ਆਈ ਤਾਜਾ ਵੱਡੀ ਖਬਰ
ਵਿਸ਼ਵ ਵਿਚ ਫੈਲੀ ਹੋਈ ਕਰੋਨਾ ਨੇ ਸਾਰੇ ਦੇਸ਼ਾਂ ਨੂੰ ਪ੍ਰਭਾਵਤ ਕੀਤਾ ਸੀ। ਸਾਰੇ ਦੇਸ਼ਾਂ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜਰਨਾ ਪਿਆ ਸੀ। ਜਿਸ ਕਾਰਨ ਹਵਾਈ ਸੇਵਾਵਾਂ ਨੂੰ ਵੀ ਠੱਪ ਕਰਨਾ ਪੈ ਗਿਆ ਸੀ। ਕਰੋਨਾ ਕੇਸਾਂ ਵਿਚ ਆਈ ਕਮੀ ਦੇ ਮੱਦੇ ਨਜ਼ਰ ਮੁੜ੍ਹ ਤੋਂ ਸਾਰੇ ਦੇਸ਼ਾਂ ਵੱਲੋਂ ਹਵਾਈ ਆਵਾਜਾਈ ਨੂੰ ਸ਼ੁਰੂ ਕੀਤਾ ਗਿਆ ਸੀ। ਕਰੋਨਾ ਦੇ ਚੱਲਦੇ ਹੋਏ ਹਵਾਈ ਸੇਵਾਵਾਂ ਨੂੰ ਸੀਮਤ ਨਹੀਂ ਰੱਖਿਆ ਜਾ ਰਿਹਾ ਹੈ। ਭਾਰਤ ਵਿੱਚ ਵੀ ਪਹਿਲਾਂ ਘਰੇਲੂ ਉਡਾਣਾਂ ਨੂੰ ਸ਼ੁਰੂ ਕੀਤਾ ਗਿਆ ਅਤੇ ਉਸ ਤੋਂ ਬਾਅਦ ਅੰਤਰਰਾਸ਼ਟਰੀ ਫਲਾਈਟ ਸ਼ੁਰੂ ਕਰ ਦਿੱਤੀਆਂ ਗਈਆਂ ਸਨ।
ਆਰਾਮਦਾਇਕ ਸਫ਼ਰ ਦੀ ਭਾਲ ਦੇ ਵਿਚ ਇਨਸਾਨ ਹਮੇਸ਼ਾ ਹੀ ਹਵਾਈ ਸਫ਼ਰ ਨੂੰ ਪਹਿਲ ਦਿੰਦਾ ਹੈ। ਕਿਉਂਕਿ ਇੱਕ ਤੇ ਇਸ ਦੇ ਨਾਲ ਵੱਡੀਆਂ ਦੂਰੀਆਂ ਕੁਝ ਘੰਟਿਆਂ ਦੇ ਅੰਤਰਾਲ ਵਿਚ ਹੀ ਮੁਕੰਮਲ ਹੋ ਜਾਂਦੀਆਂ ਹਨ ਅਤੇ ਦੂਸਰਾ ਇਸ ਦੇ ਨਾਲ ਸਮੇਂ ਦੀ ਬੱਚਤ ਵੀ ਹੋ ਜਾਂਦੀ ਹੈ। ਇਸ ਸਫ਼ਰ ਨੂੰ ਹੋਰ ਜ਼ਿਆਦਾ ਅਰਾਮ ਦਾਇਕ ਅਤੇ ਉਡਾਣ ਦੇ ਸਮੇਂ ਨੂੰ ਹੋਰ ਘਟਾਉਣ ਦੇ ਲਈ ਏਅਰ ਲਾਈਨਜ਼ ਸਮੇਂ ਸਮੇਂ ਉੱਪਰ ਕੋਸ਼ਿਸ਼ਾਂ ਕਰਦੀਆਂ ਰਹਿੰਦੀਆਂ ਹਨ। ਭਾਰਤ ਸਰਕਾਰ ਵੱਲੋਂ ਹਵਾਈ ਯਾਤਰਾ ਬਾਰੇ ਇੱਕ ਵੱਡੀ ਖਬਰ ਦਾ ਐਲਾਨ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਘਰੇਲੂ ਜਹਾਜ਼ ਦੇ ਘੱਟੋ ਘੱਟ ਅਤੇ ਵੱਧ ਤੋਂ ਵੱਧ ਕਿਰਾਏ 31 ਮਾਰਚ ਤੱਕ ਜਾਰੀ ਰਹੇਗੀ। ਮੰਤਰਾਲੇ ਨੇ ਇਕ ਵਾਰ ਫਿਰ 31 ਮਾਰਚ ਦੀ ਮੱਧ ਰਾਤ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਮਾਰਚ ਵਿੱਚ ਹੀ ਉਡਾਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਇਨ੍ਹਾਂ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਉਡਾਣਾਂ ਨੂੰ ਸ਼ੁਰੂ ਕਰਨ ਤੇ ਮੰਤਰਾਲੇ ਨੇ 21 ਮਈ 2020 ਨੂੰ 7 ਸ਼੍ਰੇਣੀਆਂ ਵਿਚ ਕਿਰਾਏ ਨੂੰ ਘੱਟੋ-ਘੱਟ ਅਤੇ ਵੱਧ ਤੋਂ ਵੱਧ ਸੀਮਾਂ ਤੈਅ ਕੀਤੀ ਸੀ।
ਜਿਸ ਨੂੰ ਬਾਦ ਵਿੱਚ 24 ਅਗਸਤ ਤੇ ਫਿਰ 24 ਨਵੰਬਰ ਤੱਕ ਵਧਾ ਦਿੱਤਾ ਗਿਆ ਸੀ। ਇਕ ਵਾਰ ਫਿਰ 24 ਫਰਵਰੀ 2021 ਤੱਕ ਲਈ ਇਹ ਸਮਾਂ ਸੀਮਾ ਨੂੰ ਵਧਾਇਆ ਗਿਆ। ਹੁਣ ਇਸਨੂੰ 31 ਮਾਰਚ ਤੱਕ ਵਧਾ ਦਿੱਤਾ ਗਿਆ ਹੈ। ਮੰਤਰਾਲੇ ਦੇ ਮੁਤਾਬਕ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਕਿਰਾਏ ਦੀ ਕੀਮਤ ਦੇ ਦੌਰਾਨ 20 ਫੀਸਦੀ ਸੀਟਾਂ ਦੀ ਬੁਕਿੰਗ ਹੋਣੀ ਚਾਹੀਦੀ ਹੈ। ਅਜੇ ਤੱਕ ਇਹ ਸੀਮਾ 40 ਫ਼ੀਸਦੀ ਸੀਟਾਂ ਦੀ ਸੀ। ਕਿਰਾਏ ਦੀ ਇਹ ਸੀਮਾ ਘੱਟੋ-ਘੱਟ 2000 ਤੋਂ ਸ਼ੁਰੂ ਤੇ 6,500 ਤਕ ਰਹੀ। ਇਸ ਤਰ੍ਹਾਂ ਹੀ ਵੱਧ ਕਰਾਏ ਦੀ ਸੀਮਾ 6,000 ਤੋਂ 18,600 ਤੱਕ ਜਾਰੀ ਹੈ। 31 ਮਾਰਚ ਤੱਕ ਘਰੇਲੂ ਉਡਾਣ ਦੌਰਾਨ ਯਾਤਰੀਆਂ ਨੂੰ ਵਾਧੂ ਕਿਰਾਏ ਦਾ ਭੁਗਤਾਨ ਨਹੀਂ ਕਰਨਾ ਪਵੇਗਾ।
Previous Postਸਾਵਧਾਨ ਪੰਜਾਬ ਵਾਲਿਓ : ਹੁਣ ਆ ਗਈ ਮੌਸਮ ਦੀ ਇਹ ਤਾਜਾ ਵੱਡੀ ਜਾਣਕਾਰੀ
Next Postਕਨੇਡਾ ਚ ਵਜਿਆ ਇਹ ਖਤਰੇ ਦਾ ਘੁੱਗੂ -ਸਰਕਾਰ ਪਈ ਫਿਕਰਾਂ ਚ, ਇਸ ਵੇਲੇ ਦੀ ਵੱਡੀ ਖਬਰ