ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਕਰਕੇ 7 ਸਾਲਾਂ ਬਾਅਦ ਮਿਲ ਗਿਆ ਗਵਾਚਾ ਪੁੱਤ – ਪ੍ਰੀਵਾਰ ਚ ਛਾਈ ਖੁਸ਼ੀ

ਆਈ ਤਾਜ਼ਾ ਵੱਡੀ ਖਬਰ 

ਕੁਝ ਹਾਦਸੇ ਅਜਿਹੇ ਹੁੰਦੇ ਹਨ ਜਿੱਥੇ ਕੁਝ ਆਪਣਿਆਂ ਤੋਂ ਵਿੱਛੜ ਜਾਂਦੇ ਹਨ ਅਤੇ ਉਥੇ ਹੀ ਕੁਝ ਆਪਣਿਆਂ ਨੂੰ ਮਿਲ ਜਾਂਦੇ ਹਨ। ਅਜਿਹੀਆਂ ਖ਼ਬਰਾਂ ਆਮ ਹੀ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅੱਜ ਇੱਥੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਹਨ ਉਥੇ ਹੀ ਅੱਜ ਸੂਬੇ ਦੇ ਮੁੱਖ ਮੰਤਰੀ ਸਿੰਘ ਭਗਵੰਤ ਸਿੰਘ ਮਾਨ ਵੱਲੋਂ ਖਟਕੜ ਕਲਾਂ ਵਿਖੇ ਸਹੁੰ ਚੁੱਕੀ ਗਈ ਹੈ। ਜਿੱਥੇ ਉਨ੍ਹਾਂ ਵੱਲੋਂ ਪੰਜਾਬ ਦੇ ਸਾਰੇ ਲੋਕਾਂ ਨੂੰ ਪਹੁੰਚਣ ਦਾ ਖੁੱਲਾ ਸੱਦਾ ਦਿੱਤਾ ਗਿਆ ਸੀ। ਜਿੱਥੇ ਇਸ ਜ਼ਿਲ੍ਹੇ ਦੇ ਲੋਕਾਂ ਵੱਲੋਂ ਪੱਬਾਂ ਭਾਰ ਹੋ ਕੇ ਇਸ ਸਮਾਗਮ ਦੀਆਂ ਤਿਆਰੀਆਂ ਕੀਤੀਆਂ ਗਈਆਂ। ਉਥੇ ਹੀ ਕਈ ਦਿਨਾਂ ਤੋਂ ਵੱਖ ਵੱਖ ਮਜ਼ਦੂਰਾਂ ਵੱਲੋਂ ਇਸ ਸਾਰੇ ਸਮਾਗਮ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ।

ਉਥੇ ਹੀ ਪੁਲਿਸ ਕਰਮਚਾਰੀਆਂ ਵੱਲੋਂ ਵੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ। ਹੁਣ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਦਾ ਕਰਕੇ ਸੱਤ ਸਾਲਾਂ ਬਾਅਦ ਗੁਆਚਿਆ ਹੋਇਆ ਪੁੱਤਰ ਪਰਿਵਾਰ ਨੂੰ ਵਾਪਸ ਮਿਲ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਿਲਾ ਫਰੀਦਕੋਟ ਦੇ ਅਧੀਨ ਕਸਬਾ ਸਾਦਿਕ ਦੇ ਨਜ਼ਦੀਕ ਪੈਂਦੇ ਪਿੰਡ ਸ਼ੇਰ ਸਿੰਘ ਵਾਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਪਿੰਡ ਦੇ ਇਕ ਪਰਿਵਾਰ ਦਾ ਨੌਜਵਾਨ ਸੱਤ ਸਾਲ ਪਹਿਲਾਂ ਉਸ ਸਮੇਂ ਭੇਦ-ਭਰੇ ਹਲਾਤਾ ਵਿੱਚ ਗਾਇਬ ਹੋ ਗਿਆ ਸੀ ਜਦੋਂ ਉਹ ਫੌਜ ਵਿਚ ਭਰਤੀ ਹੋਣ ਦੀ ਪ੍ਰੈਕਟਿਸ ਲਈ ਹਰ ਰੋਜ਼ ਦੀ ਤਰ੍ਹਾਂ ਹੀ ਦੌੜ ਲਗਾਉਣ ਲਈ ਜਾਂਦਾ ਹੁੰਦਾ ਸੀ।

ਪਰ ਅਚਾਨਕ ਹੀ ਉਸ ਦੇ ਗਾਇਬ ਹੋਣ ਤੇ ਪਰਿਵਾਰ ਵੱਲੋਂ ਕਾਫੀ ਲੰਮਾ ਸਮਾਂ ਉਸ ਦੀ ਭਾਲ ਕੀਤੀ ਜਾਂਦੀ ਰਹੀ ਪਰ ਉਸ ਦੀ ਕੋਈ ਵੀ ਸੂਚਨਾ ਨਹੀਂ ਮਿਲੀ। ਹੁਣ ਜਦੋਂ ਖਟਕੜ ਕਲਾਂ ਵਿਖੇ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ, ਉਥੇ ਹੀ ਟੈਂਟ ਲਗਾਉਣ ਵਾਲੇ ਮਜ਼ਦੂਰਾਂ ਦੇ ਪਹਿਚਾਣ ਪੱਤਰ ਲਏ ਜਾ ਰਹੇ ਸਨ। ਪਰ ਇਕ ਵਿਅਕਤੀ ਜਸਵਿੰਦਰ ਸਿੰਘ ਕੋਲ ਆਪਣਾ ਕੋਈ ਵੀ ਪਹਿਚਾਣ ਪੱਤਰ ਨਾ ਹੋਣ ਤੇ ਉਸ ਵੱਲੋਂ ਜ਼ੁਬਾਨੀ ਆਪਣਾ ਪਤਾ ਦੱਸ ਦਿੱਤਾ ਗਿਆ।

ਜਿਸ ਤੋਂ ਬਾਅਦ ਪੁਲੀਸ ਵਾਲੇ ਉਸ ਦੇ ਘਰ ਦਾ ਪਤਾ ਜਾਨਣ ਲਈ ਪਿੰਡ ਗਏ ਤਾਂ ਲੋਕਾਂ ਵੱਲੋਂ ਦੱਸਿਆ ਗਿਆ ਕਿ ਉਹ ਸੱਤ ਸਾਲ ਪਹਿਲਾਂ ਗੁਆਚ ਗਿਆ ਸੀ। ਅੱਜ ਪਰਿਵਾਰ ਵੱਲੋਂ ਸੱਤ ਸਾਲ ਪਹਿਲਾਂ ਗੁਆਚੇ ਆਪਣੇ ਪੁੱਤਰ ਨੂੰ ਵਾਪਸ ਘਰ ਲਿਆਂਦਾ ਗਿਆ ਹੈ। ਜਿਸ ਨਾਲ ਪੂਰੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ ਕਿ ਜਸਵਿੰਦਰ ਸਿੰਘ ਸੱਤ ਸਾਲ ਬਾਅਦ ਇਸ ਮੁੱਖ ਮੰਤਰੀ ਦੇ ਸਹੁੰ-ਚੁੱਕ ਸਮਾਗਮ ਦੌਰਾਨ ਮਿਲ ਗਿਆ ਹੈ।