ਭਾਰਤੀ ਡਾਕਟਰ ਨੇ ਕੀਤਾ ਅਜਿਹਾ ਕਾਰਨਾਮਾ, ਜੋ ਸੀ ਨਾਮੁਨਕਿਨ – ਸਾਰੀ ਦੁਨੀਆ ਤੇ ਹੋ ਗਈ ਚਰਚਾ

ਆਈ ਤਾਜ਼ਾ ਵੱਡੀ ਖਬਰ 

ਭਾਰਤ ਤੋਂ ਜਿੱਥੇ ਰੁਜ਼ਗਾਰ ਦੀ ਖਾਤਰ ਬਹੁਤ ਸਾਰੇ ਲੋਕਾਂ ਵੱਲੋਂ ਵਿਦੇਸ਼ਾਂ ਦਾ ਰੁੱਖ ਕੀਤਾ ਜਾਂਦਾ ਹੈ, ਉੱਥੇ ਜਾ ਕੇ ਭਾਰੀ ਮਿਹਨਤ ਮੁਸ਼ੱਕਤ ਕੀਤੀ ਜਾਂਦੀ ਹੈ। ਜਿਥੇ ਉਥੋਂ ਦੀਆਂ ਸਰਕਾਰਾਂ ਵੱਲੋਂ ਵੀ ਹੁਣ ਲੋਕਾਂ ਨੂੰ ਉਨ੍ਹਾਂ ਦੀ ਮਿਹਨਤ ਦੇ ਅਨੁਸਾਰ ਬਣਦਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ। ਭਾਰਤੀਆਂ ਵੱਲੋਂ ਜਿਥੇ ਵਿਦੇਸ਼ਾਂ ਦੀ ਧਰਤੀ ਤੇ ਵੱਖ-ਵੱਖ ਖੇਤਰਾਂ ਵਿਚ ਬਹੁਤ ਸਾਰੀਆਂ ਸੇਵਾਵਾਂ ਵੀ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਹਨ। ਜਿੱਥੇ ਉਹ ਵੱਲੋਂ ਨਿਭਾਈਆਂ ਜਾਂਦੀਆਂ ਅਹਿਮ ਸੇਵਾਵਾਂ ਬਦਲੇ ਬਹੁਤ ਸਾਰੇ ਭਾਰਤੀ ਵਿਦੇਸ਼ਾਂ ਦੀ ਧਰਤੀ ਤੇ ਚਰਚਾ ਵਿੱਚ ਬਣ ਜਾਂਦੇ ਹਨ ਜਿਸ ਨਾਲ ਭਾਰਤ ਦਾ ਮਾਣ ਵੀ ਉੱਚਾ ਹੋ ਜਾਂਦਾ ਹੈ। ਹੁਣ ਇੱਕ ਭਾਰਤੀ ਡਾਕਟਰ ਵੱਲੋਂ ਅਜਿਹਾ ਕਾਰਨਾਮਾ ਕੀਤਾ ਗਿਆ ਹੈ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਸੀ ਜਿਸ ਨੂੰ ਸੁਣ ਕੇ ਸਾਰੀ ਦੁਨੀਆਂ ਤੇ ਚਰਚਾ ਹੋ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਆਬੂ ਧਾਬੀ ਤੋ ਸਾਹਮਣੇ ਆਇਆ ਹੈ। ਜਿੱਥੇ ਸੰਯੁਕਤ ਅਰਬ ਅਮੀਰਾਤ ਵਿਚ ਇਕ ਭਾਰਤੀ ਡਾਕਟਰ ਵੱਲੋਂ ਪਹਿਲਾ ਬਾਲ ਸਟੈਮ ਸੈੱਲ ਬੋਨ ਮੈਰੋ ਟ੍ਰਾਂਸਪਲਾਂਟ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਜਿਹੇ ਮਰੀਜ਼ਾਂ ਵਾਸਤੇ ਸੰਜੁਕਤ ਅਰਬ ਅਮੀਰਾਤ ਦੇ ਲੋਕਾਂ ਨੂੰ ਅਮਰੀਕਾ, ਭਾਰਤ, ਯੂਕੇ ਅਤੇ ਹੋਰ ਯੂਰਪੀਅਨ ਦੇਸ਼ਾਂ ਵਿਚ ਜਾਣਾ ਪੈਂਦਾ ਸੀ। ਪਰ ਹੁਣ ਇਕ ਭਾਰਤੀ ਡਾਕਟਰ ਵੱਲੋਂ ਇਹ ਸਭ ਕੁਝ ਸੰਯੁਕਤ ਅਰਬ ਅਮੀਰਾਤ ਵਿਚ ਕਰਕੇ ਦਿਖਾ ਦਿਤਾ ਗਿਆ ਹੈ। ਜਿੱਥੇ ਇਕ ਬੱਚੇ ਦੇ ਮਾਂ-ਬਾਪ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ।

