ਭਾਰਤੀ ਨੌਜਵਾਨਾਂ ਲਈ ਆਈ ਵੱਡੀ ਖੁਸ਼ਖਬਰੀ – ਗੋਰਿਆਂ ਦੇ ਇਸ ਦੇਸ਼ ਦੇ ਠਾਹ ਠਾਹ ਲੱਗਣਗੇ ਵੀਜੇ ਹੋ ਗਿਆ ਸਰਕਾਰੀ ਸਮਝੌਤਾ

ਆਈ ਤਾਜਾ ਵੱਡੀ ਖਬਰ

ਅੱਜ ਦੀ ਨੌਜਵਾਨ ਪੀੜ੍ਹੀ ਦਾ ਵਧੇਰੇ ਰੁੱਖ ਵਿਦੇਸ਼ਾਂ ਵੱਲ ਹੋ ਗਿਆ ਹੈ। ਇਸ ਲਈ ਬਹੁਤ ਸਾਰੇ ਨੌਜਵਾਨ ਕਾਨੂੰਨੀ ਅਤੇ ਗੈਰ-ਕਾ-ਨੂੰ-ਨੀ ਢੰਗ ਦੇ ਨਾਲ ਵਿਦੇਸ਼ਾਂ ਵਿਚ ਜਾ ਕੇ ਉਥੇ ਰਹਿਣਾ ਚਾਹੁੰਦੇ ਹਨ। ਜਿੱਥੇ ਉਹ ਸਖਤ ਮਿਹਨਤ ਕਰਕੇ ਆਪਣੇ ਅਤੇ ਆਪਣੇ ਘਰਦਿਆਂ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਣ। ਬਾਹਰਲੇ ਦੇਸ਼ਾਂ ਵਿੱਚ ਉੱਥੋਂ ਦਾ ਮਾ-ਹੌ-ਲ ਅਤੇ ਵਾਤਾਵਰਨ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਲੈਂਦਾ ਹੈ। ਜਿਸ ਦੇ ਕਾਰਨ ਬਹੁਤ ਸਾਰੇ ਲੋਕ ਖਿੱਚੇ ਚਲੇ ਜਾਂਦੇ ਹਨ। ਅੱਜ ਦੇ ਯੁਗ ਦੇ ਵਿਚ ਬਹੁਤ ਸਾਰੇ ਵਿਦਿਆਰਥੀ ਪੜ੍ਹਾਈ ਦੇ ਤੌਰ ਤੇ ਵਿਦੇਸ਼ਾਂ ਵਿੱਚ ਜਾਂਦੇ ਹਨ ਤੇ ਜੋ ਹੌਲੀ ਹੌਲੀ ਪੱਕੇ ਤੌਰ ਤੇ ਉਥੇ ਹੀ ਵਸ ਜਾਂਦੇ ਹਨ।

ਹੁਣ ਭਾਰਤੀ ਨੌਜਵਾਨਾਂ ਲਈ ਇਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਜਿੱਥੇ ਗੋਰਿਆਂ ਦੇ ਇਸ ਦੇਸ਼ ਦੇ ਠਾਠਾਂ ਵੀਜ਼ੇ ਲੱਗਣ ਗੇ ਜਿਸ ਬਾਰੇ ਸਰਕਾਰੀ ਸਮਝੌਤਾ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਬ੍ਰਿਟੇਨ ਵਿਚ ਆਉਣ ਵਾਲੇ ਲੋਕਾਂ ਵਿਚ ਖੁਸ਼ੀ ਦੇਖੀ ਜਾ ਰਹੀ ਹੈ ਕਿਉਂਕਿ ਭਾਰਤ ਦੇ ਨਾਲ ਬ੍ਰਿਟੇਨ ਵੱਲੋਂ ਮਾਈਗ੍ਰੇਸ਼ਨ ਐਂਡ ਮੋਬਿਲੀਟੀ ਪਾਰਟਨਰਸ਼ਿਪ ਸਮਝੌਤਾ ਇਮੀਗ੍ਰੇਸ਼ਨ ਦੇ ਲਈ ਹੋ ਗਿਆ ਹੈ ਜੋ ਕਿ ਬਹੁਤ ਹੀ ਫਾਇਦੇਮੰਦ ਹੋਵੇਗਾ। ਹੁਣ ਲੋਕਾਂ ਨੂੰ ਆਪਣੀ ਜਿੰਦਗੀ ਨੂੰ ਖ਼ਤਰੇ ਵਿਚ ਪਾ ਕੇ ਗੈਰ-ਕਾ-ਨੂੰ-ਨੀ ਤਰੀਕੇ ਨਾਲ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ।

ਇਸ ਸਮਝੌਤੇ ਦੇ ਤਹਿਤ 18 ਤੋਂ 30 ਸਾਲ ਦੇ ਨੌਜਵਾਨ 24 ਮਹੀਨਿਆਂ ਦੇ ਲਈ ਰਹਿਣ ਅਤੇ ਕੰਮ ਕਰਨ ਲਈ ਅਰਜ਼ੀ ਦੇ ਸਕਦੇ ਹਨ। ਇਸ ਨਵੀਂ ਪ੍ਰਣਾਲੀ ਵਿੱਚ ਗੈਰ-ਕਾ-ਨੂੰ-ਨੀ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਦੀ ਵਿਵਸਥਾ ਵੀ ਕੀਤੀ ਗਈ ਹੈ। ਦੋਵਾਂ ਦੇਸ਼ਾਂ ਦੇ ਨੌਜਵਾਨ ਅਜਿਹਾ ਕਰਨ ਦੇ ਯੋਗ ਹੋਣਗੇ। ਬ੍ਰਿਟੇਨ ਦੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਹੈ ਕਿ ਐਮ ਐਮ ਪੀ ਸਮਝੌਤੇ ਤੇ ਹਾਲ ਹੀ ਵਿਚ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਦੀ ਬ੍ਰਿਟੇਨ ਯਾਤਰਾ ਦੌਰਾਨ ਦਸਤਖਤ ਕੀਤੇ ਗਏ ਹਨ।

ਜਿਸ ਨਾਲ ਦੋਹਾਂ ਦੇਸ਼ਾਂ ਦੇ ਸੰਬੰਧ ਬਹੁਤ ਹੋਣਗੇ ਉਥੇ ਹੀ ਸਾਫ-ਸੁਥਰੀ ਤੇ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਵੀ ਮ-ਜ਼-ਬੂ-ਤ ਕੀਤਾ ਜਾਵੇਗਾ। ਉਥੇ ਹੀ ਜੁ-ਰ-ਮ ਕਰ ਕੇ ਬ੍ਰਿਟੇਨ ਆਉਣ ਵਾਲਿਆਂ ਨੂੰ ਵੀ ਠੱਲ੍ਹ ਪਾਈ ਜਾਵੇਗੀ। ਕਾਨੂੰਨਾਂ ਦੀ ਪਾਲਣਾ ਕਰਨ ਵਾਲੇ ਯਾਤਰੀਆਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ, ਜੋ ਬ੍ਰਿਟੇਨ ਦੇ ਵਿਚ ਰਹਿਣ ਤੇ ਕੰਮ ਕਰਨਾ ਚਾਹੁੰਦੇ ਹਨ।