕੀਤਾ ਅਤੇ 24 ਸਾਲ ਪਹਿਲਾ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਅਤੇ ਉਸਦੇ ਦੋ ਪੁੱਤਰ ਹਨ ਜੋ ਉਸ ਨਾਲ਼ ਨਹੀਂ ਰਹਿ ਰਹੇ। ਇਹ ਵਿਅਕਤੀ ਜਿੱਥੇ ਇਸ ਸਮੇਂ ਇਕੱਲਾ ਹੀ ਹੈ ਅਤੇ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦਾ ਹੈ ਉੱਥੇ ਹੀ ਉਸ ਵੱਲੋਂ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਭੀਖ ਮੰਗ ਕੇ ਪੈਸੇ ਇਕੱਠੇ ਕੀਤੇ ਜਾਂਦੇ ਹਨ ਅਤੇ ਆਪਣੀ ਜ਼ਰੂਰਤ ਦੇ ਪੈਸੇ ਰੱਖ ਕੇ ਬਾਕੀ ਗਰੀਬਾਂ ਦੀ ਮਦਦ ਕਰਨ ਲਈ ਉਹ ਪੈਸੇ ਜ਼ਿਲ੍ਹਾ ਕੁਲੈਕਟਰ ਦਫ਼ਤਰ ਵਿਚ ਦੇ ਦਿੱਤੇ ਜਾਂਦੇ ਹਨ।