ਭਾਰਤੀ ਡਾਕਟਰ ਆਬਿਦੀਨ ਵੱਲੋਂ ਜਿੱਥੇ ਇਹ ਸਭ ਕੁਝ ਸੰਭਵ ਕਰ ਕੇ ਦਿਖਾਇਆ ਗਿਆ ਹੈ, ਉੱਥੇ ਹੀ ਉਨ੍ਹਾਂ ਨੇ ਦੱਸਿਆ ਹੈ ਕਿ ਉਹ ਅੱਗੇ ਵੀ ਅਜਿਹੀਆਂ ਬੀਮਾਰੀਆਂ ਤੋਂ ਪੀੜਤ ਬੱਚਿਆਂ ਦੇ ਜੀਵਨ ਨੂੰ ਬਦਲਣਾ ਜਾਰੀ ਰੱਖਣਗੇ, ਅਤੇ ਇਸ ਦੇਸ਼ ਅੰਦਰ ਆਪਣੀਆਂ ਸੇਵਾਵਾਂ ਦਿੰਦੇ ਰਹਿਣਗੇ। ਭਾਰਤ ਵਿੱਚ ਕੇਰਲ ਦੇ ਮੂਲ ਨਿਵਾਸੀ ਇਸ ਡਾਕਟਰ ਨੇ ਆਪਣੀ ਪੜ੍ਹਾਈ ਕਾਲੀਕਟ ਯੂਨੀਵਰਸਿਟੀ ਤੋਂ ਆਪਣੀ ਐਮ ਬੀ ਬੀ ਐਸ , ਅਤੇ ਬਾਲ ਚਕਿਸਤਾ ਵਿੱਚ ਪੋਸਟ ਗਰੈਜੂਏਟ ਦੀ ਡਿਗਰੀ ਮੁੰਬਈ ਯੂਨੀਵਰਸਿਟੀ ਤੋਂ ਕੀਤੀ ਹੈ।

ਇਸ ਤੋਂ ਬਾਅਦ ਉਹ ਯੁਨਾਇਟੇਡ ਕਿੰਗਡਮ ਵਿੱਚ ਬਾਲ ਰੋਗ ਵਿਗਿਆਨ ,ਬਾਲ ਔਨਕੋਲੋਜੀ ਅਤੇ ਬਾਲ ਚਿਕਿਸਤਕ ਬੋਨ ਮੈਰੋ ਟਰਾਂਸਪਲਾਂਟੇਸ਼ਨ ਵਿੱਚ ਮੁਹਾਰਤ ਹਾਸਲ ਕਰਨ ਲਈ ਚਲੇ ਗਏ ਸਨ । ਹੁਣ ਉਨ੍ਹਾਂ ਵੱਲੋਂ ਸੰਯੁਕਤ ਅਰਬ ਅਮੀਰਾਤ ਦੇ ਆਬੂਧਾਬੀ ਵਿੱਚ ਸਿੱਕਲ ਸੈੱਲ ਦੀ ਬੀਮਾਰੀ ਤੋਂ ਪੀੜਤ ਯੁਗਾਂਡਾ ਦੀ ਪੰਜ ਸਾਲਾ ਲੜਕੀ ਦੀ ਸਫਲਤਾ ਪੂਰਵਕ ਐਲੋਜੇਨਿਕ ਪ੍ਰਕਿਰਿਆ ਪੂਰੀ ਕੀਤੀ ਗਈ ਹੈ। ਜਿੱਥੇ ਇਸ ਪੰਜ ਸਾਲਾਂ ਦੀ ਬੱਚੀ ਦੀ 10 ਸਾਲਾਂ ਦੀ ਭੈਣ ਦਾ ਬੋਨਮੈਰੋ ਟਰਾਂਸਪਲਾਂਟ ਕੀਤਾ ਗਿਆ ਹੈ।